ਸੰਗਰੂਰ, 11 ਮਾਰਚ (ਅਮਨਦੀਪ ਸਿੰਘ ਬਿੱਟਾ) - ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਹੁਲ ਚਾਬਾ ਵਲੋਂ ਆਂਗਣਵਾੜੀ ਵਰਕਰ ਸ੍ਰੀਮਤੀ ਸਰਬਜੀਤ ਕੌਰ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ | ਸ੍ਰੀਮਤੀ ਸਰਬਜੀਤ ਕੌਰ ਨੇ ਬਤੌਰ ਬੀ.ਐਲ.ਓ. ਬੂਥ ਨੰਬਰ 51 ਵਲੋਂ ਨਿਭਾਏ ਸ਼ਾਨਦਾਰ ਯੋਗਦਾਨ ਅਤੇ ਵਧੀਆ ਚੋਣਾ ਸਬੰਧਿਤ ਸੇਵਾਵਾਂ, ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਗਮ ਕਰਵਾਉਣਾ, ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਵੋਟਾਂ ਸਬੰਧੀ ਕੰਮ ਸਮੇਂ ਸਿਰ ਸੌ ਫ਼ੀਸਦੀ ਨਿਭਾਉਣ ਦੇ ਚੱਲਦਿਆਂ ਸਨਮਾਨਿਤ ਕੀਤਾ ਗਿਆ | ਸਰਬਜੀਤ ਕੌਰ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਹਮੇਸ਼ਾ ਨਿਸ਼ਠਾ, ਇਮਾਨਦਾਰੀ, ਨਾਲ ਆਪਣੀ ਸੇਵਾਵਾਂ ਨਿਭਾਈਆਂ ਹਨ ਅਤੇ ਭਵਿੱਖ ਵਿਚ ਵੀ ਉਸ ਦੇ ਯਤਨ ਜਾਰੀ ਰਹਿਣਗੇ |