ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਨਗਰ ਕੌਂਸਲ ਸੰਗਰੂਰ ਨੇ ਆਪਣੇ ਦਫ਼ਤਰ ਦੀ ਉਸਾਰੀ ਲਈ ਪਾਸ ਕੀਤਾ ਮਤਾ

Ad Position 21
No active advertisement
ਅਜੀਤ ਡੈਸਕ 20-06-2026

Zਗਰੂਰ, 19 ਜੂਨ (ਅਮਨਦੀਪ ਸਿੰਘ ਬਿੱਟਾ)- ਨਗਰ ਕੌਂਸਲ ਸੰਗਰੂਰ ਦੀ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਨਗਰ ਕੌਂਸਲ ਦਫ਼ਤਰ ਲਈ ਇਮਾਰਤ ਬਨਾਉਣ ਲਈ ਪ੍ਰਵਾਨਗੀ ਦੇ ਦਿੱਤੀ ਗਈ। ਇਮਾਰਤ ਬਣਨੀ ਕਿੱਥੇ ਤੇ ਕਿਵੇਂ ਹੈ, ਇਸ ਸਬੰਧੀ ਢੁਕਵੀਂ ਜਗ੍ਹਾ ਅਤੇ ਲੋੜੀਂਦੇ ਫੰਡਾਂ ਬਾਰੇ ਵਿਚਾਰ ਕੀਤੇ ਗਏ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਅਸ਼ਵਨੀ ਕੁਮਾਰ ਨੇ ਹਾਊਸ ਨੂੰ ਦੱਸਿਆ ਕਿ ਨਗਰ ਕੌਂਸਲ ਦਫਤਰ ਦੀ ਪੁਰਾਣੀ ਇਮਾਰਤ ਅਣਸੁਰੱਖਿਅਤ ਕਰਾਰ ਦੇ ਦਿੱਤੀ ਗਈ ਸੀ ਅਤੇ ਮੌਜੂਦਾ ਕਿਰਾਏ ਦੀ ਇਮਾਰਤ ਦਫਤਰ ਲਈ ਬਹੁਤ ਛੋਟੀ ਹੈ। ਸਟਾਫ ਦੇ ਬੈਠਣ ਅਤੇ ਰਿਕਾਰਡ ਰੱਖਣ ਲਈ ਢੁਕਵੀ ਜਗ੍ਹਾ ਨਹੀਂ ਹੈ। ਪ੍ਰਧਾਨ ਭੁਪਿੰਦਰ ਸਿੰਘ ਨਹਿਲ ਵਲੋਂ ਪੇਸ਼ ਕੀਤੇ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਮੀਟਿੰਗ ਵਿਚ ਬਰਸਾਤੀ ਮੌਸਮ ਦੌਰਾਨ ਸ਼ਹਿਰ ਵਿਚੋਂ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕਰਨ ਲਈ 4 ਲੱਖ 85 ਹਜ਼ਾਰ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਕੂੜੇ ਦੀ ਸਾਂਭ ਸੰਭਾਲ, ਕੂੜੇ ਦੇ ਢੇਰ (ਡੰਪ), ਹੱਡਾਰੋੜੀ ਅਤੇ ਕੁਤਿਆਂ ਦੇ ਰੱਖਣ ਲਈ ਜਗ੍ਹਾ ਖਰੀਦਣ ਜਾਂ ਲੀਜ਼ ਉੱਤੇ ਲੈਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਬੀਬੀ ਬਲਵੀਰ ਕੌਰ ਸੈਣੀ, ਨੱਥੂ ਲਾਲ ਢੀਂਗਰਾ, ਮਨੀ ਕਥੂਰੀਆ, ਪਰਮਿੰਦਰ ਸਿੰਘ ਪਿੰਕੀ, ਸੁਰਿੰਦਰ ਸਿੰਘ ਭਿੰਡਰ, ਜਗਤਾਰ ਸਿੰਘ ਤਾਰਾ, ਜੋਤੀ ਗਾਬਾ, ਬੀਬੀ ਨਰਿੰਦਰ ਕੌਰ ਉੱਪਲ, ਬੀਬੀ ਜਸਵੀਰ ਕੌਰ ਢਿੱਲੋਂ ਸਮੇਤ ਹੋਰ ਕੌਂਸਲਰਾਂ ਨੇ ਆਪੋ ਆਪਣੇ ਵਾਰਡਾਂ ਵਿਚ ਆ ਰਹੀਆਂ ਦਿੱਕਤਾਂ ਪ੍ਰੇਸ਼ਾਨੀਆਂ ਨੂੰ ਜੋਰਦਾਰ ਢੰਗ ਨਾਲ ਉਠਾਉਂਦਿਆਂ ਇਨ੍ਹਾਂ ਦਾ ਹੱਲ ਕਰਵਾਉਣ ਦੀ ਵੀ ਮੰਗ ਕੀਤੀ।

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਵਿਕਾਸ ਕਮਿਸ਼ਨਰ ਨੇ ਆਗੂਆਂ ਨੂੰ ਧਮਕਾਇਆ, ਹੜਤਾਲ ਵਾਪਸ ਲਵੋ ਨਹੀਂ ਤਾਂ ਉਹ ਨੌਕਰੀ ਤੋਂ ਕੱਢ ਦੇਣਗੇ-ਆਗੂ ਅਗਲੀ ਖ਼ਬਰ ਸੰਗਰੂਰ ਜ਼ਿਲ੍ਹੇ ’ਚ ਨੀਟ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ-ਏ. ਡੀ. ਸੀ. ਅੰਕੁਰ ਮਹਿੰਦਰੂ
Ad Position 24
No active advertisement