ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਬੇਰੁਜ਼ਗਾਰਾਂ ਦੀ ਸੱਥ ’ਚ ਨਹੀਂ ਬਹੁੜੇ ਅਮਨ ਅਰੋੜਾ

Ad Position 21
No active advertisement
ਅਜੀਤ ਡੈਸਕ 29-06-2026
ਸੁਨਾਮ ਊਧਮ ਸਿੰਘ ਵਾਲਾ, 28 ਜੂਨ (ਧਾਲੀਵਾਲ, ਭੁੱਲਰ) – ਪੰਜਾਬ ਸਰਕਾਰ ਵੱਲੋਂ ਗਿਣਾਈਆਂ ਜਾ ਰਹੀਆਂ ਆਪਣੀਆਂ ਪ੍ਰਾਪਤੀਆਂ ਨੂੰ ਝੂਠੀਆਂ ਆਖਦੇ ਹੋਏ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਸਰਕਾਰ ਦੇ ਬਰਾਬਰ ਆਪਣੀ ਸੱਥ ਲਾਉਣ ਦੀ ਵਿੱਢੀ ਮੁਹਿੰਮ ਅੱਜ ਸਥਾਨਕ ਸਿਵਲ ਹਸਪਤਾਲ ਸਾਹਮਣੇ ਓਵਰਬ੍ਰਿਜ ਹੇਠਾਂ ਇਕੱਠੇ ਹੋ ਕੇ ਬੇਰੁਜ਼ਗਾਰਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਵੱਲ ਨੂੰ ਰੋਸ ਮਾਰਚ ਸ਼ੁਰੂ ਕੀਤਾ। ਪ੍ਰੰਤੂ ਕੋਠੀ ਨੇੜੇ ਵੱਡੀ ਗਿਣਤੀ ਵਿਚ ਪਹਿਲਾਂ ਤੋ ਹੀ ਤਾਇਨਾਤ ਭਾਰੀ ਪੁਲਿਸ ਬਲ ਨੇ ਬੇਰੁਜ਼ਗਾਰਾਂ ਨੂੰ ਕੋਠੀ ਨੇੜੇ ਹੀ ਡੱਕ ਲਿਆ । ਰੋਹ ’ਚ ਆਏ ਬੇਰੁਜ਼ਗਾਰਾਂ ਨੇ ਤਿੱਖੜ ਦੁਪਹਿਰ ਨੂੰ ਤਪਦੀ ਸੜਕ ’ਤੇ ਹੀ ਅਮਨ ਅਰੋੜਾ ਲਈ ਕੁਰਸੀ ਰੱਖ ਕੇ ‘ਬੇਰੁਜ਼ਗਾਰਾਂ ਦੀ ਸੱਥ’ ਸ਼ੁਰੂ ਕਰ ਦਿੱਤੀ । ਉਹਨਾਂ ਬਕਾਇਦਾ ਸ੍ਰੀ ਅਰੋੜਾ ਲਈ ਕੁਰਸੀ ਰੱਖੀ ਹੋਈ ਸੀ। ਉਨ੍ਹਾਂ ਸ੍ਰੀ ਅਰੋੜਾ ਨੂੰ ਬੇਰੁਜ਼ਗਾਰਾਂ ਦੀ ਸੱਥ ’ਚ ਪਹੁੰਚ ਕੇ ਬੇਰੁਜ਼ਗਾਰਾਂ ਨਾਲ ਰੁਜ਼ਗਾਰ ਦੇ ਮੁੱਦੇ ‘’ਤੇ ਬਹਿਸ ਕਰਨ ਦਾ ਸੱਦਾ ਦਿੱਤਾ । ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ,ਅਮਨ ਸੇਖਾ ,ਹਰਜਿੰਦਰ ਝਨੀਰ ਅਤੇ ਲਖਬੀਰ ਸਿੰਘ ਸਿਰੀਏਵਾਲੇ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਦੇ ਉਸ ਪ੍ਰਚਾਰ ਨੂੰ ਝੂਠਾ ਦੱਸਿਆ ਜਿਸ ਵਿੱਚ ਸਰਕਾਰ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਵੱਡੀ ਗਿਣਤੀ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ । ਉਹਨਾਂ 68 ਹਜ਼ਾਰ ਨੌਕਰੀਆਂ ਅਤੇ ਸਿੱਖਿਆ ਵਿਭਾਗ ’ਚ 17 ਹਜ਼ਾਰ ਅਧਿਆਪਕ ਭਰਤੀ ਕਰਨ ਦੇ ਪ੍ਰਚਾਰ ਨੂੰ ਝੂਠਾ ਦੱਸਿਆ । ਸ੍ਰੀ ਅਰੋੜਾ ਦੀ ਕੋਠੀ ਸਾਹਮਣੇ ਲੰਮਾ ਸਮਾਂ ਸਟੇਜ ਚਲਾ ਕੇ ਨਾਅਰੇਬਾਜ਼ੀ ਕਰਦੇ ਬੇਰੁਜ਼ਗਾਰ ਉਹਨਾਂ ਦੀ ਉਡੀਕ ਕਰਦੇ ਰਹੇ । ਨਾਅਰੇ ਲਾਉਂਦੇ ਹੋਏ ਸੱਥ ਖਤਮ ਕਰ ਦਿੱਤੀ । ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰਾਂ ਦੀ ਮੀਟਿੰਗ ਮੁੱਖ ਮੰਤਰੀ ਦੇ ਦਫਤਰ ਚੰਡੀਗੜ੍ਹ ਵਿਖੇ 8 ਜੁਲਾਈ ਲਈ ਨਿਸ਼ਚਿਤ ਕਰਵਾਈ ਗਈ । ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂ ਬਲਵੀਰ ਚੰਦ ਲੌਂਗੋਵਾਲ, ਗੋਬਿੰਦ ਛਾਜਲੀ, ਜੁਝਾਰ ਸਿੰਘ ਲੌਂਗੋਵਾਲ ਤੋਂ ਇਲਾਵਾ ਬੇਰੁਜ਼ਗਾਰ ਆਗੂ ਸੰਦੀਪ ਮੋਫ਼ਰ, ਗਗਨਦੀਪ ਕੌਰ, ਗੁਰਜੀਤ ਕੌਰ, ਅਮਨਦੀਪ ਕੌਰ, ਰਾਜਵੀਰ ਕੌਰ, ਸ਼ਿੰਦਰਪਾਲ ਕੌਰ, ਸੁਖਵੀਰ ਕੌਰ, ਸਿਮਰਨਜੀਤ ਕੌਰ, ਲਲਿਤਾ ਪਟਿਆਲਾ, ਸੁਖਪਾਲ ਖਾਨ, ਸਾਬਰ ਖਾਂ, ਗੁਰਪਰੀਤ ਸਿੰਘ ਗਾਜ਼ੀਪੁਰ, ਅਵਤਾਰ ਸਿੰਘ ਭੁੱਲਰ ਹੇੜੀ, ਮਨਦੀਪ ਸਿੰਘ ਭੱਦਲ ਵੱਢ, ਗਗਨਦੀਪ ਸਿੰਘ ਮਾਲੇਰਕੋਟਲਾ, ਲਖਵੀਰ ਸਿੰਘ ਲੱਖਾ ਬੀਹਲਾ, ਗੁਰਦੀਪ ਰਾਮਗੜ੍ਹ, ਅਵਤਾਰ ਹਰੀਗੜ੍ਹ, ਹਰਸ਼ਰਨ ਭੱਠਲ , ਰਣਜੀਤ ਮੌੜ,ਦਰਸ਼ਨ ਸਿੰਘ ਲੱਡਾ, ਸ਼ਮਸ਼ੇਰ ਰੱਲੀ, ਗੁਰਜੰਟ ਖੱਤਰੀ ਵਾਲਾ, ਹਰਮੇਸ਼ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਜ਼ਾਰਾਂ ’ਚ ਆਵਾਜਾਈ ਠੱਪ ਰਹਿਣ ਦੀ ਸਮੱਸਿਆ ਦੇ ਹੱਲ ਲਈ ਯਤਨ ਸ਼ੁਰੂ ਅਗਲੀ ਖ਼ਬਰ ਪਾਵਰਕਾਮ ਦੇ ਕਾਮਿਆਂ ਨੇ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਕੀਤਾ ਪ੍ਰਦਰਸ਼ਨ
Ad Position 24
No active advertisement