ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਆਪ' ਦੇ ਸੱਤ ਰਾਜ ਸਭਾ ਮੈਂਬਰਾਂ ਦਾ ਭਾਜਪਾ 'ਚ ਸ਼ਾਮਿਲ ਹੋਣਾ ਰਾਜਨੀਤਿਕ ਲੋਕਾਂ ਦੇ ਨਿਘਾਰ ਦਾ ਸਿਖਰ ਹੈ-ਇਕਬਾਲ ਸਿੰਘ ਝੂੰਦਾਂ

Ad Position 21
No active advertisement
ਅਜੀਤ ਡੈਸਕ 26-04-2026

ਮਲੇਰਕੋਟਲਾ, 25 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਅੱਜ ਵੱਖ-ਵੱਖ ਅਖ਼ਬਾਰਾਂ ਦੀਆਂ ਸੁਰਖ਼ੀਆਂ 'ਚ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦਾ ਭਾਜਪਾ 'ਚ ਸ਼ਾਮਿਲ ਹੋਣਾ ਪੰਜਾਬ ਲਈ ਵੱਡੀ ਚਿੰਤਾਜਨਕ ਖ਼ਬਰ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਸੀਨੀਅਰ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਰਾਜਨੀਤੀ ਦੇ ਨਿਘਾਰ ਦਾ ਅੱਜ ਕਾਲਾ ਦਿਨ ਹੈ ਜਦੋਂ ਕਿਸੇ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਕਿਸੇ ਹੋਰ ਪਾਰਟੀ ਵਿਚ ਚਲੇ ਗਏ, ਜੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੀਆਂ ਟਿਕਟਾਂ ਖ਼ਾਸ ਦੀ ਬਜਾਏ ਆਮ ਲੋਕਾਂ ਨੂੰ ਦਿੱਤੀਆਂ ਹੁੰਦੀਆਂ ਤਾਂ ਸ਼ਾਇਦ ਉਹ ਆਮ ਲੋਕ ਵੱਡੀ ਖ਼ਾਸ ਪਾਰਟੀ ਵਿਚ ਨਾ ਜਾਂਦੇ ਸ. ਝੂੰਦਾਂ ਨੇ ਕਿਹਾ ਇਹ ਵਰਤਾਰਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵਿਚ ਵਾਪਰ ਰਿਹਾ ਹੈ, ਪਾਰਟੀ ਦੀ ਸੇਵਾ ਅਤੇ ਸਿਧਾਂਤ ਤੇ ਪਹਿਰਾ ਦੇਣ ਦੀ ਬਜਾਏ ਵੱਡੇ ਰੁਤਬੇ ਸਿਰਫ਼ ਪੈਸਾ ਦੇਖ ਕੇ ਵੰਡੇ ਜਾ ਰਹੇ ਹਨ ਅਤੇ ਪੈਸੇ ਵਾਲੇ ਆਗੂਆਂ ਦੀਆਂ ਸਰਕਾਰਾਂ ਪ੍ਰਤੀ ਗਰਜਾਂ ਜੱਗ ਜ਼ਾਹਿਰ ਹੀ ਹੁੰਦੀਆਂ ਹਨ | ਇਹ ਧੰਨਾਢ ਅਤੇ ਸਰਮਾਏਦਾਰ ਲੋਕ ਕਦੇ ਵੀ ਲੋਕ ਹਿਤਾਂ ਦੇ ਪਹਿਰੇਦਾਰ ਨਹੀਂ ਹੁੰਦੇ ਸਿਰਫ਼ ਆਪਣੇ ਕਾਰੋਬਾਰੀ ਹਿਤਾਂ ਨਾਲ ਜੁੜੇ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਆਏ ਨਿਘਾਰ ਦਾ ਕਾਰਨ ਵੀ ਪੈਸੇ ਵਾਲੇ ਅਤੇ ਬਿਨਾਂ ਸੇਵਾ ਵਾਲੇ ਲੋਕਾਂ ਨੂੰ ਪਾਰਟੀ ਵਿਚ ਵੱਡੇ ਰੁਤਬਿਆਂ ਤੱਕ ਪਹੁੰਚਾਉਣ ਕਾਰਨ ਆਇਆ ਹੈ | ਜਿਸ ਕਾਰਨ ਵਰਕਰ ਨਿਰਾਸ਼ ਹੋਏ ਹਨ, ਅਸੀਂ ਜਿੱਥੇ ਭਾਜਪਾ ਵੱਲੋਂ ਦੇਸ਼ ਦੀ ਰਾਜਨੀਤੀ ਨੂੰ ਜਿਸ ਰਸਤੇ ਵੱਲ ਤੋਰਿਆ ਜਾ ਰਿਹਾ, ਉਸ ਦੀ ਘੋਰ ਨਿੰਦਾ ਕਰਦੇ ਹਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ | ਪਾਰਟੀਆਂ ਦੀ ਜਿੰਦਜਾਨ ਪਾਰਟੀ ਦੇ ਵਰਕਰ ਹੀ ਹੁੰਦੇ ਹੈ ਨਾ ਕਿ ਪੈਸੇ ਦੇ ਜ਼ੋਰ ਨਾਲ ਰੁਤਬਾ ਹਾਸਿਲ ਕਰਨ ਵਾਲੇ ਲੋਕ ਹੁੰਦੇ ਹਨ | ਉਨ੍ਹਾਂ ਕਿਹਾ ਕਿ ਭਵਿੱਖ 'ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੀ ਨੇੜੇ ਹਨ, ਇਹ ਵਰਤਾਰਾ ਚੁਣੇ ਹੋਏ ਵਿਧਾਇਕਾਂ ਨਾਲ ਵੀ ਵਾਪਰੇਗਾ | ਸਮੁੱਚੇ ਪੰਜਾਬੀਆਂ ਨੂੰ ਬੜੀ ਸੂਝ-ਬੂਝ ਨਾਲ ਸਮਝ ਕੇ ਆਗੂ ਚੁਣਨੇ ਚਾਹੀਦੇ ਹਨ, ਕਿਤੇ ਇਹ ਨਾ ਹੋਵੇ ਕਿ ਲੋਕਾਂ ਦੁਆਰਾ ਹਰਾਈਆਂ ਪਾਰਟੀਆਂ ਜਿੱਤੇ ਹੋਏ ਆਗੂਆਂ ਤੇ ਦਬਾਅ ਪਾ ਕੇ ਜਾਂ ਪੈਸੇ ਨਾਲ ਖ਼ਰੀਦ ਕੇ ਲੋਕਾਂ ਦੇ ਫ਼ਤਵੇ ਦਾ ਨਿਰਾਦਰ ਕਰਨ | ਰਾਜਨੀਤਿਕ ਆਗੂਆਂ ਅਤੇ ਰਾਜਸੀ ਪਾਰਟੀਆਂ ਦੇ ਸਿਧਾਂਤ ਤੋਂ ਗਿਰ ਚੁੱਕੇ ਕਿਰਦਾਰਾਂ ਦੀ ਪੁਰਜ਼ੋਰ ਸ਼ਬਦਾਂ 'ਚ ਨਿੰਦਾ ਕਰਦੇ ਹਾਂ | ਇਸ ਮੌਕੇ ਐਡਵੋਕੇਟ ਜ਼ੁਲਫਕਾਰ ਅਲੀ ਮਲਿਕ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਟੈਕਨੀਕਲ ਐਂਡ ਮਕੈਨੀਕਲ ਇੰਪ: ਯੂਨੀਅਨ ਦੀ ਚੋਣ 8 ਮਈ ਨੂੰ ਅਗਲੀ ਖ਼ਬਰ ਅਮਰਜੀਤ ਸਿੰਘ ਜੀਤ ਅਕਾਲੀ ਦਲ ਦੇ ਬਣੇ ਸਰਕਲ ਪ੍ਰਧਾਨ
Ad Position 24
No active advertisement