ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਰਜਤ ਸਿੰਗਲਾ ਨੇ ਰਾਸ਼ਟਰਪਤੀ ਭਵਨ ’ਚ ਸਨਮਾਨ ਹਾਸਿਲ ਕਰਕੇ ਵਧਾਇਆ ਇਲਾਕੇ ਦਾ ਮਾਣ

Ad Position 21
No active advertisement
ਅਜੀਤ ਡੈਸਕ 29-06-2026
ਲਹਿਰਾਗਾਗਾ, 28 ਜੂਨ (ਅਸ਼ੋਕ ਗਰਗ) - ਸੀਬਾ ਸਕੂਲ, ਲਹਿਰਾਗਾਗਾ ਦੇ ਹੋਣਹਾਰ ਵਿਦਿਆਰਥੀ ਰੱਜਤ ਸਿੰਗਲਾ ਆਪਣੀ ਕਾਬਲੀਅਤ ਦੇ ਬਲ ’ਤੇ ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼ ’ਚ ਗਜਟਡ ਅਫਸਰ ਵਜੋਂ ਚੁਣੇ ਗਏ, ਜਿਨ੍ਹਾਂ ਨੇ ਰਾਸ਼ਟਰਪਤੀ ਭਵਨ ’ਚ ਪਹੁੰਚ ਕੇ ਸਨਮਾਨ ਪ੍ਰਾਪਤ ਕੀਤਾ। ਲਹਿਰਾਗਾਗਾ ਦੇ ਆਮ ਵਪਾਰੀ ਪਰਿਵਾਰ ਨਾਲ ਸੰਬੰਧਿਤ ਰੱਜਤ ਸਿੰਗਲਾ ਦੇ ਪਿਤਾ ਰਾਜੇਸ਼ ਕੁਮਾਰ ਅਤੇ ਮਾਤਾ ਸਪਨਾ ਸਿੰਗਲਾ ਨੇ ਆਪਣੇ ਪੁੱਤਰ ਨੂੰ ਉੱਚੀਆਂ ਉਡਾਣਾਂ ਲਈ ਹਮੇਸ਼ਾ ਪ੍ਰੇਰਿਤ ਕੀਤਾ । ਸੰਨ 1997 ’ਚ ਜਨਮੇ ਰੱਜਤ ਨੇ ਆਪਣੀ ਮੁਢਲੀ ਸਿੱਖਿਆ ਤੋਂ ਲੈ ਕੇ ਬਾਰਵੀਂ ਤੱਕ ਦੀ ਪੜ੍ਹਾਈ ਸੀਬਾ ਸਕੂਲ ਲਹਿਰਾਗਾਗਾ ਤੋਂ ਹੀ ਪ੍ਰਾਪਤ ਕੀਤੀ । ਪੜ੍ਹਾਈ ਦੇ ਨਾਲ-ਨਾਲ ਉਹ ਖੇਡਾਂ, ਸਾਇੰਸ ਪ੍ਰਦਰਸ਼ਨੀਆਂ, ਕੁਇਜ਼ ਮੁਕਾਬਲਿਆਂ, ਸਾਲਾਨਾ ਸਮਾਰੋਹਾਂ ਅਤੇ ਸਮਰ ਕੈਂਪਾਂ ’ਚ ਵੀ ਸਰਗਰਮ ਭਾਗ ਲੈਂਦਾ ਰਿਹਾ । ਰੱਜਤ ਨੇ ਦਸਵੀਂ ਅਤੇ ਬਾਰਵੀਂ ਦੀ ਸੀ.ਬੀ.ਐਸ.ਈ. ਪ੍ਰੀਖਿਆ ’ਚ ਵੀ ਸ਼ਾਨਦਾਰ ਅੰਕ ਹਾਸਿਲ ਕਰਕੇ ਆਪਣੀ ਮਿਹਨਤ ਦਾ ਸਬੂਤ ਦਿੱਤਾ । ਇਸ ਤੋਂ ਬਾਅਦ ਉਸ ਨੇ ਦੇਸ਼ ਦੀਆਂ ਸਭ ਤੋਂ ਮੁਸ਼ਕਿਲ ਮੰਨੀਆਂ ਜਾਣ ਵਾਲੀਆਂ ਪ੍ਰੀਖਿਆਵਾਂ ’ਚੋਂ ਇਕ ਯੂ.ਪੀ.ਐਸ.ਸੀ ਅਧੀਨ ਮਿਲਟਰੀ ਇੰਜੀਨੀਅਰਿੰਗ ਸਰਵਿਸ ਦੀ ਪ੍ਰੀਖਿਆ ਪਾਸ ਕਰਕੇ ਗਜਟਡ ਅਫਸਰ ਵਜੋਂ ਸੇਵਾ ਸੰਭਾਲੀ । ਉਸ ਦੀ ਇਹ ਉਪਲਬਧੀ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ । ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਸਮਾਗਮ ਦੌਰਾਨ ਦੇਸ਼ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਵਲੋਂ ਇਨ੍ਹਾਂ ਨੌਜਵਾਨ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਉਪਲੱਬਧੀ ’ਤੇ ਸੀਬਾ ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਰੱਜਤ ਸਿੰਗਲਾ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰੱਜਤ ਦੀ ਮਿਹਨਤ, ਲਗਨ ਅਤੇ ਦੇਸ਼ ਸੇਵਾ ਪ੍ਰਤੀ ਸਮਰਪਣ ਹਰ ਵਿਦਿਆਰਥੀ ਲਈ ਪ੍ਰੇਰਣਾ ਹੈ। ਇਸ ਤੋਂ ਇਲਾਵਾ ਇਲਾਵਾ ਕੈਬਨਿਟ ਮੰਤਰੀ ਬਰਿੰਦਰ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ, ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ, ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ ਨੇ ਰੱਜਤ ਸਿੰਗਲਾ ਨੂੰ ਵਧਾਈ ਦਿੱਤੀ ਹੈ।
28ਐਸਐਨਜੀ04
ਰੱਜਤ ਸਿੰਗਲਾ ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਸਰਕਾਰ ਨੇ 12 ਵਰ੍ਹਿਆਂ ਦੌਰਾਨ ਦੇਸ਼ ਦੀ ਜਵਾਨੀ ਦਾ ਕੀਤਾ ਘਾਣ – ਡਾ. ਗਾਂਧੀ ਅਗਲੀ ਖ਼ਬਰ ਰੋਸ ਧਰਨੇ ਦੀਆਂ ਤਿਆਰੀਆਂ ਨੂੰ ਲੈ ਕੇ ਪਿੰਡਾਂ ’ਚ ਜਾਗੋ ਮਾਰਚ
Ad Position 24
No active advertisement