ਦਿੜ੍ਹਬਾ ਮੰਡੀ, 9 ਮਈ (ਅÏਜਲਾ) - ਸ਼ਹੀਦ ਭਗਤ ਸਿੰਘ ਸਕੂਲ ਮੌੜਾ ਵਿਖੇ ਮਾਂ ਦਿਵਸ ਉਤਸ਼ਾਹ ਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਵਿਦਿਆਰਥੀਆਂ ਨੇ ਮਾਤਾਵਾਂ ਦੇ ਸਨਮਾਨ ਵਜੋਂ ਕਈ ਤਰ੍ਹਾਂ ਦੀਆਂ ਰਚਨਾਵਾਂ ਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲਿਆ | ਸਕੂਲ ਪ੍ਰਬੰਧਕਾਂ ਸ. ਕਰਨੈਲ ਸਿੰਘ ਅਤੇ ਮਿਸਟਰ ਲੱਕੀ ਗੋਇਲ ਨੇ ਇਸ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ ਅਤੇ ਸਭ ਮਾਵਾਂ ਨੂੰ ਸਹੀ ਸਲਾਮਤ ਰੱਖਣ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਸਕੂਲ ਪ੍ਰਬੰਧਕ, ਪਿ੍ੰਸੀਪਲ ਮੈਡਮ ਅਤੇ ਹੋਰ ਸਟਾਫ਼ ਨੇ ਸਾਰਿਆਂ ਨੂੰ ਮਾਂ ਦਿਵਸ ਦੀਆਂ ਵਧਾਈਆਂ ਦਿੱਤੀਆਂ |