ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪਾਵਰਕਾਮ ਦੇ ਕਾਮਿਆਂ ਨੇ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਕੀਤਾ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 29-06-2026
ਸੰਗਰੂਰ, 28 ਜੂਨ (ਅਮਨਦੀਪ ਸਿੰਘ ਬਿੱਟਾ) – ਬਿਜਲੀ ਮੁਲਾਜ਼ਮਾਂ ਪਾਵਰਕਾਮ ਪੈਨਸ਼ਨਰਾਂ ਦੀ ਪ੍ਰਮੁੱਖ ਜਥੇਬੰਦੀਆਂ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ, ਬਿਜਲੀ ਮੁਲਾਜਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ, ਪੈਨਸ਼ਨਰਜ ਵੈਲਫੇਅਰ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਖਿਲਾਫ ਮੁੱਖ ਮੰਤਰੀ ਨਿਵਾਸ ਤੋ ਕੁਝ ਦੂਰੀ ਉੱਤੇ ਪਹਿਲਾਂ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਸ਼ਨ ਕੀਤਾ। ਇਸ ਉਪਰੰਤ ਪ੍ਰਦਸ਼ਨਕਾਰੀ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕਦੇ ਤੇਜੀ ਨਾਲ ਵਧੇ ਪਰ ਭਾਰੀ ਗਿਣਤੀ ਵਿੱਚ ਤਾਇਨਾਤ ਪੁਲਿਸ ਫੋਰਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਪ੍ਰਦਸ਼ਨਕਾਰੀਆਂ ਦੀ ਅਗਵਾਈ ਕੁਲਵਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਬਾਸਰਕੇ ਦੀ ਅਗਵਾਈ ਹੇਠ ਕੀਤੇ। ਇਸ ਰੋਸ ਪ੍ਰਦਸ਼ਨ ਨੂੰ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗਰਤੇਜ ਸਿੰਘ ਢਿੱਲੋਂ, ਰਵੇਲ ਸਿੰਘ ਸਹਾਏਪੁਰੀ, ਦਵਿੰਦਰ ਸਿੰਘ ਪਿਸ਼ੌਰ, ਇੰਜੀਨੀਅਰ ਰਣਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਆਡਲੂ, ਕੌਰ ਸਿੰਘ ਸੋਹੀ, ਪਵਨਪ੍ਰੀਤ ਸਿੰਘ, ਦਲੀਪ ਕੁਮਾਰ, ਹਰਵਿੰਦਰ ਸਿੰਘ ਅਕਾਲਗੜ੍ਹ, ਗੁਰਪਿਆਰ ਸਿੰਘ, ਰਾਧੇ ਸਿਆਮ, ਬਾਬਾ ਅਮਰਜੀਤ ਸਿੰਘ, ਨਰਿੰਦਰ ਬੱਲ, ਸਰਬਜੀਤ ਸਿੰਘ ਭਾਣਾ, ਹਰਭਿੰਦਰ ਸਿੰਘ ਚਾਹਲ, ਤੇਜਿੰਦਰ ਸਿੰਘ ਸੇਖੋ ਨੇ ਕਿਹਾ ਕਿ ਬਿਜਲੀ ਮੁਲਾਜਮਾਂ ਵੱਲੋਂ ਇਹ ਧਰਨਾ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਇਹ ਧਰਨਾਂ ਬਿਜਲੀ ਨਿਗਮ ਦੀ ਕੋਈ ਮੈਨੇਜਮੈਂਟ ਅਤੇ ਬਿਜੀਲ ਮੰਤਰੀ ਨਾਲ ਹੋਈ ਮੀਟਿੰਗਾਂ ’ਚ ਮੰਨੀਆਂ ਮੰਗਾਂ ਨਾ ਲਾਗੂ ਕਰਨ ਦੇ ਰੋਸ ਵਜੋਂ ਦਿੱਤਾ ਹੈ । ਆਗੂਆਂ ਨੇ ਕਿਹਾ ਕਿ 17 ਜੁਲਾਈ 2020 ਤੋੰ ਬਾਅਦ ਭਰਤੀ ਹੋਏ ਕਰਮਚਾਰੀਆਂ ਤੇ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, 17 ਨਵੰਬਰ 2021 ਤੋੰ ਬਾਅਦ ਤਰਕੀ ਹੋਏ ਕਰਮਚਾਰੀਆਂ ਨੂੰ ਪੇ ਬੈਂਡ ਦੇ ਲਾਭ ਦੇਣ, ਜੇ.ਈ. ਕੈਟਾਗਿਰੀ ਉੱਪਰ ਵਿੱਤ ਸਰਕੂਲਰ ਲਾਗੂ ਕਰਨ, 200 ਰੁਪਏ ਡਿਵੈਲਪਮੈਂਟ ਟੈਕਸ ਦੀ ਕਟੌਤੀ ਬੰਦ ਕਰਨ ਆਦਿ ਮਸਲੇ ਵਿੱਤ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਕਰਵਾ ਕੇ ਹੱਲ ਕਰਨੇ ਸਨ ਪਰ ਮਸਲੇ ਹੱਲ ਕਰਨੇ ਤਾਂ ਇੱਕ ਪਾਸੇ ਮੈਨੇਜਮੈਂਟ ਨੇ ਗੱਲਬਾਤ ਦਾ ਰਾਸਤਾ ਹੀ ਬੰਦ ਕਰ ਦਿੱਤਾ । ਸੰਗਰੂਰ, ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਵਾਰ-ਵਾਰ ਬਿਜਲੀ ਮੁਲਾਜ਼ਮਾਂ ਦੇ ਆਗੂਆਂ ਨੂੰ ਸੰਘਰਸ਼ ਸਮਾਪਤ ਕਰਨ ਲਈ ਮਨਾਉਣ ਦੇ ਯਤਨ ਕਰਦੇ ਰਹੇ। ਅੰਤ ਗੱਲਬਾਤ ਉਪਰੰਤ ਇਹ ਤੈਅ ਹੋਇਆ ਕਿ ਆਗੂਆਂ ਦੀ 2 ਜੁਲਾਈ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਹੋਵੇਗੀ ਅਤੇ ਇਸ ਗੱਲਬਾਤ ਦਾ ਪੱਤਰ ਵੀ ਆਗੂਆਂ ਨੂੰ ਸੌਪਿਆ ਗਿਆ।
ਬਿਜਲੀ ਦੇ ਕੱਟਾਂ ਨੂੰ ਲੈ ਕੇ ਬੀਕੇਯੂ ਉਗਰਾਹਾਂ ਵਲੋਂ ਬਿਜਲੀ ਬੋਰਡ ਦੇ ਗਰਿਡ ਅੱਗੇ ਰੋਸ ਧਰਨਾ
ਦਿੜ੍ਹਬਾ ਮੰਡੀ, 28 ਜੂਨ (ਜਸਵੀਰ ਸਿੰਘ ਔਜਲਾ) ਖੇਤੀ ਟਿਊਬਲਾ ਤੇ ਲੱਗ ਰਹੇ ਪੀਸੀ ਕੱਟਾ ਤੋ ਅੱਕੇ ਕਿਸਾਨਾਂ ਨੇ ਬਿਜਲੀ ਬੋਰਡ ਦੇ ਗਰਿਡ ਅੱਗੇ ਰੋਸ ਧਰਨਾ ਦਿੱਤਾ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਦੇ ਪਿੰਡ ਮਹਿਲਾ ਦੇ ਪ੍ਰਧਾਨ ਜਗਜੀਤ ਸਿੰਘ ਸੇਖੋ ਦੀ ਅਗਵਾਈ ਹੇਠ ਪਿਛਲੇ ਦੋ ਦਿਨਾਂ ਤੋਂ ਖੇਤੀ ਮੋਟਰਾਂ ਨੂੰ ਅੱਠ ਘੰਟੇ ਦੀ ਬਜਾਏ ਦੋ ਘੰਟੇ ਬਿਜਲੀ ਮਿਲਦੀ ਸੀ, ਜਿਸ ਕਾਰਨ ਕਿਸਾਨਾਂ ਦਾ ਲੱਗਿਆ ਝੋਨਾ ਸੁੱਕ ਰਿਹਾ ਸੀ, ਜਿਸ ਸਬੰਧੀ ਜਥੇਬੰਦੀ ਵੱਲੋਂ ਪਹਿਲਾਂ ਉਪ ਮੰਡਲ ਦਫਤਰ ਪੀ.ਐਸ.ਪੀ.ਸੀ.