ਸੰਗਰੂਰ, 25 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਪੰਮੀ ਸਿਬੀਆ ਨੇ ਕਿਹਾ ਕਿ ਆਪ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਨੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਪ੍ਰਤੀ ਚੁਟਕੀ ਲੈਂਦਿਆਂ ਕਿਹਾ ਕਿ 'ਪੈਸਾ ਹਜ਼ਮ, ਤਮਾਸ਼ਾ ਖ਼ਤਮ' ਹੋ ਗਿਆ ਹੈ | ਉਨ੍ਹਾਂ ਕਿਹਾ ਆਮ ਸਾਧਾਰਨ ਵਰਕਰਾਂ, ਵਲੰਟੀਅਰਾਂ ਨੂੰ ਅਹੁਦੇ ਦੇਣ ਦੇ ਦਾਅਵੇ ਕਰਨ ਵਾਲੀ ਆਪ ਪਾਰਟੀ ਨੇ ਪੈਸੇ ਲੈ ਕੇ ਰਾਜ ਸਭਾ ਦੀ ਸੀਟਾਂ ਵੱਡੇ-ਵੱਡੇ ਵਪਾਰੀਆਂ, ਧਨਾਢਾਂ ਨੂੰ ਦਿੱਤੀਆਂ ਸਨ ਅਤੇ ਅੱਜ ਜਦ ਆਪ ਪਾਰਟੀ ਦੀ ਜਹਾਜ਼ ਡੁੱਬਣ ਜਾ ਰਿਹਾ ਹੈ ਤਾਂ ਇਹ ਵਪਾਰੀ ਲੋਕ ਛਾਲਾ ਮਾਰ ਕੇ ਭਾਜਪਾ ਵਿੱਚ ਜਾ ਰਹੇ ਹਨ | ਆਪ ਆਗੂਆਂ ਵੱਲੋਂ ਪਾਰਟੀ ਛੱਡਣ ਵਾਲੇ ਰਾਜ ਸਭਾ ਮੈਂਬਰਾਂ ਨੂੰ ਗ਼ੱਦਾਰ ਕਹਿਣ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸਿਬੀਆ ਨੇ ਕਿਹਾ ਕਿ ਸਬੰਧਿਤ 7 ਰਾਜ ਸਭਾ ਮੈਂਬਰਾਂ ਨੂੰ ਪੰਜਾਬ ਦੇ ਲੋਕਾਂ ਜਾ ਵਲੰਟੀਅਰਾਂ ਨੇ ਨਹੀਂ ਚੁਣਿਆਂ ਬਲਕਿ ਇਹ ਲੋਕ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਦੀ ਪਸੰਦ ਸੀ | ਇਸ ਲਈ ਉਨ੍ਹਾਂ ਪੈਸਿਆਂ ਅਤੇ ਤਾਕਤ ਨਾਲ ਰਾਜ ਸਭਾ ਮੈਂਬਰੀ ਲਈ ਸੀ ਅਤੇ ਹੁਣ ਉਹ ਸੱਤਾ ਦਾ ਹੋਰ ਸੁੱਖ ਭੋਗਣ ਲਈ ਹੀ ਭਾਜਪਾ ਵਿੱਚ ਗਏ ਹਨ | ਸਿਬੀਆ ਨੇ ਕਿਹਾ ਕਿ ਭਾਜਪਾ ਉੱਤੇ ਵੀ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਈ.ਡੀ. ਵਰਗੀਆਂ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਡਰਾ ਕੇ ਭਾਜਪਾ ਵਿੱਚ ਸ਼ਾਮਲ ਕਰਵਾ ਸਕਦੀ ਹੈ ਪਰ ਅਣਖ ਅਤੇ ਗ਼ੈਰਤਮੰਦ ਪੰਜਾਬੀਆਂ ਨੂੰ ਇਹ ਪਾਰਟੀ ਦਬਾਅ ਨਹੀਂ ਸਕਦੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਭਾਵੇਂ ਪੰਜਾਬ ਵਿੱਚ ਲੱਖ ਯਤਨ ਕਰ ਲਏ ਪਰ 2027 ਦੀ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਦੀ ਸਰਕਾਰ