ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਬੇਨੜਾ ‘ਚ ਚੱਲ ਰਹੇ ਮਜ਼ਦੂਰਾਂ ਦੇ ਸੰਘਰਸ਼ ਦੀ ਸੀਟੂ ਵਲੋਂ ਡਟਵੀਂ ਹਮਾਇਤ

Ad Position 21
No active advertisement
ਅਜੀਤ ਡੈਸਕ 27-06-2026


ਧੂਰੀ, 26 ਜੂਨ (ਸੰਜੇ ਲਹਿਰੀ) - ਸੀਟੂ ਵਲੋਂ ਜਿਲਾ ਸੰਗਰੂਰ ਦੇ ਪਿੰਡ ਬੇਨੜਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸੀਟੂ ਦੇ ਜਿਲਾ ਮੀਤ ਪ੍ਰਧਾਨ ਕਾਮਰੇਡ ਰਾਮ ਸਿੰਘ ਸੋਹੀਆ ਤੇ ਜੁਆਇੰਟ ਸਕੱਤਰ ਸਤਵੀਰ ਤੁੰਗਾਂ ਨੇ ਅੱਜ ਬੇਨੜਾ ਪਹੁੰਚ ਕੇ ਮਜਦੂਰਾਂ ਦੇ ਮਸਲੇ ਨੂੰ ਸਮਝਿਆ ਤੇ ਆਗੂਆਂ ਨਾਲ ਗੱਲਬਾਤ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਬੇਨੜਾ ਵਿਖੇ ਮਜਦੂਰਾਂ ਵਲੋਂ ਸਤਿਗੁਰ ਰਵੀਦਾਸ ਤੇ ਬਾਬਾ ਜੀਵਨ ਸਿੰਘ ਗੁਰਸੰਗਤ ਕਮੇਟੀ ਦੀ ਅਗਵਾਈ ‘ਚ ਕੀਤੇ ਜਾ ਰਹੇ ਸੰਘਰਸ਼ ਦੀਆਂ ਮੰਗਾਂ ਬਿਲਕੁਲ ਜਾਇਜ ਹਨ, ਪ੍ਰਸ਼ਾਸਨ ਵਲੋਂ ਭਾਵੇਂ ਮੰਗਾਂ ਨੂੰ ਮੰਨ ਲਿਆ ਗਿਆ ਹੈ ਤੇ ਪਾਰਕ ਬਨਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ, ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੰਮ ਬਹੁਤ ਹੀ ਢਿੱਲੇ ਤਰੀਕੇ ਨਾਲ ਚੱਲ ਰਿਹਾ ਹੈ, ਅੰਬੇਡਕਰ ਭਵਨ ਤੇ ਪ੍ਰਾਇਮਰੀ ਸਕੂਲ ਦੀ ਉਸਾਰੀ ਨਵੀਂ ਖੁਲੀ ਥਾਂ ‘ਤੇ ਕਰਵਾਉਣ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ, ਜਿਸ ਕਰਕੇ ਮਜਦੂਰ ਬੀਬੀਆਂ ਅਜੇ ਵੀ ਭੁੱਖ ਹੜਤਾਲ ਤੇ ਬੈਠੀਆਂ ਹਨ । ਸੀਟੂ ਆਗੂਆਂ ਨੇ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਬੇਨੜਾ ਦਾ ਇਹ ਸੰਘਰਸ਼ ਲਗਭਗ ਪਿਛਲੇ 3 ਮਹੀਨੇ ਤੋਂ ਚੱਲਿਆ ਆ ਰਿਹਾ ਹੈ ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਮਜਦੂਰ ਵਰਗ ਵਿਚ ਲਗਾਤਾਰ ਰੋਸ ਵਧ ਰਿਹਾ ਹੈ, ਉਹਨਾਂ ਇਹ ਵੀ ਕਿਹਾ ਕਿ ਮਜਦੂਰਾਂ ਲਈ ਮਤਾ ਪਾ ਕੇ ਰੂੜੀਆਂ ਵਾਸਤੇ ਪਲਾਟ ਵੀ ਦਿਤੇ ਜਾਣ। ਇਸ ਮੌਕੇ ਸਾਬਕਾ ਸਰਪੰਚ ਹਰਜਿੰਦਰ ਸਿੰਘ, ਅਮਰਜੀਤ ਸਿੰਘ, ਰਾਮ ਸਿੰਘ ਪ੍ਰਧਾਨ, ਦਰਬਾਰਾ ਸਿੰਘ ਸਾਬਕਾ ਸੰਮਤੀ ਮੈਂਬਰ, ਹਰਦੀਪ ਸਿੰਘ, ਗਿਆਨ ਕੌਰ, ਪਰਮਜੀਤ ਕੌਰ ਪ੍ਰਧਾਨ, ਕਿਰਨਜੀਤ ਕੌਰ ਸਕੱਤਰ, ਮੂਰਤੀ ਕੌਰ, ਮਾਇਆ ਕੌਰ, ਹਰਮੇਲ ਕੌਰ, ਹਰਵਿੰਦਰ ਕੌਰ ਆਦਿ ਸਣੇ ਹੋਰ ਪਿੰਡ ਵਾਸੀ ਹਾਜਰ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ ਹੋਂਦ ਤੇ ਭਵਿੱਖ ਸੰਬੰਧੀ 29 ਜੂਨ ਨੂੰ ਹੋਵੇਗਾ ‘ਕਾਲਜਜ਼ ਸਰਵਾਈਵਲ ਐਂਡ ਸ... ਅਗਲੀ ਖ਼ਬਰ ਸਰਪੰਚਾਂ ਦਾ ਮਾਣਭੱਤਾ ਦਸ ਹਜ਼ਾਰ ਕਰਨ ਦਾ ਮਾਨ ਸਰਕਾਰ ਦਾ ਇਤਿਹਾਸਕ ਫੈਸਲਾ- ਪ੍ਰਧਾਨ ਨਾਰੀਕੇ
Ad Position 24
No active advertisement