17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮਲੇਰਕੋਟਲਾ ਵਿਖੇ 'ਸੀਟੂ' ਦੀ 3 ਜ਼ਿਲਿ੍ਹਆਂ ਦੀ ਵਰਕਿੰਗ ਕਮੇਟੀ ਨੇ ਕੀਤੀ ਮੀਟਿੰਗ <br/>

Ad Position 21
No active advertisement
ਮਲੇਰਕੋਟਲਾ ਵਿਖੇ ਸੀਟੂ ਦੀ ਮੀਟਿੰਗ ਦੌਰਾਨ ਹਾਜ਼ਰ ਪਿ੍ੰਸੀਪਲ ਜੋਗਿੰਦਰ ਸਿੰਘ ਅÏਲਖ ਤੇ ਬਾਕੀ ਅਹੁਦੇਦਾਰ | ਤਸਵੀਰ: ਮਨਜਿੰਦਰ ਸਿੰਘ ਸਰੌਦ <br/> 12-03-2026
ਮਲੇਰਕੋਟਲਾ, 11 ਮਾਰਚ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਸੀਟੂ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਦੀ ਵਰਕਿੰਗ ਕਮੇਟੀ ਦੀ ਐਕਸਟੈਂਡਡ ਮੀਟਿੰਗ ਸੀਟੂ ਦਫ਼ਤਰ, ਰੋਜ਼ ਐਵਿਨਿਊ ਮਲੇਰਕੋਟਲਾ ਵਿਖੇ ਪਿ੍ੰਸੀਪਲ ਜੋਗਿੰਦਰ ਸਿੰਘ ਅÏਲਖ ਜ਼ਿਲ੍ਹਾ ਤੇ ਸੂਬਾਈ ਮੀਤ ਪ੍ਰਧਾਨ ਸੀਟੂ ਦੀ ਪ੍ਰਧਾਨਗੀ ਹੇਠ ਹੋਈ ਹੋਈ | ਜਿੱਥੇ ਅਬੋਹਰ ਦੇ ਉੱਘੇ ਸੀਟੂ ਆਗੂ ਕਾਮਰੇਡ ਹੇਤ ਰਾਮ ਨੂੰ ਸ਼ਰਧਾਂਜਲੀ ਦਿੱਤੀ ਗਈ | ਮੀਟਿੰਗ ਨੂੰ ਮੁੱਖ ਤੌਰ 'ਤੇ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਚੰਦਰ ਸ਼ੇਖ਼ਰ ਨੇ ਸੰਬੋਧਨ ਕੀਤਾ | ਕਾਮਰੇਡ ਚੰਦਰ ਸ਼ੇਖਰ ਨੇ ਸੀਟੂ ਦੀ ਆਲ ਇੰਡੀਆ 18 ਵੀਂ ਕਾਨਫ਼ਰੰਸ ਜੋ ਕਿ ਵਿਸ਼ਾਖ਼ਾਪਟਨਮ ਵਿਖੇ 31 ਦਸੰਬਰ 2025 ਤੋਂ 4 ਜਨਵਰੀ 2026 ਤੱਕ ਹੋਈ, ਜਿਸ ਨੂੰ ਵਰਲਡ ਫੈਡਰੇਸ਼ਨ ਟਰੇਡ ਯੂਨੀਅਨ ਆਗੂਆਂ ਨੇ ਵੀ ਸੰਬੋਧਨ ਕੀਤਾ, ਦੇ ਫ਼ੈਸਲਿਆਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ, ਮੀਟਿੰਗ ਵਿੱਚ 12 ਫਰਵਰੀ 2026 ਦੀ ਹੜਤਾਲ ਦਾ ਲੇਖਾ ਜੋਖਾ ਕੀਤਾ ਗਿਆ | ਮੀਟਿੰਗ ਨੂੰ ਸੀਟੂ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਇੰਦਰਪਾਲ, ਕਾਮਰੇਡ ਦੇਵ ਰਾਜ ਵਰਮਾ ਸੂਬਾਈ ਮੀਤ ਪ੍ਰਧਾਨ ਸੀਟੂ, ਕਾਮਰੇਡ ਸ਼ੇਰ ਸਿੰਘ ਫਰਵਾਹੀ ਸੂਬਾਈ ਸਕੱਤਰ ਸੀਟੂ ਅਤੇ ਪ੍ਰਧਾਨ ਮਨਰੇਗਾ ਪੰਜਾਬ ਆਦਿ ਨੇ ਵੀ ਸੰਬੋਧਨ ਕੀਤਾ | ਮੀਟਿੰਗ 'ਚ ਕਾਮਰੇਡ ਜਸ਼ਮੇਲ ਕੌਰ ਬੀਰਕਲਾਂ ਜਨਰਲ ਸਕੱਤਰ ਮਿਡ-ਡੇ-ਮੀਲ, ਭੱਠਾ ਆਗੂ ਕਾਮਰੇਡ ਮੱਖਣ ਜਖੇਪਲ, ਕਾਮਰੇਡ ਮਾਨ ਗੁਰਮ, ਕਾਮਰੇਡ ਪ੍ਰੀਤਮ ਸਹਿਜੜਾ, ਕਾਮਰੇਡ ਰਘਵੀਰ ਸਿੰਘ ਨੱਥੋਹੇੜੀ, ਕਾਮਰੇਡ ਕਿਰਪਾਲ ਸਿੰਘ ਜਨਰਲ ਸਕੱਤਰ ਸ਼ਰੀਆਂਸ ਪੇਪਰ ਮਿੱਲ, ਅਹਿਮਦਗੜ੍ਹ, ਮਨਰੇਗਾ ਆਗੂ ਕਾਮਰੇਡ ਰਾਮ ਸਿੰਘ ਅਤੇ ਕਾਮਰੇਡ ਸਤਵੀਰ ਸਿੰਘ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸਰਗਰਮ ਆਗੂ ਕਾਮਰੇਡ ਕੁਲਵਿੰਦਰ ਭੂਦਨ, ਕਾਮਰੇਡ ਦਰਸ਼ਨ ਸਿੰਘ ਕੁਠਾਲਾ, ਕਾਮਰੇਡ ਸਾਹਿਬ ਸਿੰਘ ਕਲਿਆਣ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ-ਡਾ. ਰਹਿਮਤ ਅਲੀ, ਰਣ ਸਿੰਘ ਮਹਿਲਾਂ <br/> ਅਗਲੀ ਖ਼ਬਰ ਵਧੀਆ ਸੇਵਾਵਾਂ ਨਿਭਾਉਣ ਬਦਲੇ ਆਂਗਣਵਾੜੀ ਵਰਕਰ ਸਨਮਾਨਿਤ <br/>
Ad Position 24