ਅਮਰਗੜ੍ਹ, 26 ਜੂਨ (ਜਤਿੰਦਰ ਮੰਨਵੀ) - ਨੇੜਲੇ ਪਿੰਡ ਧੀਰੋਮਾਜਰਾ ਦੇ ਮੌਜੂਦਾ ਸਰਪੰਚ ਬਲਜੀਤ ਸਿੰਘ ਦੇ ਵਿਦੇਸ਼ ਜਾਣ ਮਗਰੋਂ ਪੰਚਾਇਤ ਮੈਂਬਰਾਂ ਨੇ ਸੰਮਤੀ ਨਾਲ ਕੁਲਦੀਪ ਕੌਰ ਪਤਨੀ ਹਰਦੀਪ ਸਿੰਘ ਨੂੰ ਪਿੰਡ ਦੀ ਕਾਰਜਕਾਰੀ ਸਰਪੰਚ ਚੁਣ ਲਿਆ ਹੈ। ਇਹ ਚੋਣ ਸੀਨੀਅਰ ਆਗੂ ਸੁਖਪਾਲ ਸਿੰਘ ਧੀਰੋਮਾਜਰਾ ਦੇ ਗ੍ਰਹਿ ਵਿਖੇ ਹੋਈ, ਜਿੱਥੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਚੇਅਰਮੈਨ ਕੇਵਲ ਸਿੰਘ ਜਾਗੋਵਾਲ ਪਹੁੰਚੇ।ਸੀਨੀਅਰ ਆਗੂ ਸੁਖਪਾਲ ਸਿੰਘ ਨੇ ਦੱਸਿਆ ਕਿ ਪੰਚਾਇਤ ਮੈਂਬਰ ਜਗਮੀਤ ਸਿੰਘ,ਚਰਨਪਾਲ ਸਿੰਘ ਅਤੇ ਬੀਬੀ ਕਿਰਨਦੀਪ ਕੌਰ ਵੱਲੋਂ ਆਪਸੀ ਸਹਿਮਤੀ ਨਾਲ ਕੁਲਦੀਪ ਕੌਰ ਨੂੰ ਕਾਰਜਕਾਰੀ ਸਰਪੰਚ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਨਵੀਂ ਚੁਣੀ ਗਈ ਸਰਪੰਚ ਕੁਲਦੀਪ ਕੌਰ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਵਿਧਾਇਕ ਗੱਜਣਮਾਜਰਾ ਅਤੇ ਚੇਅਰਮੈਨ ਜਾਗੋਵਾਲ ਨੇ ਉਮੀਦ ਜਤਾਈ ਕਿ ਨਵੀਂ ਸਰਪੰਚ ਪਿੰਡ ਦੇ ਭਲੇ ਅਤੇ ਵਿਕਾਸ ਕਾਰਜਾਂ ਲਈ ਬਿਨਾਂ ਕਿਸੇ ਪੱਖਪਾਤ ਦੇ ਸਖ਼ਤ ਮਿਹਨਤ ਕਰਨਗੇ।ਇਸ ਮੌਕੇ ਸਾਬਕਾ ਸਰਪੰਚ ਤਰਮਿੰਦਰ ਸਿੰਘ,ਰਾਜਵੀਰ ਸਿੰਘ,ਸਤਾਰ ਮੁਹੰਮਦ, ਨੂਰ ਮੁਹੰਮਦ, ਕਿਰਪਾਲ ਸਿੰਘ, ਅੰਮ੍ਰਿਤਪਾਲ ਸਿੰਘ ਭੂਰਾ, ਪ੍ਰਭਜੋਤ ਸਿੰਘ ਹੈਰੀ, ਮਨਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਨਗਰ ਨਿਵਾਸੀ ਹਾਜ਼ਰ ਸਨ।
ਕੁਲਦੀਪ ਕੌਰ ਧੀਰੋਮਾਜਰਾ ਪਿੰਡ ਦੀ ਬਣੀ ਕਾਰਜਕਾਰੀ ਸਰਪੰਚ
ਅਜੀਤ ਡੈਸਕ
27-06-2026