ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਅਧਿਆਪਕ ਯੂਨੀਅਨ ਵਲੋਂ ਕੌਹਰੀਆਂ ਅਤੇ ਸ਼ਾਦੀਹਰੀ ’ਚ ਜ਼ੋਰਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 21-06-2026
ਕੌਹਰੀਆਂ, 20 ਜੂਨ (ਸੁਨੀਲ ਕੁਮਾਰ ਗਰਗ) - ਪਿੰਡ ਕੌਹਰੀਆਂ ਵਿੱਚ ਉਸ ਵੇਲੇ ਸਥਿਤੀ ਤਨਾਵਪੂਰਨ ਬਣ ਗਈ ਜਦੋਂ 3704 ਅਧਿਆਪਕ ਯੂਨੀਅਨ ਪੰਜਾਬ ਵਲੋਂ ਸਰਕਾਰ ਸਰਕਾਰ ਦੇ ਖਿਲਾਫ ਭੰਡੀ ਪ੍ਰਚਾਰ ਦੀ ਲਗਾਤਾਰਤਾ ਤਹਿਤ ਅੱਜ ਉਕਤ ਪਿੰਡਾਂ ਵਿੱਚ ਪ੍ਰਦਰਸ਼ਨ ਕਰਨਾ ਸੀ ਇਹ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਕੀਤਾ ਗਿਆ ਸੀ। ਜਦੋਂ ਅਧਿਆਪਕ ਪਰਿਵਾਰਾਂ ਸਮੇਤ ਪਿੰਡ ਕੌਹਰੀਆਂ ਦੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਕੁਝ ਲੋਕਾਂ ਵੱਲੋਂ ਪ੍ਰਦਰਸ਼ਨ ਕਰਨ ਤੋਂ ਅਧਿਆਪਕ ਯੂਨੀਅਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। 3704 ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ 180 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਜਨਤਾ ਵਿੱਚ ਲੈ ਕੇ ਜਾਣਾ ਸੀ ਜਿਸ ਵਿੱਚ ਨਸ਼ਾ ਮੁਕਤ ਪੰਜਾਬ, ਬੇਰੁਜ਼ਗਾਰ ਨੂੰ ਨੌਕਰੀਆਂ, ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਹੋਰ ਬਹੁਤ ਸਾਰੇ ਵਾਅਦੇ ਲੋਕਾਂ ਨਾਲ ਕੀਤੇ ਗਏ ਸੀ, ਜੋ ਪੂਰੇ ਨਾ ਹੋਏ ਸਰਕਾਰ ਦੀ ਪੋਲ ਘਰ ਘਰ ਜਾ ਕੇ ਖੋਲ੍ਹਣੀ ਸੀ। ਉਹਨਾਂ ਦੱਸਿਆ ਕਿ 3704 ਅਤੇ 180 ਈਟੀਟੀ ਅਧਿਆਪਕਾਂ ਨਾਲ ਲਾਰੇਬਾਜ਼ੀ ਕਰਕੇ ਟਾਈਮ ਟਪਾਇਆ ਜਾ ਰਿਹਾ ਹੈ। ਜਦੋਂ ਕਿ ਸਿੱਖਿਆ ਮੰਤਰੀ ਤੇ ਸਿੱਖਿਆ ਸਖਤ ਦੁਆਰਾ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ। ਸੂਬਾ ਆਗੂ ਗੌਰਵ ਕਾਂਤ ਅਤੇ ਜੀਵਨ ਜੋਤ ਨੇ ਦੱਸਿਆ ਕਿ ਮਾਮਲਾ ਹੱਲ ਨਾ ਹੋਣ ਤੱਕ ਇਹ ਸੰਘਰਸ਼ ਹਲਕੇ ਵਿੱਚ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ,ਬਲਾਕ ਦੇ ਆਗੂ ਮਿਸ਼ਰਾ ਸਿੰਘ ਨਿਹਾਲਗੜ੍ਹ, ਮੇਜਰ ਸਿੰਘ ਕੌਹਰੀਆਂ, ਜੋਗਿੰਦਰ ਸਿੰਘ ਖੇੜੀ, ਇਕਾਈ ਪ੍ਰਧਾਨ ਨਰਘਵੀਰ ਸਿੰਘ ਕੌਹਰੀਆਂ, ਸ਼ਾਦੀਹਰੀ ਤੋਂ ਇਕਾਈ ਪ੍ਰਧਾਨ ਗੇਬਾ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਅਧਿਆਪਕ ਯੂਨੀਅਨ ਵੱਲੋਂ ਪਹਿਲਾਂ ਪਿੰਡ ਕੌਹਰੀਆਂ ਅਤੇ ਉਸ ਤੋਂ ਉਪਰੰਤ ਸਿਖਰ ਦੁਪਹਿਰ ਪਿੰਡ ਸ਼ਾਦੀਹਰੀ ਵਿਖੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਗਰਮੀ ਨੂੰ ਦੇਖਦੇ ਹੋਏ ਬਹੁਤ ਸਾਰੇ ਪਿੰਡ ਵਾਸੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਘਰਾਂ ਤੋਂ ਬਾਹਰ ਆ ਕੇ ਪਾਣੀ ਵੀ ਪਿਲਾਇਆ। ਇਸ ਸਮੇਂ ਰਾਕੇਸ਼ ਗੁਰਦਾਸਪੁਰ, ਦਵਿੰਦਰ ਸਿੰਘ ਸੰਗਰੂਰ, ਜਸਵੀਰ ਸਿੰਘ ਪਟਿਆਲਾ, ਯਾਦਵਿੰਦਰ ਸਿੰਘ ਮੋਗਾ, ਗੁਰਪ੍ਰੀਤ ਸਿੱਧੂ ਪਟਿਆਲਾ, ਮਨਦੀਪ ਸਿੱਧੂ ਪਰਿਵਾਰਾਂ ਸਮੇਤ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧਰਨਿਆਂ ’ਚ ਛੋਟੇ ਬੱਚਿਆਂ ਨੂੰ ਸ਼ਾਮਿਲ ਕਰਨ ਤੋਂ ਗੁਰੇਜ ਕੀਤਾ ਜਾਵੇ - ਗੁਲਜਾਰ ਬੌਬੀ ਅਗਲੀ ਖ਼ਬਰ ਯੂਨੀਅਨ ਵਲੋਂ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਜ਼ੋਨ ਪੱਧਰੀ ਧਰਨਾ
Ad Position 24
No active advertisement