ਸੰਗਰੂਰ, 27 ਜੂਨ (ਅਮਨਦੀਪ ਸਿੰਘ ਬਿੱਟਾ) ਆਯੁਰਵੈਦਿਕ ਡਾਕਟਰਾਂ ਦੀ ਸੰਸਥਾ ਐਨ.ਆਈ.ਐਮ.ਏ. ਨੀਮਾ ਸੰਗਰੂਰ ਵੱਲੋਂ ਦਿਲ ਦੀ ਸਿਹਤ ਨਾਲ ਸੰਬੰਧਿਤ ਸਿੱਖਿਆ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ । ਹੋਟਲ ਕਲਾਸਿਕ ਵਿਖੇ ਆਯੋਜਿਤ ਇਸ ਸਮਾਰੋਹ ’ਚ ਵੱਡੀ ਗਿਣਤੀ ’ਚ ਡਾਕਟਰਾਂ ਅਤੇ ਸਿਹਤ ਮਾਹਿਰਾਂ ਨੇ ਭਾਗ ਲਿਆ । ਸੈਮੀਨਾਰ ਦਾ ਮੁੱਖ ਵਿਸ਼ਾ “ਦਿਲ ਦੀਆਂ ਐਮਰਜੈਂਸੀ ਸਥਿਤੀਆਂ ਵਿੱਚ ਸਹੀ ਪਹੁੰਚ ਅਤੇ ਪ੍ਰਬੰਧਨ” ਰੱਖਿਆ ਗਿਆ ਸੀ, ਜਿਸ ਵਿੱਚ ਅਚਾਨਕ ਪੈਦਾ ਹੋਣ ਵਾਲੀਆਂ ਦਿਲ ਦੀਆਂ ਪ੍ਰੇਸ਼ਾਨੀਆਂ ਦੀ ਪਛਾਣ ਅਤੇ ਆਧੁਨਿਕ ਇਲਾਜ ਪ੍ਰਣਾਲੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਪਾਰਕ ਹਸਪਤਾਲ ਪਟਿਆਲਾ ਵਿਖੇ ਸੇਵਾਵਾਂ ਦੇ ਰਹੇ ਪ੍ਰਸਿੱਧ ਦਿਲ ਰੋਗ ਮਾਹਿਰ ਡਾ. ਹਰਸਿਮਰਨ ਸਿੰਘ (ਡੀ.ਐਮ. ਕਾਰਡੀਓਲੋਜੀ) ਨੇ ਸੰਬੋਧਨ ਕਰਦਿਆਂ ਦਿਲ ਦੀਆਂ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਨਿਦਾਨ ਅਤੇ ਇਲਾਜ ਦੀ ਮਹੱਤਤਾ ’ਤੇ ਵਿਸਥਾਰ ਨਾਲ ਰੋਸ਼ਨੀ ਪਾਈ। ਉਨ੍ਹਾਂ ਨੇ ਕਿਹਾ ਕਿ ਦਿਲ ਦੇ ਦੌਰੇ ਵਰਗੀਆਂ ਸਥਿਤੀਆਂ ਵਿਚ ਪਹਿਲੇ ਕੁਝ ਮਿੰਟ ਮਰੀਜ਼ ਦੀ ਜਾਨ ਬਚਾਉਣ ਲਈ ਸਭ ਤੋਂ ਨਿਰਣਾਇਕ ਹੁੰਦੇ ਹਨ । ਇਸ ਸਮਾਰੋਹ ਦੌਰਾਨ ਡਾਕਟਰਾਂ ਵਲੋਂ ਵੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਗਏ ਅਤੇ ਰੋਜ਼ਾਨਾ ਕਲੀਨਿਕਲ ਅਭਿਆਸ ਵਿੱਚ ਆਉਣ ਵਾਲੀਆਂ ਚੁਣੌਤੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਐਨ.ਆਈ.ਐਮ.ਏ. ਦੇ ਪ੍ਰਧਾਨ ਡਾ. ਰਾਕੇਸ਼ ਸਿੰਗਲਾ ਦੀ ਯੋਗ ਅਗਵਾਈ ਹੇਠ ਸਮਾਗਮ ਦਾ ਸੁਚੱਜਾ ਅਤੇ ਸਫਲ ਆਯੋਜਨ ਹੋਇਆ। ਸਮਾਗਮ ਦੌਰਾਨ ਡਾ. ਸੰਜੇ ਸ਼ਰਮਾ ਵੱਲੋਂ ਪੇਸ਼ ਕੀਤੇ ਗਏ ਸੰਗੀਤਕ ਪ੍ਰੋਗਰਾਮ ਨੇ ਮਾਹੌਲ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ, ਜਦਕਿ ਸਟੇਟ ਐਵਾਰਡੀ ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੰਤੁਲਿਤ ਮੰਚ ਸੰਚਾਲਨ ਕਰਦਿਆਂ ਸਮਾਗਮ ਦੀ ਰਫ਼ਤਾਰ ਨੂੰ ਬਰਕਰਾਰ ਰੱਖਿਆ । ਇਸ ਮੌਕੇ ਸਮਾਜ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਆਯੁਰਵੈਦਿਕ ਬੋਰਡ ਪੰਜਾਬ ਦੇ ਮੈਂਬਰ ਡਾ. ਰਵੀ ਕਾਂਤ ਮਦਾਨ ਅਤੇ ਸੀਨੀਅਰ ਫਿਜੀਸ਼ੀਅਨ ਲੁਧਿਆਣਾ ਡਾ. ਰਜਨੀ ਬਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੋਵੇਂ ਡਾਕਟਰਾਂ ਦੀ ਮਰੀਜ਼ਾਂ ਪ੍ਰਤੀ ਸੇਵਾ ਅਤੇ ਸਮਰਪਣ ਦੀ ਖੂਬ ਪ੍ਰਸ਼ੰਸਾ ਕੀਤੀ ਗਈ। ਸੈਮੀਨਾਰ ਵਿੱਚ ਡਾ. ਰੈਨੂੰ ਮਦਾਨ, ਡਾ. ਅਮਨ ਕੌਸ਼ਲ, ਡਾ. ਸੁਭਾਸ਼ ਜੇਠੀ, ਡਾ. ਕਾਫ਼ਿਲਾ ਖ਼ਾਨ, ਡਾ. ਪਵਨ ਅਗਰਵਾਲ, ਡਾ. ਦੇਵਿੰਦਰ ਧੂਰੀ, ਡਾ. ਸੁਭਾਸ਼ ਧਰੀਵਾਲ, ਡਾ. ਅਸ਼ੋਕ ਸ਼ੈਲੀ, ਡਾ ਸੁਰਿੰਦਰ ਸਿੰਗਲਾ ਸਾਬਕਾ ਵਧੀਕ ਸਿਵਲ ਸਰਜਨ, ਡਾ. ਗੌਰਵ, ਡਾ. ਜਤਿਨ, ਡਾ. ਕੁਸਮ ਗੁਪਤਾ ਅਤੇ ਡਾ. ਮੁਨੀਸ਼ ਵਸ਼ਿਸ਼ਠ ਅਤੇ ਸ਼੍ਰੀ ਧੀਰਜ ਪੁਰੀ ਵੀ ਪ੍ਰਮੁੱਖ ਰੂਪ ਵਿੱਚ ਹਾਜ਼ਰ ਸਨ।