ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕਮਿਊਨਿਟੀ ਭਵਨ ਦਾ ਹੋਇਆ ਉਦਘਾਟਨ

Ad Position 21
No active advertisement
ਅਜੀਤ ਡੈਸਕ 29-06-2026
ਸੰਗਰੂਰ, 28 ਜੂਨ (ਧੀਰਜ ਪਸ਼ੌਰੀਆ) - ਸੰਗਰੂਰ ਦੇ ਅਗਰਵਾਲ ਭਾਈਚਾਰੇ ਦੇ ਡਰੀਮ ਪ੍ਰੋਜੈਕਟ ਅਗਰਵਾਲ ਕਮਿਊਨਿਟੀ ਭਵਨ ਦਾ ਉਦਘਾਟਨ ਅੱਜ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ। ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਮਨਪ੍ਰੀਤ ਬਾਂਸਲ ਪ੍ਰਧਾਨ ਨਗਰ ਕੌਂਸਲ ਸੁਨਾਮ , ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਿਤਾ ਗੁਰਨਾਮ ਸਿੰਘ, ਭਾਜਪਾ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਰਜਨੀਸ਼ ਬਾਂਸਲ ਪੰਚਕੂਲਾ ( ਸੂ- ਕਾਮ), ਦੇਵ ਰਾਜ ਗਰਗ ਅਤੇ ਸ਼ਾਮ ਲਾਲ ਯਮੁਨਾਨਗਰ ( ਬਲੈਕ ਕੋਬਰਾ ਗਰੁੱਪ ) ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਦਾ ਸਵਾਗਤ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਦੀ ਅਗਵਾਈ ਵਿੱਚ ਸਵਾਗਤੀ ਕਮੇਟੀ ਵੱਲੋਂ ਕੀਤਾ ਗਿਆ। ਕਰੀਬ 4 ਕਰੋੜ ਰੁਪਏ ਦੀ ਲਾਗਤ ਦੇ ਇਸ ਪ੍ਰੋਜੈਕਟ ਦੇ ਉਦਘਾਟਨੀ ਸਮਾਰੋਹ ਮੌਕੇ ਸਭਾ ਦੇ ਸੈਕਟਰੀ ਸੀਸ਼ਨ ਕੁਮਾਰ ਗਰਗ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ,ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ,ਸਾਬਕਾ ਵਿਧਾਇਕਾ ਅਰਵਿੰਦ ਖੰਨਾ,ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਇਕੱਤਰ ਹੋਏ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਅਗਰਵਾਲ ਕਮਿਊਨਿਟੀ ਸੈਂਟਰ ਦੇ ਉਦਘਾਟਨ ਤੇ ਵਧਾਈ ਦਿੰਦਿਆ ਕਿਹਾ ਕਿ ਸੰਗਰੂਰ ਦੀ ਅਗਰਵਾਲ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ ਇੱਕ ਮਿਸਾਲ ਬਣ ਗਏ ਹਨ। ਸ੍ਰੀ ਸਰਜੀਵਨ ਜਿੰਦਲ ਨੇ ਇਸ ਅਗਰਵਾਲ ਭਵਨ ਕਮਿਊਨਿਟੀ ਸੈਂਟਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਰਾਜਨੀਤਿਕ ਆਗੂਆਂ ਦੇ ਨਾਲ ਨਾਲ ਸਮਾਜ ਦੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਵੱਡੇ ਕਾਰਜ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹ ਸਕਦੇ ਹਨ। ਇਸ ਉਪਰੰਤ ਵਿਸ਼ਵਜੀਤ ਸ਼ਰਮਾ ਐਂਡ ਪਾਰਟੀ ਵਲੋਂ ਭਜਨ ਕੀਰਤਨ ਕੀਤਾ ਗਿਆ। ਇਸ ਮੌਕੇ ਦੀਪਕ ਜਿੰਦਲ ( ਐਮ.ਡੀ. ਸ਼ਗਨ ਬਣਾਸਪਤੀ ), ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਅਗਰਵਾਲ ਸਭਾ ਸਮਾਨਾ ਦੇ ਪ੍ਰਧਾਨ ਮਨੀਸ਼ ਕੁਮਾਰ, ਕੈਲਾਸ਼ ਬਾਂਸਲ, ਬਲਵਿੰਦਰ ਜਿੰਦਲ ( ਉਦਯੋਗਪਤੀ ਮੋਹਾਲੀ ),ਅਭੀਮਨੂੰ ਜਿੰਦਲ, ਕਮਲ ਨਰੇਸ਼ ਮਿੱਤਲ, ਡਾ. ਪੰਕਜ ਗੁਪਤਾ, ਜੀਵਨ ਗਰਗ ( ਸਪਰਿੰਗਡੇਲਜ ਸਕੂਲ ), ਪਾਲੀ ਰਾਮ ਬਾਂਸਲ, ਹਰੀ ਓਮ ਜਿੰਦਲ, ਰਾਜੇਸ਼ ਗਰਗ,ਰੋਮੀ ਗੋਇਲ,ਵਿਸ਼ਾਲ ਗਰਗ ਸੋਨੂੰ,ਡਾ ਪਵਨ ਅਗਰਵਾਲ,ਕਿਰਨ ਬਾਂਸਲ,ਮੀਨਾ ਜਿੰਦਲ,ਐਡਵੋਕੇਟ ਅਸ਼ੋਕ ਬਾਂਸਲ,ਮੋਹਨ ਲਾਲ ਬਾਂਸਲ, ਡਾ. ਹੈਪੀ (ਗਲੈਕਸੀ) ਸਮੇਤ ਵੱਡੀ ਗਿਣਤੀ ’ਚ ਅਗਰਵਾਲ ਭਾਈਚਾਰਾ ਮੌਜੂਦ ਸੀ ।
Ad Position 22
No active advertisement
ਪਿਛਲੀ ਖ਼ਬਰ ਖੇਤਾਂ ਦੀ ਬਿਜਲੀ ਸਪਲਾਈ ਦੇ ਕੱਟਾਂ ਤੋਂ ਕਿਸਾਨਾਂ ’ਚ ਹਾਹਾਕਾਰ, ਝੋਨੇ ਸੁੱਕਣ ਲੱਗੇ ਅਗਲੀ ਖ਼ਬਰ ਕਬੀਰ ਸਾਹਿਬ ਦੇ ਪ੍ਰਗਟ ਦਿਵਸ ਮੌਕੇ ਸਤਲੋਕ ਆਸ਼ਰਮ ਧੂਰੀ ਵਿਖੇ ਦਾਜ ਰਹਿਤ ਵਿਆਹ ਅਤੇ ਖੂਨਦਾਨ ਕੈਂਪ
Ad Position 24
No active advertisement