ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵੋਟ ਦੇ ਸਹੀ ਇਸਤੇਮਾਲ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 24-05-2026
ਅਹਿਮਦਗੜ੍ਹ, 23 ਮਈ (ਸੁਖਜੀਤ ਸਿੰਘ ਖੇੜਾ) ਗੁੱਡ ਮੋਰਨਿੰਗ ਕਲੱਬ ਅਹਿਮਦਗੜ੍ਹ ਵਲੋਂ ਵਿਸ਼ੇਸ਼ ਤੌਰ 'ਤੇ ਵੋਟ ਦੇ ਹੱਕ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਥਾਣਾ ਮੁਖੀ ਪੁਸ਼ਪਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਥਾਣਾ ਪੁਸ਼ਪਿੰਦਰ ਸਿੰਘ ਨੇ ਕਲੱਬ ਮੈਂਬਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਚੋਣਾਂ ਦੌਰਾਨ ਸ਼ਾਂਤੀ ਪੂਰਵਕ ਢੰਗ ਨਾਲ ਵੋਟ ਪਾਈ ਜਾਵੇ ਅਤੇ ਲੜਾਈ ਝਗੜੇ ਆਦਿ ਤੋਂ ਸੰਕੋਚ ਕੀਤਾ ਜਾਵੇ | ਉਨ੍ਹਾਂ ਗੁੱਡ ਮੋਰਨਿੰਗ ਕਲੱਬ ਦੇ ਜਰੀਏ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਇੱਕ ਵੋਟਰ ਨੂੰ ਆਪਣੇ ਮਤ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਲਾਲਚ ਦਾ ਤਿਆਗ ਕਰਕੇ ਜ਼ਰੂਰ ਵੋਟ ਪਾਉਣੀ ਚਾਹੀਦੀ ਹੈ | ਕਲੱਬ ਵੱਲੋਂ ਥਾਣਾ ਮੁਖੀ ਪੁਸ਼ਪਿੰਦਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਐਸਪੀ ਸੋਫਤ, ਪਿ੍ੰਸੀਪਲ ਵਿਪਨ ਸੇਠੀ, ਮਨਿੰਦਰਜੀਤ ਸਿੰਘ ਰਛੀਨ, ਚੇਅਰਮੈਨ ਕਮਲਜੀਤ ਸਿੰਘ ਉਭੀ, ਤਰਲੋਚਨ ਸਿੰਘ ਚਾਪੜਾ, ਮਾਸਟਰ ਗੁਰਦੇਵ ਸਿੰਘ ਜਵੰਧਾ, ਹਰਮੇਲ ਸਿੰਘ, ਅਮਰੀਕ ਸਿੰਘ ਫਰਵਾਹਾ, ਮਨਜੀਤ ਸਿੰਘ ਖਟੜਾ, ਪ੍ਰਦੀਪ ਗੋਇਲ, ਲਲਿਤ ਕੌੜਾ, ਮਹੇਸ਼ ਸ਼ਰਮਾ ਜਤਿੰਦਰ ਭੋਲਾ, ਮਨੀਸ਼ ਸ਼ਰਮਾ, ਸਾਧੂ ਸਿੰਘ ਤੋਂ ਇਲਾਵਾ ਹੋਰ ਮੈਂਬਰ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਪੈਸਾ ਤੇ ਤਾਕਤ ਦੀ ਹੋ ਰਹੀ ਵਰਤੋਂ- ਜਖੇਪਲ <br/> ਅਗਲੀ ਖ਼ਬਰ ਗਰਮੀ 'ਚ 2 ਦੀ ਥਾਂ 1:30 ਵਜੇ ਛੁੱਟੀ ਕਰਨਾ ਬੱਚਿਆਂ ਨਾਲ ਮਜਾਕ- ਅਧਿਆਪਕ ਆਗੂ
Ad Position 24
No active advertisement