ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਭਾਜਪਾ ਸਰਕਾਰ ਨੇ 12 ਵਰ੍ਹਿਆਂ ਦੌਰਾਨ ਦੇਸ਼ ਦੀ ਜਵਾਨੀ ਦਾ ਕੀਤਾ ਘਾਣ – ਡਾ. ਗਾਂਧੀ

Ad Position 21
No active advertisement
ਅਜੀਤ ਡੈਸਕ 29-06-2026
ਸੰਗਰੂਰ, 28 ਜੂਨ (ਅਮਨਦੀਪ ਸਿੰਘ ਬਿੱਟਾ) – ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਸਿੰਘ ਗਾਂਧੀ ਨੇ ਕਿਹਾ ਕਿ ਜੇ ਅੱਜ ਕਾਂਗਰਸ ਨੂੰ ਮਜਬੂਤ ਨਾ ਕੀਤਾ ਗਿਆ ਤਾਂ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੀ ਨੌਜਵਾਨੀ ਦਾ ਹੋਰ ਵੀ ਸਰਵਨਾਸ਼ ਕਰ ਕੇ ਰੱਖ ਦੇਵੇਗੀ । ਦੇਸ਼ ਦੀ ਵਿਵਸਥਾ ਆਈ.ਸੀ.ਯੂ. ਵਿੱਚ ਅਤੇ ਦੇਸ਼ ਦੇ ਵਿਦਿਆਰਥੀਆਂ ਦੀ ਗੂੰਜ ਨੂੰ ਪੱਤਰਕਾਰਾਂ ਦੇ ਸਨਮੁੱਖ ਰੱਖਦਿਆਂ ਡਾ. ਗਾਂਧੀ ਨੇ ਕਿਹਾ ਕਿ ਪਹਿਲਾ ਨੀਟ ਦੀ ਪ੍ਰੀਖਿਆ ਅਤੇ ਹੁਣ ਮਹਾਰਾਸ਼ਟਰ ਵਿੱਚ ਟੀ.ਟੀ.ਈ. ਦੇ ਟੈਸਟ ਦੇ ਲੀਕ ਹੋਣ ਕਾਰਨ ਦੇਸ਼ ਦੀ ਜਵਾਨੀ ਅੱਜ ਘੋਰ ਸੰਕਟ ਵਿੱਚ ਆ ਖੜੌਤੀ ਹੈ। ਉਨ੍ਹਾਂ ਕਿਹਾ ਕਿ ਇਟਲੀ, ਜਪਾਨ ਵਰਗੇ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਨੌਜਵਾਨਾਂ ਦਾ ਦੇਸ਼ ਹੈ ਕਿਉਂਕਿ ਇੱਥੇ 65 ਫੀਸਦੀ ਆਬਾਦੀ ਨੌਜਵਾਨ ਵਰਗ ਨਾਲ ਸੰਬਧ ਹੈ। ਨੌਜਵਾਨਾਂ ਦੀ ਤਾਕਤ ਦਾ ਹਰ ਮੁਲਕ ਭਰਪੂਰ ਲਾਹਾ ਲੈਣਾ ਚਾਹੁੰਦਾ ਹੈ ਅਤੇ ਭਾਰਤ ਜਦ ਆਜਾਦ ਹੋਇਆ ਤਾਂ ਵੱਡੇ ਪੱਧਰ ’ਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਪੀ.ਜੀ.ਆਈ., ਏਮਜ ਵਰਗੇ ਵੱਡੇ ਪਬਲਿਕ ਅਦਾਰੇ ਹੌਂਦ ਵਿੱਚ ਆਏ ਅਤੇ ਇੱਥੋਂ ਦੇ ਪਿੰਡਾਂ ਵਿੱਚੋਂ ਰੋਡਵੇਜ ਦੀ ਸਰਕਾਰੀ ਬੱਸਾਂ ਉੱਤੇ ਬੈਠ ਕੇ ਸ਼ਹਿਰ ਆਉਂਦੇ ਨੌਜਵਾਨ, ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਅਧਿਆਪਕ ਬਣੇ ਪਰ ਅੱਜ ਇਸ ਨੌਜਵਾਨੀ ਦਾ ਸ਼ੋਸ਼ਣ ਭਾਜਪਾ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਬੁਰੀ ਤਰ੍ਹਾਂ ਹੋਇਆ ਹੈ। ਸਾਰਾ ਸਾਲ ਮਿਹਨਤ ਕਰ ਕੇ ਤਿਆਰੀ ਕਰਦੇ ਨੌਜਵਾਨਾਂ ਨੂੰ ਜਦ ਇਹ ਪਤਾ ਚੱਲਦਾ ਹੈ ਕਿ ਉਸ ਦੇ ਉੱਚ ਪੱਧਰੀ ਯੋਗਤਾ ਦਾ ਟੈਸਟ ਲੀਕ ਹੋ ਗਿਆ ਹੈ ਤਾਂ ਉਹ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਂਦੇ ਹਨ। ਡਾ. ਗਾਂਧੀ ਨੇ ਕਿਹਾ ਕਿ ਪਹਿਲਾ 2024 ਵਿੱਚ ਅਤੇ ਹੋਣ ਦੁਬਾਰਾ ਇਸ ਵਰ੍ਹੇ ਨੀਟ ਦਾ ਪੇਪਰ ਲੀਕ ਹੋਣ ਕਾਰਨ ਨੌਜਵਾਨ ਨਿਰਾਸ਼ ਹਨ। ਹੁਣ ਤੱਕ ਕਈ ਨੌਜਵਾਨ ਖੁਦਕੁਸ਼ੀਆ ਕਰ ਚੁੱਕੇ ਹਨ। ਦੇਸ਼ ਨੂੰ ਉਦਯੋਗਪਤੀ ਘਰਾਣੇ ਅੰਬਾਨੀ, ਆਡਾਨੀ ਕੋਲ ਵੇਚੇ ਜਾਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 12 ਸਾਲਾਂ ਦੇ ਭਾਜਪਾ ਦੇ ਰਾਜ ਉਪਰੰਤ ਹੁਣ ਇਹ ਗੂੰਜਾਂ ਇਸ ਬਹੁਤ ਹੀ ਘੱਟ ਰਹਿ ਗਈ ਹੈ ਕਿ ਚੋਣ ਕਮਿਸ਼ਨ ਨਿਰਪੱਖ ਚੋਣਾ ਕਰਵਾ ਸਕੇ। ਆਪਣਾ ਤਜਰਬਾ ਸਾਂਝਾ ਕਰਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਨ੍ਹਾਂ 74 ਸਾਲਾਂ ਦੀ ਉਮਰ ਵਿੱਚ ਇਸ ਕਾਰਨ ਕਾਂਗਰਸ ਜੁਆਇਨ ਕੀਤੀ, ਕਿਉਂਕਿ ਉਨ੍ਹਾਂ ਨੂੰ ਇਹ ਸ਼ੰਕਾ ਸੀ ਕਿ ਜੇ ਭਾਜਪਾ ਤੋਂ ਦੇਸ਼ ਨੂੰ ਬਚਾਉਣ ਹੈ ਤਾਂ ਕਾਂਗਰਸ ਨੂੰ ਅੱਗੇ ਲਿਆਉਂਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰ ਇੱਕਜੁੱਟ ਹੋਣ ਵੋਟ ਅਤੇ ਸੜਕਾਂ ’ਤੇ ਹੋਣ ਵਾਲੀ ਲੜਾਈ ਵਿੱਚ ਮਿਲਣ ਵਾਲੀ ਜਿੱਤ ਉਪਰੰਤ ਹੀ 2029 ’ਚ ਭਾਜਪਾ ਸਰਕਾਰ ਦਾ ਤਖਤਾ ਪਲਟ ਸੰਭਵ ਹੈ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਰਜਿੰਦਰ ਦੀਪਾ ਸੁਨਾਮ, ਸੁਭਾਸ਼ ਗੋਰਵਰ, ਕੁਲਵੰਤ ਸਿੰਘ ਨਾਰੀਕੇ, ਸ਼ਕਤੀਜੀਤ ਸਿੰਘ, ਬੀਬੀ ਕਰਮਜੀਤ ਕੌਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ’ਚ ਪੈਪਸੀਕੋ ਦੇ ਕੰਟਰੈਕਟ ਮਜ਼ਦੂਰਾਂ ਵਲੋਂ ਰੋਸ ਰੈਲੀ ਅਗਲੀ ਖ਼ਬਰ ਰਜਤ ਸਿੰਗਲਾ ਨੇ ਰਾਸ਼ਟਰਪਤੀ ਭਵਨ ’ਚ ਸਨਮਾਨ ਹਾਸਿਲ ਕਰਕੇ ਵਧਾਇਆ ਇਲਾਕੇ ਦਾ ਮਾਣ
Ad Position 24
No active advertisement