ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਢੀਂਡਸਾ ਨੇ ਕਰੀਬ ਇਕ ਦਰਜਨ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>

Ad Position 21
No active advertisement
ਅਜੀਤ ਡੈਸਕ 24-05-2026
ਸੁਨਾਮ ਊਧਮ ਸਿੰਘ ਵਾਲਾ, 23 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਨਗਰ ਕੌਂਸਲ ਚੋਣਾ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਮੁਕਾਬਲਾ ਕਰ ਰਹੇ ਕਰੀਬ ਇੱਕ ਦਰਜਨ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਅਕਾਲੀ ਦਲ ਦੇ ਪੁਨਰ ਸੁਰਜੀਤ ਦੇ ਸੂਬਾਈ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਉਮੀਦਵਾਰਾਂ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਵਾਰਡ ਨੰਬਰ 4 ਤੋਂ ਇੰਦਰਜੀਤ ਸਿੰਘ ਰੰਮੀ, 14 ਤੋਂ ਤਰਲੋਕ ਸਿੰਘ ਸਰਪੰਚ, 3 ਤੋਂ ਗੁਰਮੀਤ ਕੌਰ, 8 ਤੋਂ ਵਿਨੋਦ ਗੋਇਲ, 10 ਤੋਂ ਰਾਜਿੰਦਰ ਕੌਰ, 12 ਤੋਂ ਨਿਸ਼ਾਨ ਸਿੰਘ ਨਿਸ਼ਾ, 13 ਤੋਂ ਨਸੀਬ ਕੌਰ ਬੋਘਾ, 16 ਤੋਂ ਸੱਤਪਾਲ ਸੱਤੀ, 17 ਤੋਂ ਭਾਜਪਾ ਵੱਲੋਂ ਉਮੀਦਵਾਰ ਮੋਨਿਕਾ ਗੋਇਲ, 19 ਤੋਂ ਪਰਮਿੰਦਰ ਕੌਰ ਪਤਨੀ ਹਾਕਮ ਸਿੰਘ, 22 ਤੋਂ ਕਿਰਨਾ ਦੇਵੀ ਆਦਿ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸੁਨਾਮ ਸ਼ਹਿਰ ਦਾ ਜ਼ਿਆਦਾਤਰ ਵਿਕਾਸ ਉਨ੍ਹਾਂ ਦੀ ਸਰਕਾਰ ਸਮੇਂ ਉਨ੍ਹਾਂ ਦੇ ਵਿੱਤ ਮੰਤਰੀ ਰਹਿੰਦੇ ਹੋਇਆਂ 'ਆਪ' ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ 'ਚ ਕੁੱਝ ਨਹੀਂ ਕੀਤਾ, ਹੁਣ ਛੇ ਮਹੀਨਿਆਂ 'ਚ ਕੀ ਕਰਨਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਖ਼ਾਸ ਕਰਕੇ ਇਸ ਪਾਰਟੀ ਦੇ ਸੂਬਾ ਪ੍ਰਧਾਨ ਦੇ ਸ਼ਹਿਰ 'ਚ ਵਿਰੋਧੀ ਉਮੀਦਵਾਰਾਂ ਨੂੰ ਮੈਦਾਨ 'ਚੋਂ ਹਟਾਉਣ ਲਈ ਨੀਵੇਂ ਪੱਧਰ ਦੇ ਹੱਥਕੰਡੇ ਵਰਤੇ ਗਏ ਹਨ | ਸਰਕਾਰ ਦੇ ਹਰ ਧੱਕੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਅਮਨਬੀਰ ਸਿੰਘ ਚੈਰੀ, ਗੁਰਚਰਨ ਸਿੰਘ ਧਾਲੀਵਾਲ, ਪਿ੍ਤਪਾਲ ਸਿੰਘ ਹਾਂਡਾ, ਸੋਹਨ ਸਿੰਘ ਭੰਗੂ, ਚਮਕੌਰ ਸਿੰਘ ਮੋਰਾਂਵਾਲੀ, ਸਤਗੁਰੂ ਸਿੰਘ ਨਮੋਲ, ਪਰਮਿੰਦਰ ਸਿੰਘ ਜਾਰਜ਼, ਸੰਦੀਪ ਸਿੰਘ ਦਿਉਸੀ, ਕਾਲਾ ਨੰਬਰਦਾਰ ਗੋਪਾਲ ਸ਼ਰਮਾ, ਜਸਪਾਲ ਸਿੰਘ ਕੋਚ, ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕਾਲਾ ਢਿੱਲੋਂ ਨੇ ਵਾਰਡ ਨੰਬਰ 44 'ਚ ਬਿੱਟੂ ਸ਼ਰਮਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਧੂਰੀ ਸ਼ਹਿਰ ਦੇ 21 ਵਾਰਡਾਂ 'ਚ 'ਆਪ' ਉਮੀਦਵਾਰ ਹੂੰਝਾ ਫੇਰ ਜਿੱਤ ਪ੍ਰਾਪਤ ਕਰਨਗੇ- ਐਡਵੋਕੇਟ ਸਰਾਓ <br/>
Ad Position 24
No active advertisement