05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵਿਨਰਜੀਤ ਗੋਲਡੀ ਨੇ ਨਗਰ ਪੰਚਾਇਤ ਚੀਮਾ ਦੇ ਸਫ਼ਾਈ ਸੇਵਕਾਂ ਦੇ ਹੱਕ 'ਚ ਮਾਰਿਆ ਨਾਅਰਾ <br/>

Ad Position 21
No active advertisement
ਅਜੀਤ ਡੈਸਕ 10-05-2026
ਚੀਮਾ ਮੰਡੀ, 9 ਮਈ (ਜਗਰਾਜ ਮਾਨ, ਗੁਰਜੀਤ ਸਿੰਘ ਚਹਿਲ) - ਪੰਜਾਬ ਵਿੱਚ ਵੱਖ-ਵੱਖ ਯੂਨੀਅਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਰੋਸ ਮੁਜ਼ਾਰੇ ਅਤੇ ਧਰਨੇ ਲਗਾਏ ਜਾ ਰਹੇ ਹਨ | ਇਸੇ ਤਰ੍ਹਾਂ ਹੀ ਚੀਮਾ ਮੰਡੀ ਵਿਖੇ ਨਗਰ ਪੰਚਾਇਤ ਕਰਮਚਾਰੀਆਂ ਨੇ ਵੀ ਆਪਣੀਆਂ ਹੱਕੀ ਮੰਗਾਂ ਲਈ ਚੀਮਾ ਮੰਡੀ ਵਿਖੇ ਧਰਨਾ ਲਗਾ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਸਰਕਾਰ ਅੱਗੇ ਆਪਣੀ ਮੰਗ ਰੱਖੀ ਹੈ | ਹੜਤਾਲ 'ਤੇ ਬੈਠੇ ਨਗਰ ਪੰਚਾਇਤ ਚੀਮਾ ਦੇ ਕਰਮਚਾਰੀਆਂ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਰਮਚਾਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਅਤੇ ਸਰਕਾਰ ਨੂੰ ਲਾਹਨਤ ਪਾਈ ਕਿ ਕੂੜਾ ਚੁੱਕਣ ਵਾਲੀ ਕਰਮਚਾਰੀਆਂ ਦੇ ਹੱਕਾਂ ਨੂੰ ਮਾਰ ਕੇ ਸਰਕਾਰ ਕਰਮਚਾਰੀਆਂ ਨਾਲ ਧੱਕਾ ਕਰ ਰਹੀ ਹੈ | ਇਸ ਮੌਕੇ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਕਾ ਅਤੇ ਕੈਬਿਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦਾ ਵਿਧਾਨ ਸਭਾ ਹਲਕਾ ਹੋਣ ਦੇ ਬਾਵਜੂਦ ਇੱਥੋਂ ਦੇ ਲੋਕ ਅਤੇ ਕਰਮਚਾਰੀ ਬਹੁਤ ਜ਼ਿਆਦਾ ਦੁਖੀ ਹਨ | ਜਦੋਂ ਇਹ ਆਪਣੇ ਇਲਾਕੇ ਵਿੱਚ ਹੀ ਕੰਮ ਨਹੀਂ ਕਰ ਸਕਦੇ ਤਾਂ ਪੰਜਾਬ ਦੇ ਲੋਕਾਂ ਦਾ ਕੀ ਸਵਾਰਨਗੇ | ਇਸ ਮੌਕੇ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਸਿਰਫ਼ ਦਿਖਾਵੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ | ਇਸ ਮੌਕੇ ਗੁਰਦੀਪ ਸਿੰਘ ਬਾਵਾ, ਬੂਟਾ ਸਿੰਘ ਗਦੜਆਣੀ ਵਾਲਾ, ਦਰਸ਼ਨ ਸਿੰਘ ਅÏਲਖ, ਰਾਜਵਿੰਦਰ ਸਿੰਘ ਨੰਬਰਦਾਰ, ਦਰਸਨ ਸਿੰਘ ਲਾਡੀ ਸਾਬਕਾ ਕੌਂਸਲਰ, ਗੁਰਮੇਲ ਸਿੰਘ, ਨਗਰ ਪੰਚਾਇਤ ਚੀਮਾ ਦੇ ਕਰਮਚਾਰੀਆਂ ਵਿੱਚ ਜਗਸੀਰ ਸਿੰਘ ਜੱਗਾ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ, ਇਮਪਲੋਈਜ ਯੂਨੀਅਨ ਦੇ ਪ੍ਰਧਾਨ ਗੁਰਪਿਆਰ ਸਿੰਘ, ਦਰਬਾਰਾ ਸਿੰਘ, ਕਲਰਕ ਰਜਿੰਦਰ ਸਿੰਘ, ਰਣਜੀਤ ਸਿੰਘ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ ਅਤੇ ਹੋਰ ਯੂਨੀਅਨ ਦੇ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੋਬੋਟਿਕ ਤਕਨੀਕ ਨਾਲ ਗੋਡੇ ਬਦਲੀ ਕਰਨ ਵਿਚ ਵਿਸ਼ੇਸ਼ ਮੁਹਾਰਤ ਰੱਖਦੇ ਹਨ ਡਾ. ਪਾਸੀ <br/> ਅਗਲੀ ਖ਼ਬਰ ਮੋਹਨ ਸ਼ਰਮਾ ਦੀ ਪੁਸਤਕ 'ਕਹਿਰ ਦੀ ਹਨੇਰੀ' ਕੀਤੀ ਲੋਕ ਅਰਪਣ <br/>
Ad Position 24
No active advertisement