ਦਿੜ੍ਹਬਾ ਮੰਡੀ, 11 ਮਾਰਚ (ਜਸਵੀਰ ਸਿੰਘ ਅÏਜਲਾ)-ਕੋਆਪ੍ਰੇਟਿਵ ਸੁਸਾਇਟੀ ਛਾਹੜ ਵਿਖੇ ਪ੍ਰਧਾਨਗੀ ਦੀ ਚੋਣ ਅਕਾਲੀ ਦਲ ਦੇ ਸੀਨੀਅਰ ਆਗੂ ਇਸਵਰਮੀਤ ਸਿੰਘ ਮਿੱਠੂ ਦੀ ਸਰਪ੍ਰਸਤੀ ਹੇਠ ਤੇ ਸਭਾ ਸਕੱਤਰ ਸਤਗੁਰ ਸਿੰਘ ਦੀ ਦੇਖਰੇਖ ਹੇਠ ਹੋਈ ਜਿਸ 11 ਮੈਂਬਰੀ ਕਮੇਟੀ ਚੌ ਅਕਾਲੀ ਦਲ ਦੇ 6 ਮੈਂਬਰਾਂ ਨੇ ਸਹਿਮਤੀ ਪ੍ਰਗਟਾਉਂਦੇ ਹੋਏ ਚਰਨਜੀਤ ਕੌਰ ਨੂੰ ਪ੍ਰਧਾਨ ਚੁਣਿਆ ਗਿਆ ਤੇ ਗੁਰਤੇਜ ਸਿੰਘ ਅਤੇ ਸੁਖਵੰਤ ਸਿੰਘ ਨੂੰ ਵਾਇਸ ਪ੍ਰਧਾਨ ਨਿਯੁਕਤ ਕੀਤਾ | ਸਾਬਕਾ ਪ੍ਰਧਾਨ ਸਤਨਾਮ ਸਿੰਘ ਤੇ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਹੀ ਪ੍ਰਧਾਨ ਬਣਦਾ ਆ ਰਿਹਾ ਹੈ | ਸਰਪੰਚ ਜਸਵੀਰ ਕੌਰ ਦੇ ਪਤੀ ਸਾਬਕਾ ਸਰਪੰਚ ਦਰਬਾਰਾ ਸਿੰਘ ਨੇ ਚੁਣੇ ਮੈਂਬਰਾਂ ਤੇ ਪ੍ਰਧਾਨ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਅਜਾਇਬ ਸਿੰਘ, ਸੋਸਾਇਟੀ ਮੈਂਬਰ ਜਗਦੇਵ ਸਿੰਘ, ਸੁਖਵਿੰਦਰ ਸਿੰਘ, ਨਿਰਭੈ ਸਿੰਘ (ਮੋਠੀ) ਸੁਖਵੀਰ ਸਿੰਘ, ਗੁਮਦੂਰ ਸਿੰਘ, ਹਰਬੰਸ ਕੌਰ, ਨਿਰਭੈ ਸਿੰਘ ਤੇ ਪਿੰਡ ਦੇ ਪਤਵੰਤੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ, ਰਣਜੀਤ ਸਿੰਘ, ਕਿਸਾਨ ਆਗੂ ਗੁਰਵਿੰਦਰ ਸਿੰਘ, ਰਘਵੀਰ ਸਿੰਘ, ਭਿੰਦੀ ਰਾਮਗੜ੍ਹੀਆ, ਗੋਗੀ ਰਾਮਗੜ੍ਹੀਆ, ਪਿਰਤਪਾਲ ਸਿੰਘ ਅਟਾਲ, ਪੰਚ ਗੁਰਦੀਪ ਸਿੰਘ ਆਦਿ ਮੌਜੂਦ ਸਨ |