ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਧਰਨਿਆਂ ’ਚ ਛੋਟੇ ਬੱਚਿਆਂ ਨੂੰ ਸ਼ਾਮਿਲ ਕਰਨ ਤੋਂ ਗੁਰੇਜ ਕੀਤਾ ਜਾਵੇ - ਗੁਲਜਾਰ ਬੌਬੀ

Ad Position 21
No active advertisement
ਅਜੀਤ ਡੈਸਕ 21-06-2026
ਸੰਗਰੂਰ, 20 ਜੂਨ (ਧੀਰਜ ਪਸੋਰੀਆ) - ਆਪਣੀਆਂ ਮੰਗਾਂ ਲਈ ਧਰਨਾ ਪ੍ਰਦਰਸ਼ਨ ਕਰਨਾ ਹਰ ਇੱਕ ਦਾ ਜਮਹੂਰੀ ਹੱਕ ਹੈ ਪਰ ਅਜਿਹੇ ਧਰਨਿਆਂ ਵਿੱਚ ਜਦੋਂ ਅੱਤ ਦੀ ਗਰਮੀ ਪੈ ਰਹੀ ਹੋਵੇ ਤਾਂ ਛੋਟੇ ਛੋਟੇ ਬੱਚਿਆਂ ਨੂੰ ਇਨ੍ਹਾਂ ਧਰਨਿਆਂ ਵਿੱਚ ਸ਼ਾਮਿਲ ਕਰਨਾ ਸ਼ੋਭਾ ਨਹੀਂ ਦਿੰਦਾ। ਇਹ ਪ੍ਰਗਟਾਵਾ ਕਰਦਿਆਂ ਹੋਇਆ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੌਬੀ ਨੇ ਕਿਹਾ ਕਿ ਛੋਟੇ ਮਾਸੂਮ ਬੱਚਿਆਂ ਨੂੰ ਧਰਨਿਆਂ ਵਿੱਚ ਸ਼ਾਮਿਲ ਕਰਨਾ ਬਾਲ ਸੁਰੱਖਿਆ ਐਕਟ ਮੁਤਾਬਿਕ ਵੀ ਠੀਕ ਨਹੀਂ। ਇਸ ਲਈ ਧਰਨੇ ਮੁਜ਼ਹਾਰਿਆਂ ਵਿੱਚ ਛੋਟੇ ਮਾਸੂਮ ਬੱਚਿਆਂ ਨੂੰ ਸ਼ਾਮਿਲ ਕਰਨ ਤੋਂ ਗਰੇਜ ਕਰਨਾ ਚਾਹੀਦਾ ਹੈ। ਇਸ ਸਬੰਧੀ ਜਦੋਂ ਜਿਲ੍ਹਾ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਭੱਠਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਇਹੀ ਕਿਹਾ ਕਿ ਛੋਟੇ ਬੱਚਿਆਂ ਨੂੰ ਧਰਨਿਆਂ ਵਿੱਚ ਸ਼ਾਮਿਲ ਕਰਨਾ ਠੀਕ ਨਹੀਂ। ਇਸ ਸਬੰਧੀ ਜਦੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਧਰਨਿਆਂ ਵਿੱਚ ਆਪਣੇ ਪਰਿਵਾਰਾਂ ਨੂੰ ਬੱਚਿਆਂ ਸਮੇਤ ਸ਼ਾਮਿਲ ਕਰਵਾਉਣਾ ਕੋਈ ਚਾਅ ਨਹੀਂ, ਬਲਕਿ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਜੇਕਰ ਉਨ੍ਹਾਂ ਦੀਆਂ ਨੌਕਰੀਆਂ ਖੁਸਦੀਆਂ ਹਨ ਜਾਂ ਉਹ ਇਸੇ ਤਰ੍ਹਾਂ ਕੱਚੇ ਰਹਿੰਦੇ ਹਨ ਤਾਂ ਇਸ ਦਾ ਪਹਿਲਾ ਪ੍ਰਭਾਵ ਉਨ੍ਹਾਂ ਪਰਿਵਾਰ ਸਮੇਤ ਬੱਚਿਆਂ ਤੇ ਹੀ ਪਵੇਗਾ। ਇਸ ਲਈ ਪਰਿਵਾਰਾਂ ਵੱਲੋਂ ਧਰਨੇ ਪ੍ਰਦਰਸ਼ਨਾਂ ‘ਚ ਸਾਡਾ ਸਾਥ ਦੇਣਾ ਬਿਲਕੁਲ ਜਾਇਜ਼ ਹੈ। ਸਰਕਾਰ ਨੂੰ ਸਮੇ ਸਿਰ ਮਸਲਿਆਂ ਦਾ ਹੱਲ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਧਰਨੇ ਮੁਜਾਹਰੇ ਕਰਨ ਦੀ ਜਰੂਰਤ ਹੀ ਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਵਿਸ਼ੇਸ਼-‘ਕਰੋ ਯੋਗ, ਰਹੋ ਨਿਰੋਗ’ ਅਗਲੀ ਖ਼ਬਰ ਅਧਿਆਪਕ ਯੂਨੀਅਨ ਵਲੋਂ ਕੌਹਰੀਆਂ ਅਤੇ ਸ਼ਾਦੀਹਰੀ ’ਚ ਜ਼ੋਰਦਾਰ ਪ੍ਰਦਰਸ਼ਨ
Ad Position 24
No active advertisement