ਐਲ. ਮਹਿਲਾਂ ਵਿਖੇ ਇਕੱਠੇ ਹੋ ਕੇ ਮਹਿਕਮੇ ਤੇ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ, ਤੁਰੰਤ ਲੋਕਾਂ ਨੇ ਫੈਸਲਾ ਕੀਤਾ ਕਿ ਨਾਗਰਾ ਵਿਖੇ ਬਿਜਲੀ ਗਰਿੱਡ ਅੱਗੇ ਰੋਸ ਧਰਨਾ ਦਿੱਤਾ ਜਾਵੇ। ਇਕੱਠੇ ਹੋਏ ਲੋਕਾਂ ਵੱਲੋਂ ਮਹਿਲਾਂ ਤੋਂ ਨਾਗਰਾ ਗਰਿੱਡ ਤੱਕ ਰੋਸ ਮਾਰਚ ਕੀਤਾ ਸਰਕਾਰ ਖਿਲਾਫ ਨਾਰੇਬਾਜੀ ਕੀਤੀ। ਦਿੜਬਾ ਬਲਾਕ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਜਿਲਾ ਖਜਾਨਚੀ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਖੇਤੀ ਮੋਟਰਾਂ ਨੂੰ ਅੱਠ ਘੰਟੇ ਦਿਨ ਸਮੇਂ ਬਿਜਲੀ ਦੇਣ ਦੇ ਦਾਅਵੇ ਕਰਦੀ ਹੈ, ਜਦ ਕਿ ਪਿਛਲੇ ਦੋ ਦਿਨਾਂ ਤੋ ਖੇਤੀ ਮੋਟਰਾਂ ਨੂੰ ਦੋ ਤਿੰਨ ਘੰਟੇ ਸਪਲਾਈ ਹੀ ਮਿਲ ਰਹੀ ਹੇ, ਪਿਛਲੀ ਸਰਕਾਰ ਦੇ ਪ੍ਰਾਈਵੇਟ ਥਰਮਲਾਂ ਤੋਂ ਬਿਜਲੀ ਖਰੀਦਣ ਦੇ ਸਮਝੌਤਿਆਂ ਨੂੰ ਭੰਡਦੀ ਸੀ, ਉਹ ਸਮਝੌਤੇ ਅੱਜ ਵੀ ਇਹ ਸਰਕਾਰ ਵੱਲੋਂ ਨਿਰੰਤਰ ਜਾਰੀ ਹਨ, ਇਹ ਸਰਕਾਰ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਲੋਕਾਂ ਉੱਪਰ ਆਰਥਿਕ ਬੋਝ ਪਾ ਰਹੀ ਹੈ, ਸਮੁੱਚੇ ਸੂਬੇ ਨੂੰ ਲਗਾਤਾਰ ਕਰਜੇ ਦੀ ਦਲ ਦਲ ਵਿੱਚ ਤੱਕ ਰਹੀ ਹੈ, ਇਹ ਸਰਕਾਰ ਲੋਕਾਂ ਨੂੰ ਸਸਤੀ ਬਿਜਲੀ ਦੇਣ ਵਿੱਚ ਨਾਕਾਮ ਰਹੀ ਹੈ। ਅਖੀਰ ਵਿੱਚ ਬਿਜਲੀ ਬੋਰਡ ਮਹਿਲਾਂ ਦੇ ਉਪ ਮੰਡਲ ਇੰਜੀਨੀਅਰ ਵੱਲੋਂ ਲੋਕਾਂ ਨੂੰ ਅੱਠ ਘੰਟੇ ਨਿਰੰਤਰ ਬਿਜਲੀ ਦੇਣ ਦਾ ਭਰੋਸਾ ਦੇ ਕੇ ਰੋਸ ਧਰਨਾ ਸਮਾਪਤ ਕੀਤਾ ਗਿਆ। ਧਰਨੇ ’ਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਘਰਾਚੋ, ਜਗਦੀਪ ਸਿੰਘ ਮਹਿਲਾ, ਦਰਸ਼ਨ ਸਿੰਘ ਮਾਨ, ਗੁਰਸੇਵਕ ਸਿੰਘ ਸੋਹੀ, ਬੁੱਧ ਸਿੰਘ ਦੁਲਟ, ਜੱਗਾ ਸਿੰਘ ਮਾਨ, ਕੁਲਦੀਪ ਸਿੰਘ ਮਾਨ, ਬਿੰਦਰ ਸਿੰਘ ਦੁਲਟ, ਰਾਮ ਸਿੰਘ ਸੋਹੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰਾਂ ਦੀ ਸੱਥ ’ਚ ਨਹੀਂ ਬਹੁੜੇ ਅਮਨ ਅਰੋੜਾ ਅਗਲੀ ਖ਼ਬਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ
Ad Position 24
No active advertisement