05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖੁੱਲ੍ਹਾ ਦਰਬਾਰ ਲਗਾ ਕੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ <br/>

Ad Position 21
No active advertisement
ਅਜੀਤ ਡੈਸਕ 10-05-2026
ਰਾਮਾਂ ਮੰਡੀ, 9 ਮਈ (ਤਰਸੇਮ ਸਿੰਗਲਾ)- ਅੱਜ ਦੇਰ ਸ਼ਾਮ ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਵਲੋਂ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕÏਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਵੱਲੋਂ ਸਥਾਨਕ ਅਨਾਜ ਮੰਡੀ ਨੇੜੇ ਖੁੱਲ੍ਹਾ ਦਰਵਾਰ ਲਗਾ ਕੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ¢ ਪ੍ਰੋਗਰਾਮ ਵਿੱਚ ਭੈਣ ਗੁਰਪ੍ਰੀਤ ਕÏਰ ਸਿੱਧੂ ਚੇਅਰਪਰਸਨ ਮਾਰਕੀਟ ਕਮੇਟੀ, ਉਪ ਮੰਡਲ ਮੈਜਿਸਟਰੇਟ ਰਾਜੇਸ਼ ਸ਼ਰਮਾ ਤਲਵੰਡੀ ਸਾਬੋ, ਜ਼ਿਲ੍ਹਾ ਚੇਅਰਮੈਨ ਵਿਕਰਮ ਲਵਲੀ, ਸੁਖਜੀਵਨ ਸਿੰਘ ਸੈਕਟਰੀ ਮਾਰਕੀਟ ਕਮੇਟੀ, ਵਰਿੰਦਰ ਪੂਨੀਆ ਜੇ.ਈ. ਨਗਰ ਕੌਂਸਲ, ਐੱਸ.ਡੀ.ਓ. ਪਾਰਕÏਮ, ਜੀ.ਐਸ.ਟੀ. ਅਧਿਕਾਰੀ ਬਠਿੰਡਾ ਅਤੇ ਹਲਕਾ ਤਲਵੰਡੀ ਸਾਬੋ ਚੇਅਰਮੈਨ ਵਿਕਰਾਂਤ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ¢ ਇਸ ਦÏਰਾਨ ਆੜ੍ਹਤੀਆਂ ਨੇ ਕਣਕ ਦੀ ਲਿਫ਼ਟਿੰਗ 'ਚ ਨਾਜਾਇਜ਼ ਦੇਰੀ ਨੂੰ ਮੁੱਖ ਸਮੱਸਿਆ ਦੱਸਿਆ¢ ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਸਟਰੀਟ ਲਾਈਟਾਂ, ਸਫ਼ਾਈ ਅਤੇ ਸੀਵਰੇਜ ਦੇ ਗੰਦੇ ਪਾਣੀ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਨੇ ਖੁੱਲ੍ਹ ਕੇ ਦੱਸਿਆ¢ ਅਧਿਕਾਰੀਆਂ ਨੇ ਸਮੂਹ ਸਮੱਸਿਆਵਾਂ ਵਪਾਰੀਆਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ¢ ਇਸ ਮÏਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਕੁਮਾਰ ਕਾਦੀ ਚੱਠਾ, ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਰਾਮਾਂ, ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਮਹੇਸ਼ ਕੁਮਾਰ ਬਿੰਦਲ, ਸਾਬਕਾ ਪ੍ਰਧਾਨ ਜਗਦੀਸ਼ ਰਾਏ ਸੁਖਲੱਧੀ, ਖਾਦ, ਬੀਜ਼, ਪੈਸਟੀਸਾਈਡ ਯੂਨੀਅਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਭਾਗੀਵਾਂਦਰ ਤੋਂ ਇਲਾਵਾ ਪ੍ਰਧਾਨ ਅਸ਼ੋਕ ਗੋਇਲ ਹਿੰਦੂ ਸਕੂਲ, ਜੈਪਾਲ ਬਖਤੂ, ਨਰੇਸ਼ ਗੋਇਲ ਪ੍ਰਧਾਨ, ਬੰਟੀ ਗਰਗ ਬਲਾਕ ਪ੍ਰਧਾਨ, ਐਮਐਸਡੀ, ਸਕੂਲ, ਆਸ਼ੂ ਗਿਆਨਾ, ਗੁਰਪਿੰਦਰ ਸਿੰਘ ਸਹਾਰਣ, ਰਮੇਸ਼ ਕੰਬੋਜ਼, ਵਿਜੇਪਾਲ ਸਾਬਕਾ ਪ੍ਰਧਾਨ, ਮੁਰਾਰੀ ਲਾਲ ਪੈਸੀਆ, ਆਦਿ ਹਾਜਰ ਸਨ¢

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਹੜਤਾਲ ਚੌਥੇ ਦਿਨ 'ਚ ਸ਼ਾਮਿਲ ਅਗਲੀ ਖ਼ਬਰ ਆਦਰਸ਼ ਸਕੂਲ ਸਾਹਨੇਵਾਲੀ ਵਿਖੇ ਮਾਂ ਦਿਵਸ ਮਨਾਇਆ <br/>
Ad Position 24
No active advertisement