ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੰਜਾਬ ਹਰਿਆਣਾ ਬਾਰ ਕੌਂਸਲ ਦੀ ਚੋਣ ਜਿੱਤ ਕੇ ਜ਼ਿਲ੍ਹਾ ਬਾਰ ਪੁੱਜੇ ਗੁਰਤੇਜ ਸਿੰਘ ਗਰੇਵਾਲ ਦਾ ਹੋਇਆ ਸ਼ਾਨਦਾਰ ਸਵਾਗਤ ਵਕੀਲਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਾਂਗਾ-ਗਰੇਵਾਲ

Ad Position 21
No active advertisement
ਅਜੀਤ ਡੈਸਕ 26-04-2026
ਸੰਗਰੂਰ, 25 ਅਪ੍ਰੈਲ (ਧੀਰਜ ਪਸ਼ੌਰੀਆ)-ਪੰਜਾਬ ਹਰਿਆਣਾ ਚੰਡੀਗੜ੍ਹ ਬਾਰ ਕੌਂਸਲ ਦੀ ਚੋਣ ਜਿੱਤ ਕੇ ਜ਼ਿਲ੍ਹਾ ਬਾਰ ਪੁੱਜੇ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਦਾ ਵਕੀਲਾਂ ਵਲੋਂ ਸ਼ਾਨਦਾਰ ਸਵਾਗਤ ਹੋਇਆ | ਗਰੇਵਾਲ 3317 ਵੋਟਾਂ ਪ੍ਰਾਪਤ ਕਰ ਕੇ ਬਾਰ ਕੌਂਸਲ ਦੇ ਮੈਂਬਰ ਚੁਣੇ ਗਏ ਹਨ | ਜ਼ਿਕਰਯੋਗ ਹੈ ਕਿ ਗਰੇਵਾਲ ਪਿਛਲੀਆਂ ਚੋਣਾਂ ਵਿਚ ਵੀ ਬਾਰ ਦੇ ਮੈਂਬਰ ਚੁਣੇ ਜਾਣ ਤੋਂ ਬਾਅਦ ਵਾਇਸ ਚੇਅਰਮੈਨ ਦੇ ਅਹੁਦੇ ਤੇ ਸੇਵਾਵਾਂ ਨਿਭਾ ਚੁੱਕੇ ਹਨ | ਇੱਥੇ ਹੀ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਸੱਤ ਵਾਰ ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਦੇ ਅਹੁਦੇ ਤੇ ਰਹਿੰਦਿਆਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਚੁੱਕੇ ਹਨ | ਬਾਰ ਕੌਂਸਲ ਮੈਂਬਰ ਚੁਣੇ ਜਾਣ ਤੋਂ ਬਾਅਦ ਜ਼ਿਲ੍ਹਾ ਬਾਰ ਪੁੱਜਣ ਉੱਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ ਅਤੇ ਹੋਰਨਾਂ ਨੇ ਕਿਹਾ ਕਿ ਗਰੇਵਾਲ ਦੇ ਮੁੜ ਬਾਰ ਕੌਂਸਲ ਵਿਚ ਪਹੁੰਚਣ ਨਾਲ ਜ਼ਿਲ੍ਹਾ ਬਾਰ ਸੰਗਰੂਰ ਦਾ ਨਾਮ ਫਿਰ ਤੋਂ ਪੂਰੇ ਮਾਣ ਨਾਲ ਉੱਚਾ ਹੋਇਆ ਹੈ | ਬਾਰ ਕੌਂਸਲ ਮੈਂਬਰ ਬਣੇ ਗੁਰਤੇਜ ਸਿੰਘ ਗਰੇਵਾਲ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਕੀਲਾਂ ਦੀਆਂ ਉਮੀਦਾਂ ਤੇ ਪੂਰੀ ਤਰ੍ਹਾਂ ਖਰਾ ਉੱਤਰਨਗੇ ਅਤੇ ਵਕੀਲਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਬਾਰ ਕੌਂਸਲ ਦੇ ਨਾਲ ਨਾਲ ਜਿੱਥੇ ਵੀ ਜ਼ਰੂਰਤ ਹੋਈ ਉਨ੍ਹਾਂ ਦੀ ਪੈਰਵੀ ਕਰਨਗੇ | ਐਡਵੋਕੇਟ ਸ: ਗਰੇਵਾਲ ਦਾ ਸਵਾਗਤ ਕਰਨ ਵਾਲਿਆਂ ਵਿਚ ਉਪ ਪ੍ਰਧਾਨ ਜਗਮੀਤ ਸਿੰਘ, ਸੰਜੀਵ ਕੁਮਾਰ ਗੋਇਲ, ਯੋਗੇਸ਼ ਗੁਪਤਾ, ਰਾਜਬੀਰ ਸਿੰਘ ਗਰੇਵਾਲ, ਦਲਜੀਤ ਸਿੰਘ ਸੇਖੋਂ, ਬੇਅੰਤ ਸਿੰਘ ਛਾਜਲੀ, ਗੁਰਬਚਨ ਸਿੰਘ ਨਹਿਲ, ਚਮਕੌਰ ਸਿੰਘ ਲਿੱਟ, ਗੁਰਿੰਦਰਪਾਲ ਕਰਤਾਰਪੁਰਾ, ਜਸਵੀਰ ਸਿੰਘ ਸਰਾਓ, ਅਜੇਪਾਲ ਸਿੰਘ ਅਕੋਈ, ਐਮ ਏ ਸ਼ਾਹ ਜੱਗਾ ਮਲੇਰਕੋਟਲਾ, ਰਣਜੀਤ ਸਿੰਘ ਦਿਓਲ, ਇੰਦਰਪਾਲ ਸਿੰਘ ਧਾਂਦਲੀ, ਗੁਰਸੇਵਕ ਸਿੰਘ ਸਿੱਧੂ, ਗੌਰਵ ਗਰਗ ਲਹਿਰਾ, ਗੁਰਪ੍ਰੀਤ ਮਾਨ, ਰਣਧੀਰ ਸਿੰਘ ਭੰਗੂ, ਰਿਤੇਸ਼ ਜਿੰਦਲ, ਬਲਵਿੰਦਰ ਸਿੰਘ ਫੁੰਮਣਵਾਲ, ਨਰਿੰਦਰਪਾਲ ਸਿੰਘ ਸਾਹਨੀ, ਸਵਰਨ ਸਿੰਘ ਰਟੋਲ, ਅਮਨਦੀਪ ਸਿੰਘ, ਨਵੀਨ ਮੜਕਨ, ਕੁਲਵਿੰਦਰ ਸਿੰਘ ਤੂਰ, ਸੋਨੂੰ ਮੜਕਨ, ਜੂਹੀ ਕੌਸ਼ਲ, ਅੰਕੁਰ ਜਿੰਦਲ, ਲਵਪ੍ਰੀਤ ਸਿੰਘ ਵਾਲੀਆ, ਸਿੰਮੀ ਮਾਨ ਅਤੇ ਹੋਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਦੇ ਪ੍ਰਸ਼ਾਸਨ ਨੇ ਬਿਨਾਂ ਰਜਿਸਟਰੇਸ਼ਨ ਵਾਲੇ ਈ-ਰਿਕਸ਼ਿਆਂ 'ਤੇ ਕੱਸਿਆ ਸ਼ਿਕੰਜਾ ਅਗਲੀ ਖ਼ਬਰ ਸੇਵਾ ਸੰਸਥਾਨ-ਸੰਗਰੂਰ ਦੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਸਹਾਈ ਸਿੱਧ ਹੋ ਰਿਹਾ ਹੈ ਕੁਛ ਕਰੋ ਫਾਊਾਡੇਸ਼ਨ ਵਲੋਂ ਚਲਾਇਆ ਜਾ...
Ad Position 24
No active advertisement