04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਲੇਰਕੋਟਲਾ ਦੇ ਕਾਂਗਰਸੀਆਂ ਨੇ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਵਿਧਾਇਕ ਦੇ ਦਫਤਰ ਅੱਗੇ ਖਿਲਾਰਿਆ ਝਾੜੂ <br/>

Ad Position 21
repet_subhas-goyals [Copy P29]
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰਦੇ ਹੋਏ ਕਾਂਗਰਸੀ ਆਗੂ ਅਤੇ ਵਰਕਰ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 08-06-2026
ਮਲੇਰਕੋਟਲਾ, 7 ਜੂਨ (ਮੁਹੰਮਦ ਹਨੀਫ਼ ਥਿੰਦ)-ਹੁਸ਼ਿਆਰਪੁਰ ਦੇ ਟਾਂਡਾ 'ਚ ਇਕ ਕਾਂਗਰਸੀ ਕੌਂਸਲਰ ਦੀ ਜਿੱਤ ਤੋਂ ਖਫਾ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਾਂਗਰਸੀ ਕੌਂਸਲਰ ਉਪਰ 'ਝਾੜੂ ਦੀ ਬੇਅਦਬੀ' ਦਾ ਦੋਸ਼ ਲਾ ਕੇ ਥਾਣੇ ਵਿਚ ਬੰਦ ਕਰਨ ਖਿਲਾਫ ਅੱਜ ਜ਼ਿਲ੍ਹਾ ਮਲੇਰਕੋਟਲਾ ਦੇ ਵੱਡੀ ਗਿਣਤੀ ਕਾਂਗਰਸੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰਕੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਦਫਤਰ ਅੱਗੇ ਝਾੜੂ ਤੀਲਾ ਤੀਲਾ ਕਰਕੇ ਖਿੰਡਾਏ ਗਏ | ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਅੱਜ ਜ਼ਿਲ੍ਹਾ ਪ੍ਰਧਾਨ ਨਿਸ਼ਾਤ ਅਖਤਰ ਦੀ ਅਗਵਾਈ ਸਰਕਾਰੀ ਕਾਲਜ ਚੌਂਕ ਵਿਚ ਇਕੱਠੇ ਹੋਏ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ | ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਨੇ ਟਾਂਡਾ ਵਿਚ 'ਝਾੜੂ ਦੀ ਬੇਅਦਬੀ' ਵਰਗੇ ਦੋਸ਼ਾਂ ਤਹਿਤ ਕਾਂਗਰਸੀ ਆਗੂਆਂ ਖਿਲਾਫ ਪੁਲਿਸ ਕੇਸ ਦਰਜ ਕਰਨ, ਪਟਿਆਲਾ 'ਚ ਰੋਜ਼ਗਾਰ ਮੰਗਦੇ ਲਾਇਨਮੈਨਾਂ ਅਤੇ ਸੁਨਾਮ ਵਿਚ ਸੇਵਾ ਕੇਂਦਰ ਕਾਮਿਆਂ ਉਪਰ ਅੰਨ੍ਹਾ ਪੁਲਿਸ ਤਸ਼ੱਦਦ ਕਰਨ ਸਮੇਤ ਨੀਟ ਵਰਗੇ ਵੱਕਾਰੀ ਇਮਤਿਹਾਨ ਦੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਕੇਂਦਰੀ ਮੋਦੀ ਸਰਕਾਰ ਉਪਰ ਜੋਰਦਾਰ ਸ਼ਬਦੀ ਹਮਲੇ ਕੀਤੇ | ਉਨ੍ਹਾਂ ਭਗਵੰਤ ਮਾਨ ਸਰਕਾਰ ਉਪਰ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਨੇ ਟਾਂਡਾ ਵਿਚ ਨਗਰ ਕੌਂਸਲ ਦੀ ਚੋਣ ਜਿੱਤੇ ਇਕ ਕਾਂਗਰਸੀ ਕੌਂਸਲਰ ਉਪਰ ਝਾੜੂ ਦੀ ਬੇਅਦਬੀ ਵਰਗੇ ਹਾਸੋਹੀਣੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਦੋ ਦਿਨ ਹਵਾਲਾਤ ਵਿਚ ਬੰਦ ਰੱਖਿਆ ਗਿਆ | ਬੀਬਾ ਨਿਸ਼ਾਤ ਨੇ ਪਟਿਆਲੇ ਵਿਚ ਲਾਇਨਮੈਨਾਂ ਉਪਰ ਅਤੇ ਅੱਜ ਸੁਨਾਮ ਵਿਚ ਸੇਵਾ ਕੇਂਦਰ ਮੁਲਾਜ਼ਮਾਂ ਉਪਰ ਪੁਲਿਸ ਤਸ਼ੱਦਦ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਲੋਕ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਇਸ ਤਸ਼ੱਦਦ ਦਾ ਠੋਕਵਾਂ ਜਵਾਬ ਦੇਣਗੇ | ਨੀਟ ਵਰਗੇ ਵਕਾਰੀ ਇਮਤਿਹਾਨ ਦੇ ਪੇਪਰ ਲੀਕ ਕਰਨ ਲਈ ਕੇਂਦਰੀ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਬੀਬਾ ਨਿਸ਼ਾਤ ਨੇ ਕਿਹਾ ਕਿ ਇਹ ਦਿਨ ਰਾਤ ਇਕ ਕਰਕੇ ਪੜ੍ਹਾਈ ਕਰਨ ਵਾਲੇ ਹੋਣਹਾਰ ਨੌਜਵਾਨਾਂ ਦੇ ਭਵਿੱਖ ਨਾਲ ਧਰੋਹ ਹੈ ਅਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਅਹੁੱਦੇ ਤੋਂ ਤੁਰੰਤ ਲਾਂਭੇ ਕਰ ਦਿੱਤਾ ਜਾਣਾ ਚਾਹੀਦਾ ਹੈ | ਇਸ ਮੌਕੇ ਇੰਡੀਅਨ ਓਵਰਸ਼ੀਜ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ, ਅਨਵਾਰ ਮਹਿਬੂਬ, ਅਮਨਦੀਪ ਖੰਗੂੜਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਮੁਹੰਮਦ ਜਾਵੇਦ, ਬੀਬੀ ਰਜ਼ੀਆ, ਇਕਬਾਲ ਲਾਲੀ, ਮੁਹੰਮਦ ਨਜ਼ੀਰ, ਫ਼ਾਰੂਕ ਅੰਸਾਰੀ (ਸਾਰੇ ਕੌਂਸਲਰ), ਮਹਿਮੂਦ ਰਾਣਾ, ਸਾਬਕਾ ਕੌਂਸਲਰ ਅਬਦੁੱਲ ਸੱਤਾਰ ਕਾਲਾ ਅਤੇ ਮਾਸਟਰ ਮੇਲਾ ਸਿੰਘ, ਯਾਸੀਨ ਘੁੱਗੀ ਪ੍ਰਧਾਨ, ਪੀ.ਏ. ਮੁਹੰਮਦ ਤਾਰਿਕ, ਫਰਹਾਨ ਅਲੀ , ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਦੀ ਪ੍ਰੀ ਮੈਪਿੰਗ ਲਈ ਵੱਖ-ਵੱਖ ਬੂਥਾਂ 'ਤੇ ਲਗਾਏ ਵਿਸ਼ੇਸ਼ ਕੈਂਪ <br/> ਅਗਲੀ ਖ਼ਬਰ ਫ਼ਿਰਕੂ ਅਤੇ ਵੱਖਵਾਦੀ ਤਾਕਤਾਂ ਦਾ ਵਿਧਾਨ ਸਭਾ ਚੋਣਾਂ 'ਚ ਮੁੰੂਹ ਤੋੜ ਜਵਾਬ ਦੇਵਾਂਗੇ - ਕਾਮਰੇਡ ਸੇਖੋਂ <br/>
Ad Position 24