17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਰਹਿਬਰ ਕਾਲਜ ਦੀ ਅਰਸ਼ਦੀਪ ਕੌਰ ਜੀ.ਐਨ.ਐਮ. 'ਚੋਂ ਤੇ ਸਨੇਹਾ ਏ.ਐਨ.ਐਮ. ਦੇ ਪਹਿਲੇ ਸਾਲ ਦੇ ਨਤੀਜਿਆਂ ਵਿਚ ਰਹੀਆਂ ਪਹਿਲੇ ਸਥਾਨ 'ਤੇ <br/>

Ad Position 21
No active advertisement
ਭਵਾਨੀਗੜ੍ਹ ਦੇ ਰਹਿਬਰ ਗਰੁੱਪ ਦੀਆਂ ਏ.ਐਨ.ਐਮ. 'ਚੋਂ ਅੱਵਲ ਰਹੀਆਂ ਵਿਦਿਆਰਥਣਾਂ ਦੀਆਂ ਤਸਵੀਰਾਂ | ਤਸਵੀਰਾਂ: ਰਣਧੀਰ ਸਿੰਘ ਫੱਗੂਵਾਲਾ <br/> 12-03-2026
ਭਵਾਨੀਗੜ੍ਹ, 11 ਮਾਰਚ (ਰਣਧੀਰ ਸਿੰਘ ਫੱਗੂਵਾਲਾ)-- ਰਹਿਬਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਜੀ.ਐਨ.ਐਮ. ਅਤੇ ਏ.ਐਨ.ਐਮ. ਪਹਿਲੇ ਸਾਲ ਦੇ ਨਤੀਜਿਆਂ ਵਿਚ ਵਿਦਿਆਰਥਣਾਂ ਨੇ ਵਧੀਆ ਪੁਜ਼ੀਸ਼ਨਾਂ ਲੈ ਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗਰੁੱਪ ਦੇ ਚੇਅਰਮੈਨ ਐਮ.ਐਸ. ਖ਼ਾਨ ਨੇ ਦੱਸਿਆ ਕਿ ਜੀ.ਐਨ.ਐਮ. ਪਹਿਲੇ ਸਾਲ ਵਿਚ ਅਰਸ਼ਦੀਪ ਕੌਰ ਨੇ 381 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ , ਨਵਜੋਤ ਕੌਰ ਨੇ 367 ਅੰਕ ਲੈ ਕੇ ਦੂਜਾ ਸਥਾਨ ਅਤੇ ਪਵਨਪ੍ਰੀਤ ਕੌਰ ਨੇ 361 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਏ.ਐਨ.ਐਮ. ਪਹਿਲੇ ਸਾਲ ਵਿਚ ਸਨੇਹਾ ਨੇ 586 ਅੰਕ ਲੈ ਕੇ ਪਹਿਲਾ ਸਥਾਨ , ਸਿਮਰਨਜੀਤ ਕੌਰ ਨੇ 578 ਅੰਕ ਪ੍ਰਾਪਤ ਕਰ ਕੇ ਦੂਜਾ ਅਤੇ ਜਸਬੀਰ ਕੌਰ ਨੇ 577 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਅੱਵਲ ਰਹੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਹੀ ਜੀਵਨ ਵਿਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ | ਉਨ੍ਹਾਂ ਵਿਦਿਆਰਥਣਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੇ ਕੈਂਪ ਦੌਰਾਨ 110 ਮਰੀਜ਼ਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀ ਛਾਹੜ ਵਿਖੇ ਪ੍ਰਧਾਨਗੀ ਦੀ ਚੋਣ <br/>
Ad Position 24