ਮਲੇਰਕੋਟਲਾ, 15 ਜੂਨ (ਮਨਜਿੰਦਰ ਸਿੰਘ ਸਰੌਦ)- ਇੰਟਰਨੈਸ਼ਨਲ ਵਾਤਾਵਰਨ ਪ੍ਰੇਮੀ ਤੇ ਉੱਘੇ ਸਮਾਜ ਸੇਵੀ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ.ਐਸ ਗਰੁੱਪ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਤੇ ਸ਼ੁੱਧਤਾ ਲਈ ਚਲਾਈ ਜਾ ਰਹੀ ਪੰਦ੍ਹਰਵਾੜਾ ਮੁਹਿੰਮ ਤਹਿਤ ਸੰਤ ਆਸਰਮ ਨਾਨਕਸਰ ਸਿਆੜ੍ਹ ਵਿਖੇ 500 ਬੂਟੇ ਭੇਟ ਕੀਤੇ ਗਏ | ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੇ ਲਈ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾਵੇਗਾ | ਉਨ੍ਹਾਂ ਕਿਹਾ ਕਿ ਹਰ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਹਰ ਸਾਲ ਘੱਟੋ-ਘੱਟ 5 ਬੂਟੇ ਜ਼ਰੂਰ ਲਗਾਵੇ, ਕਿਉਂਕਿ ਸਾਡੀ ਧਰਤੀ ਉੱਪਰ 33% ਬੂਟੇ ਲੱਗਣੇ ਚਾਹੀਦੇ ਹਨ, ਜਿਸ ਦੀ ਅਜੇ ਵੀ ਬਹੁਤ ਘਾਟ ਹੈ | ਹਰ ਸਾਲ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਰਲ ਮਿਲ ਕੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਤਾਂ ਹੋ ਸਕਦੈ ਕਿ ਆਉਣ ਵਾਲੇ ਸਮੇਂ 'ਚ ਬੂਟਿਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ | ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ, ਰਾਮਗੜ੍ਹੀਆ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਚੀਮਾ, ਭਾਈ ਮੇਜਰ ਸਿੰਘ ਚੀਮਾ, ਸਾਬਰ ਜੋਸ਼ ਆਦਿ ਹਾਜ਼ਰ ਸਨ |