ਦਾਮਨ ਥਿੰਦ ਬਾਜਵਾ ਨੇ ਨਗਰ ਕੌਂਸਲ ਚੋਣਾਂ ਦੀਆਂ ਸੋਧੀਆਂ ਹੋਈਆਂ ਲਿਸਟਾਂ ਨਾ ਮਿਲਣ ਕਾਰਨ ਲਗਾਇਆ ਐਸ ਡੀ ਐਮ ਦਫ਼ਤਰ ਅੱਗੇ ਰੋਸ ਧਰਨਾ
ਸੁਨਾਮ ਦੇ ਐੱਸ ਡੀ ਐਮ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੰਦੇ ਹੋਏ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਆਦਿ | ਤਸਵੀਰ: ਰੁਪਿੰਦਰ ਸਿੰਘ ਸੱਗੂ
<br/>
10-05-2026
ਇਤਿਹਾਸ ਨੇ ਆਪਣੇ ਆਪ ਨੂੰ ਮੁੜ ਦੁਹਰਾਇਆ-ਬਾਜਵਾ
-ਭਾਜਪਾ ਆਗੂਆਂ ਦਾਮਨ ਥਿੰਦ ਬਾਜਵਾ ਅਤੇ ਹਰਮਨ ਦੇਵ ਬਾਜਵਾ ਵੱਲੋਂ ਧਰਨਾ ਲਗਾਉਣ ਨੂੰ ਲਗਭਗ ਸਾਢੇ ਚਾਰ ਸਾਲ ਪਹਿਲਾਂ ਦੇ ਇਤਿਹਾਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਜ਼ਿਕਰ ਯੋਗ ਹੈ ਕਿ ਕਾਂਗਰਸ ਦੀ ਸਰਕਾਰ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਰਹੇ ਦਾਮਨ ਥਿੰਦ ਬਾਜਵਾ ਅਤੇ ਹਰਮਨ ਦੇਵ ਬਾਜਵਾ 'ਤੇ ਧੱਕਾ ਕਰਨ ਅਤੇ ਆਪ ਪਾਰਟੀ ਦੇ ਨਗਰ ਕੌਂਸਲ ਚੋਣਾਂ ਦੇ ਉਮੀਦਵਾਰਾਂ ਦੇ ਕਾਗ਼ਜ਼ ਕੈਂਸਲ ਕਰਵਾਉਣ ਦੇ ਦੋਸ਼ ਲਗਾਉਂਦੇ ਹੋਏ ਮੌਜੂਦਾ ਸਮੇਂ ਵਿੱਚ ਆਪ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਆਪਣੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਸਮੇਤ ਐਸ ਡੀ ਐਮ ਦਫ਼ਤਰ ਅੱਗੇ ਇਸੇ ਤਰ੍ਹਾਂ ਰਾਤ ਨੂੰ ਧਰਨਾ ਲਗਾਇਆ ਗਿਆ ਸੀ |