ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬੇਰੁਜ਼ਗਾਰਾਂ ਨੇ ਰੁਜ਼ਗਾਰ ਦੇ ਮੁੱਦੇ 'ਤੇ ਅੱਜ ਮੁੱਖ ਮੰਤਰੀ ਨੂੰ ਸੱਥ 'ਚ ਆ ਕੇ ਬਹਿਸ ਦੀ ਦਿੱਤੀ ਚੁਣੌਤੀ <br/>

Ad Position 21
No active advertisement
ਅਜੀਤ ਡੈਸਕ 24-05-2026
ਸੰਗਰੂਰ, 23 ਮਈ (ਅਮਨਦੀਪ ਸਿੰਘ ਬਿੱਟਾ, ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਬੇਰੁਜ਼ਗਾਰ ਸਾਂਝਾ ਮੋਰਚੇ ਦੇ ਚੱਲ ਰਹੇ ਪੱਕੇ ਮੋਰਚੇ ਦੇ ਪੰਜ ਮਹੀਨੇ ਪੂਰੇ ਹੋਣ 'ਤੇ ਬੇਰੁਜ਼ਗਾਰਾਂ ਸਾਂਝਾ ਮੋਰਚਾ ਦੇ ਆਗੂਆਂ ਨੇ ਮੁੱਖ ਮੰਤਰੀ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਉਹ 24 ਮਈ ਨੂੰ ਡੀ.ਸੀ. ਦਫ਼ਤਰ ਬਾਹਰ ਉਨ੍ਹਾਂ ਦੀ ਖੁੱਲ੍ਹੀ ਸੱਥ ਵਿੱਚ ਆ ਕੇ ਉਨ੍ਹਾਂ ਦੇ ਸਵਾਲ ਦੇ ਜਵਾਬ ਦੇਣ | ਸੁਖਵਿੰਦਰ ਸਿੰਘ ਢਿੱਲਵਾ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝਨੀਰ ਅਤੇ ਅਮਨ ਸ਼ੇਖਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਿਹਤ ਅਤੇ ਸਿੱਖਿਆ ਕ੍ਰਾਂਤੀ ਮਹਿਜ਼ ਪ੍ਰਚਾਰ ਤੱਕ ਹੀ ਸੀਮਤ ਹੈ ਕਿਉਂਕਿ ਜ਼ਮੀਨੀ ਪੱਧਰ ਉੱਤੇ ਆਪ ਸਰਕਾਰ ਨੇ ਸਵਾ ਚਾਰ ਸਾਲ ਦੇ ਕਾਰਜਕਾਲ ਦੌਰਾਨ ਇੱਕ ਵੀ ਆਸਾਮੀ ਨਹੀਂ ਕੱਢੀ ਹੈ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਲੈਕਚਰਾਰ, ਮਾਸਟਰ ਕਾਡਰ ਅਤੇ ਸਾਰੇ ਵਿਸ਼ਿਆਂ ਦੀ ਖ਼ਾਲੀ ਪਾਈਆਂ ਅਸਾਮੀਆਂ ਜਾਰੀ ਕਰਵਾਉਣ ਅਤੇ ਮਾਸਟਰ ਕਾਡਰ ਵਿੱਚ ਥੋਪੀ 55 ਫ਼ੀਸਦੀ ਅੰਕਾਂ ਦੀ ਸ਼ਰਤ ਖ਼ਤਮ ਕਰਵਾਉਣ ਉਮਰ ਹੱਦ ਵਿੱਚ ਛੋਟ ਦੇਣ, ਆਰਟ ਐਂਡ ਕਰਾਫ਼ਟ ਦੀ ਜਾਰੀ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਦਿਵਾਉਣ ਦੀ ਮੰਗਾਂ ਨੂੰ ਲੈ ਕੇ ਉਹ ਪੱਕਾ ਮੋਰਚਾ ਲਗਾਈ ਬੈਠੇ ਹਨ | ਇਸ ਤੋਂ ਇਲਾਵਾ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਪੋਸਟਾਂ ਉਮਰ ਹੱਦ ਦੀ ਛੋਟ ਨਾਲ ਭਰਨ ਲਈ ਉਹ ਮੁੱਖ ਮੰਤਰੀ ਨਾਲ ਗੱਲ ਕਰਨਗੇ | ਉਨ੍ਹਾਂ ਰੋਸ ਜਤਾਇਆ ਕਿ ਭਗਵੰਤ ਮਾਨ ਨੇ ਇੱਕ ਵੀ ਮੀਟਿੰਗ ਬੇਰੁਜ਼ਗਾਰਾਂ ਨਾਲ ਨਹੀਂ ਕੀਤੀ ਅਤੇ ਜਦ ਉਹ ਮਿਲਣ ਦਾ ਯਤਨ ਕਰਦੇ ਹਨ ਤਾਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਤੁੰਨ ਦਿੱਤਾ ਜਾਂਦਾ ਹੈ | ਇਸ ਲਈ ਹੁਣ ਬੇਰੁਜ਼ਗਾਰਾਂ ਸਥਾਨਕ ਸ਼ਹਿਰ ਵਿੱਚ ਸੱਥ ਲਗਾ ਕੇ ਮੁੱਖ ਮੰਤਰੀ ਨੂੰ ਰੁਜ਼ਗਾਰ ਦੇ ਮੱਦੇ ਉੱਤੇ ਬਹਿਸ ਲਈ ਸੱਦਾ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਸੱਦਾ ਨਾ ਮੰਨਿਆ ਤਾਂ ਉਹ ਅਗਲਾ ਸੰਘਰਸ਼ ਕਰਨਗੇ | ਇਸ ਮੌਕੇ ਗੁਰਵਿੰਦਰ ਸਿੰਘ ਜਖੇਪਲ, ਗੁਲਾਬ ਸਿੰਘ, ਰਵਿੰਦਰ ਸਿੰਘ ਦੁੱਗਾ, ਲੱਖਾ ਬੀਹਨਾ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਏਡਿਡ ਸਕੂਲ ਯੂਨੀਅਨ ਨੇ ਵਿੱਤ ਮੰਤਰੀ ਚੀਮਾ ਅੱਗੇ ਰੱਖੀਆਂ ਵਿੱਤੀ ਸਮੱਸਿਆਵਾਂ <br/> ਅਗਲੀ ਖ਼ਬਰ ਕੰਪਿਊਟਰ ਅਧਿਆਪਕ 28 ਨੂੰ ਡੀ.ਜੀ.ਐਸ.ਈ. ਦਫ਼ਤਰ ਮੁਹਾਲੀ ਦਾ ਕਰਨਗੇ ਘਿਰਾਓ <br/>
Ad Position 24
No active advertisement