ਲੌਂਗੋਵਾਲ, 9 ਮਈ (ਖੰਨਾ, ਵਿਨੋਦ) - ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਲੌਂਗੋਵਾਲ ਅਧੀਨ ਕੰਮ ਕਰਦੇ ਕਾਮਿਆਂ ਵੱਲੋਂ ਕੰਮ ਦੀ ਹੜਤਾਲ ਕਰ ਕੇ ਰੋਸ ਪ੍ਰਦਰਸ਼ਨ ਕੀਤਾ | ਅੱਜ ਸਮੂਹ ਕਾਮਿਆਂ ਵੱਲੋਂ ਨਗਰ ਕੌਂਸਲ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ | ਇਸ ਸੰਘਰਸ਼ ਨੂੰ ਪੰਜਾਬ ਮਿਉਂਸੀਪਲ ਆਉਟਸੋਰਸ ਯੂਨੀਅਨ ਵੱਲੋਂ ਸਮਰਥਨ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ | ਯੂਨੀਅਨ ਵੱਲੋਂ ਸੂਬਾ ਪ੍ਰਧਾਨ ਜਗਸੀਰ ਸਿੰਘ, ਖ਼ਜ਼ਾਨਚੀ ਅਜੇ ਕੁਮਾਰ ਅਤੇ ਹੋਰ ਸਾਥੀਆਂ ਵੱਲੋਂ ਅੱਜ ਦੇ ਸੰਘਰਸ਼ ਵਿਚ ਭਾਗ ਲਿਆ ਗਿਆ | ਮਿਉਂਸਪਲ ਵਰਕਰਜ਼ ਯੂਨੀਅਨ ਵੱਲੋਂ ਸੁਨਾਮ ਦੇ ਪ੍ਰਧਾਨ ਕਿਰਨਜੀਤ ਸਿੰਘ ਸਹੋਤਾ ਨੇ ਵੀ ਸਮਰਥਨ ਦਾ ਵਿਸ਼ਵਾਸ ਦਿਵਾਇਆ ਕਿ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਰੱਖੇ ਗਏ ਸਾਰੇ ਕਾਮਿਆਂ ਨੂੰ ਬਿਨ੍ਹਾ ਸ਼ਰਤ ਦੇ ਪੱਕਾ ਕਰਨ ਤੱਕ ਅਤੇ ਰੋਸ ਪ੍ਰਦਰਸ਼ਨ ਜ਼ਾਰੀ ਰਹੇਗਾ | ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਜਸਮੇਲ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਕਰਮਚਾਰੀ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ | ਸਾਰੇ ਪੰਜਾਬ ਵਿੱਚ ਕਰਮਚਾਰੀ ਬਹੁਤ ਘੱਟ ਤਨਖ਼ਾਹਾਂ ਤੇ ਕੰਮ ਕਰ ਰਹੇ ਹਨ | ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸਮੂਹ ਕਰਮਚਾਰੀ ਅਣਮਿਥੇ ਸਮੇਂ ਲਈ ਹੜਤਾਲ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਜਸਮੇਲ ਕੌਰ ਪ੍ਰਧਾਨ, ਕਰਮਜੀਤ ਕੌਰ ਉਪ-ਪ੍ਰਧਾਨ, ਅਮਰੀਕ ਸਿੰਘ, ਸ਼ੀਲਾ ਦੇਵੀ, ਮਨਜੀਤ ਸਿੰਘ, ਸਰੋਜ ਬਾਲਾ, ਹਰਦੀਪ ਸਿੰਘ, ਹਰਦੇਵ ਸਿੰਘ, ਰਕੇਸ਼ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਸਤਵੀਰ ਸਿੰਘ, ਬਲਕਾਰ ਸਿੰਘ, ਬੂਟਾ ਸਿੰਘ, ਵਿਸ਼ਨੂੰ ਸਿੰਘ, ਵਰਿੰਦਰ ਸਿੰਘ, ਲੁਕੇਸ਼ ਸਿੰਘ, ਬਿੱਲੂ ਸਿੰਘ, ਰਾਜੀਵ ਕੁਮਾਰ, ਕੁਲਦੀਪ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ |