ਝੁਨੀਰ, 9 ਮਈ (ਸੰਜੀਵ ਸਿੰਗਲਾ)- ਆਦਰਸ਼ ਸਕੂਲ ਸਾਹਨੇਵਾਲੀ ਵਿਖੇ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਅਹਿਸਾਸ-ਏ-ਜੰਨਤ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਸਕਿੱਟ, ਭੰਗੜਾ, ਗਿੱਧਾ, ਡਾਂਸ ਪੇਸ਼ ਕੀਤਾ ਗਿਆ | ਛੋਟੇ ਬੱਚਿਆਂ ਦਾ ਫੈਂਸੀ ਡਰੈੱਸ ਸ਼ੋਅ ਕਰਵਾਇਆ ਗਿਆ ਤੇ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ 'ਚ ਭਾਗ ਲਿਆ | ਮੰਚ ਸੰਚਾਲਨ ਅਧਿਆਪਕ ਦਰਸ਼ਨ ਸਿੰਘ ਅਤੇ ਵਿਦਿਆਰਥਣ ਅਦਿਤੀ ਅਗਰਵਾਲ ਤੇ ਮਨਪ੍ਰੀਤ ਕੌਰ ਨੇ ਕੀਤਾ | ਹਾਊਸਾਂ ਦੁਆਰਾ ਮਾਤਾਵਾਂ ਲਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ | ਲੱਕੀ ਮਦਰ ਡਰਾ 'ਚ ਪਹਿਲਾ ਸਥਾਨ ਮਾਤਾ ਸੋਨਾ ਰਾਣੀ ਅਤੇ ਦੂਸਰਾ ਖ਼ਿਤਾਬ ਸਰਬਜੀਤ ਕੌਰ ਨੂੰ ਮਿਲਿਆ | ਪਿ੍ੰਸੀਪਲ ਵਿਨੈ ਕੁਮਾਰੀ ਨੇ ਮਾਂ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਆਪਣੇ ਮਾਪਿਆਂ ਅਤੇ ਵੱਡਿਆਂ ਦਾ ਸਤਿਕਾਰ ਕਰਨਾ ਉਨ੍ਹਾਂ ਦੀ ਸੰਭਾਲ ਕਰਨਾ ਸਾਡਾ ਨੈਤਿਕ ਫ਼ਰਜ਼ ਹੈ |