ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੇਵਾ ਸੰਸਥਾਨ-ਸੰਗਰੂਰ ਦੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਸਹਾਈ ਸਿੱਧ ਹੋ ਰਿਹਾ ਹੈ ਕੁਛ ਕਰੋ ਫਾਊਾਡੇਸ਼ਨ ਵਲੋਂ ਚਲਾਇਆ ਜਾ ਰਿਹਾ ਬੁੱਕ ਬੈਂਕ <br/>

Ad Position 21
No active advertisement
ਅਜੀਤ ਡੈਸਕ 26-04-2026
ਸੰਗਰੂਰ, 25 ਅਪ੍ਰੈਲ (ਧੀਰਜ ਪਸ਼ੌਰੀਆ)-ਕੁਛ ਕਰੋ ਫਾਊਾਡੇਸ਼ਨ ਸੰਗਰੂਰ ਜਿਸ ਦਾ ਨਾਅਰਾ ਹੈ, ਘਰਾਂ ਵਿਚ ਪਏ ਵਾਧੂ ਸਮਾਨ ਨੂੰ ਉਸ ਜਗ੍ਹਾ ਤੱਕ ਪਹੁੰਚਾਇਆ ਜਾਵੇ, ਜਿੱਥੇ ਇਹ ਸਮਾਨ ਵਰਤੋਂ ਵਿਚ ਆ ਕੇ ਕਿਸੇ ਦੇ ਕੰਮ ਆ ਸਕੇ | ਇਸੇ ਨਾਅਰੇ ਦੇ ਤਹਿਤ ਕੁਛ ਕਰੋ ਫਾਊਾਡੇਸ਼ਨ ਵਲੋਂ ਅਗਸਤ 2013 ਤੋਂ ਅਗਰਵਾਲ ਧਰਮਸ਼ਾਲਾ ਵਿਖੇ ਇੱਕ ਬੁੱਕ ਬੈਂਕ ਚਲਾਇਆ ਜਾ ਰਿਹਾ ਹੈ ਜਿੱਥੋਂ ਸੈਂਕੜੇ ਵਿਦਿਆਰਥੀ ਜ਼ਰੂਰਤ ਦੀਆਂ ਪੁਸਤਕਾਂ ਲਿਜਾ ਕੇ ਪੜ੍ਹਾਈ ਕਰਦੇ ਹਨ ਅਤੇ ਪ੍ਰੀਖਿਆਵਾਂ ਤੋਂ ਬਾਅਦ ਵਾਪਸ ਕਰ ਜਾਂਦੇ ਹਨ | 10 ਹਜਾਰ ਤੋਂ ਵੱਧ ਪੁਸਤਕਾਂ ਵਾਲੇ ਇਸ ਬੁੱਕ ਬੈਂਕ ਦੇ ਸੰਚਾਲਕ ਸੇਵਾ ਮੁਕਤ ਬੈਂਕ ਅਧਿਕਾਰੀ ਕੁਲਦੀਪ ਪ੍ਰਕਾਸ਼ ਗੋਇਲ ਦੱਸਦੇ ਹਨ ਕਿ ਇੱਥੇ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀਆਂ ਕਿਤਾਬਾਂ ਤੋਂ ਇਲਾਵਾ ਇੰਜੀਨੀਅਰਿੰਗ, ਮੈਡੀਕਲ, ਐਮਬੀਏ, ਸੀ ਏ, ਗੱਲ ਕੀ ਤਰ੍ਹਾਂ ਤਰਾਂ ਦੀਆਂ ਕਿਤਾਬਾਂ ਇੱਥੇ ਉਪਲਬਧ ਹਨ | ਇਸ ਬੁੱਕ ਬੈਂਕ ਵਿਚ ਲੋਕਾਂ ਵਲੋਂ ਪੁਸਤਕਾਂ ਪਹੁੰਚਾਏ ਜਾਣ ਨਾਲ ਹਰ ਸਾਲ ਕਰੀਬ 200 ਨਵੀਆਂ ਪੁਸਤਕਾਂ ਦਾ ਵਾਧਾ ਹੋ ਰਿਹਾ ਹੈ! 'ਅਜੀਤ' ਨਾਲ ਗੱਲਬਾਤ ਕਰਦਿਆਂ ਸ੍ਰੀ ਗੋਇਲ ਨੇ ਦੱਸਿਆ ਕਿ 2018 ਤੋਂ ਇਸ ਬੁੱਕ ਬੈਂਕ ਦੇ ਕਿਤਾਬਾਂ ਦੀ ਡਿਸਟ੍ਰੀਬਿਊਸ਼ਨ ਦੇ ਢੰਗ ਵਿਚ ਕੁਝ ਤਬਦੀਲੀ ਕੀਤੀ ਗਈ ਹੈ, ਬੁੱਕ ਬੈਂਕ ਤੋਂ ਸਹੂਲਤ ਪ੍ਰਾਪਤ ਕਰਨ ਵਾਲੇ ਹਰ ਵਿਦਿਆਰਥੀ ਦਾ 10 ਰੁਪਏ ਲੈ ਕੇ ਆਈ ਕਾਰਡ ਬਣਾਇਆ ਜਾਂਦਾ ਹੈ | ਵਿਦਿਆਰਥੀ ਇਹਨਾਂ ਪੁਸਤਕਾਂ ਦੀ ਕੀਮਤ ਸਮਝਣ ਅਤੇ ਵਾਪਸ ਕਰਨ ਦੀ ਜ਼ਿੰਮੇਵਾਰੀ ਨੂੰ ਵੀ ਸਮਝਣ, ਉਸ ਨੂੰ ਲੈ ਕੇ ਕਿਤਾਬਾਂ ਇਸ਼ੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਤੋਂ ਸਕਿਉਰਿਟੀ ਜਮ੍ਹਾ ਕਰਵਾਈ ਜਾਂਦੀ ਹੈ ਜੋ ਕਿਤਾਬਾਂ ਦੀ ਵਾਪਸੀ ਹੋਣ ਤੇ ਵਾਪਸ ਕਰ ਦਿੱਤੀ ਜਾਂਦੀ ਹੈ | ਬੁੱਕ ਬੈਂਕ ਦੇ ਨਿਯਮਾਂ ਮੁਤਾਬਿਕ ਪ੍ਰੀਖਿਆਵਾਂ ਖ਼ਤਮ ਹੋਣ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਕਿਤਾਬਾਂ ਜਮਾ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ | ਵਾਪਸ ਨਾ ਕਰਨ ਦੀ ਸੂਰਤ ਵਿਚ ਜਮਾ ਸਕਿਉਰਿਟੀ ਨੂੰ ਜ਼ਬਤ ਕਰ ਲਿਆ ਜਾਂਦਾ ਹੈ | ਨਿਸ਼ਕਾਮ ਸੇਵਾ ਕਰ ਰਹੇ ਕੁਲਦੀਪ ਪ੍ਰਕਾਸ਼ ਗੋਇਲ ਦੇ ਵਡਮੁੱਲੇ ਕਾਰਜ ਦੀ ਸ਼ਲਾਘਾ ਕਰਦਿਆਂ ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸੈਕਟਰੀ ਸੀਸ਼ਨ ਕੁਮਾਰ ਗਰਗ, ਸਰਜੀਵਨ ਜਿੰਦਲ ਅਤੇ ਇਤਿਹਾਸਕਾਰ ਰਾਜੀਵ ਜਿੰਦਲ ਨੇ ਕਿਹਾ ਕਿ ਇਹਨਾਂ ਵਲੋਂ ਕੀਤਾ ਜਾ ਰਿਹਾ ਇਹ ਕਾਰਜ ਲੋੜਵੰਦ ਵਿਦਿਆਰਥੀਆਂ ਦੀ ਪੜਾਈ ਵਿਚ ਸਾਰਥਿਕ ਯੋਗਦਾਨ ਪਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਹਰਿਆਣਾ ਬਾਰ ਕੌਂਸਲ ਦੀ ਚੋਣ ਜਿੱਤ ਕੇ ਜ਼ਿਲ੍ਹਾ ਬਾਰ ਪੁੱਜੇ ਗੁਰਤੇਜ ਸਿੰਘ ਗਰੇਵਾਲ ਦਾ ਹੋਇਆ ਸ਼ਾਨਦਾਰ ਸਵਾਗਤ... ਅਗਲੀ ਖ਼ਬਰ ਅੱਜ ਕੰਪਿਊਟਰ ਅਧਿਆਪਕ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ <br/>
Ad Position 24
No active advertisement