13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਈ ਲੌਂਗੋਵਾਲ ਵਲੋਂ ਸ਼ਿੰਦਰਪਾਲ ਕੌਰ ਸਿੱਧੂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 31-05-2026
ਲੌਂਗੋਵਾਲ, 30 ਮਈ (ਵਿਨੋਦ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵਾਰਡ ਨੰਬਰ 7 ਤੋਂ ਜੇਤੂ ਰਹੇ ਉਮੀਦਵਾਰ ਬੀਬੀ ਸ਼ਿੰਦਰਪਾਲ ਕੌਰ ਪਤਨੀ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਵੱਲੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਚੇਚਾ ਸਨਮਾਨ ਕੀਤਾ ਹੈ | ਭਾਈ ਲੌਂਗੋਵਾਲ ਨੇ ਕਿਹਾ ਕਿ ਭਾਵੇਂ ਪੂਰੇ ਪੰਜਾਬ ਵਿਚ ਸੱਤਾ ਧਿਰ ਵੱਲੋਂ ਥਾਂ ਥਾਂ ਤੇ ਧੱਕੇਸ਼ਾਹੀ ਕੀਤੀ ਗਈ ਹੈ ਪ੍ਰੰਤੂ ਲੋਕ ਅੱਜ ਵੀ ਅਕਾਲੀ ਦਲ ਨੂੰ ਸ਼ਿੱਦਤ ਨਾਲ ਯਾਦ ਕਰਦੇ ਹਨ | ਇਹਨਾਂ ਚੋਣਾਂ ਵਿਚ ਭਗੌੜੇ ਅਕਾਲੀ ਦਲ ਦਾ ਜੋ ਹਸ਼ਰ ਹੋਇਆ ਹੈ ਉਹ ਸਭ ਦੇ ਸਾਹਮਣੇ ਹੈ | ਉਨ੍ਹਾਂ ਸਿੱਧੂ ਪਰਿਵਾਰ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਚੇਅਰਮੈਨ ਜੀਤ ਸਿੰਘ ਸਿੱਧੂ ਵੱਲੋਂ ਹੁਣ ਤੱਕ ਕੀਤੇ ਗਏ ਲੋਕ ਭਲਾਈ ਕਾਰਜਾਂ ਸਦਕਾ ਹੀ ਉਨ੍ਹਾਂ ਨੂੰ ਇਕ ਵਾਰ ਫੇਰ ਫ਼ਤਵਾ ਦਿੱਤਾ ਗਿਆ ਹੈ | ਇਸ ਮੌਕੇ ਬਾਰੂ ਰਾਮ ਅਤੇ ਅਮਰਜੀਤ ਸਿੰਘ ਜੈਦ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨੇਰੀ ਕਾਰਨ ਪੈਟਰੋਲ ਪੰਪ ਦਾ ਸ਼ੈੱਡ ਨੁਕਸਾਨਿਆ <br/> ਅਗਲੀ ਖ਼ਬਰ ਨਸ਼ਾ ਤਸਕਰ 8.20 ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24