ਸੰਗਰੂਰ, 3 ਜੁਲਾਈ (ਅਮਨਦੀਪ ਸਿੰਘ ਬਿੱਟਾ)–ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਦੀ ਅਗਵਾਈ ਹੇਠ ਇੱਕ ਵਫਦ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੂੰ ਮੰਗ ਪੱਤਰ ਦਿੱਤਾ ਗਿਆ। ਵਫਦ ਨੇ ਨਗਰ ਕੌਂਸਲ ਪ੍ਰਧਾਨ ਅਤੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਸ਼ਹਿਰ ਵਿੱਚ ਭਗਤ ਧੰਨਾ ਜੀ ਦੇ ਬੁੱਤ ਵਾਲਾ ਯਾਦਗਾਰੀ ਚੌਂਕ ਬਣਾਇਆ ਜਾਵੇ। ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਭਗਤ ਧੰਨਾ ਜੀ ਨੇ ਆਪਣੀ ਸ਼ਾਦਗੀ, ਭਗਤੀ, ਮਨੁੱਖਤਾ ਦੇ ਸੰਦੇਸ਼ ਰਾਹੀ ਸਮਾਜ ਨੂੰ ਸੱਚ ਅਤੇ ਸਮਾਨਤਾ ਦਾ ਰਾਹ ਦਿਖਾਇਆ। ਭਗਤ ਧੰਨਾ ਜੀ ਦਿ ਸਿੱਖਿਆਵਾਂ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਦੀ ਯਾਦ ਨੂੰ ਸਦਾ ਲਈ ਅਮਰ ਬਨਾਉਣ ਵਾਸਤੇ ਉਨ੍ਹਾਂ ਦਾ ਇੱਕ ਯਾਦਗਾਰੀ ਚੌਂਕ ਅਤੇ ਚੌਕ ਵਿੱਚ ਬੁੱਤ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਨਗਰ ਕੌਂਸਲ ਕੋਲ ਇਸ ਕਾਰਜ ਲਈ ਫੰਡਾ ਦੀ ਘਾਟ ਹੈ ਤਾਂ ਕੌਸਲ ਉਨ੍ਹਾਂ ਨੂੰ ਜਗ੍ਹਾਂ ਮੁਹੱਈਆ ਕਰਵਾਏ ਉਹ ਆਪਣੇ ਪੱਧਰ ਉੱਤੇ ਚੌਂਕ ਅਤੇ ਬੁੱਤ ਲਗਵਾ ਦੇਣਗੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਤੋਂ ਇਲਾਵਾ ਇੰਸਪੈਕਟਰ ਗੁਰਲਾਲ ਸਿੰਘ, ਇੰਸਪੈਕਟਰ ਗੁਰਸੇਵਕ ਸਿੰਘ ਕੌਰ ਮੌਜੂਦ ਸਨ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੀ ਹਾਊਸ ਦੀ ਮੀਟਿੰਗ ਵਿੱਚ ਇਸ ਮਾਮਲੇ ਉੱਤੇ ਵਿਚਾਰ ਕਰ ਕੇ ਮਤਾ ਪਾ ਦਿੱਤਾ ਜਾਵੇਗਾ। ਵਫਦ ਵਿੱਚ ਡਾ. ਸਰਜੀਵਨ ਜਿੰਦਲ ਪ੍ਰਧਾਨ ਜਿਲ੍ਹਾ ਭਾਜਪਾ ਚਰਨਜੀਤ ਸਿੰਘ ਲੱਕੀ, ਇੰਦਰਪਾਲ ਸਿੰਘ ਸਿਬੀਆ, ਸਾਬਕਾ ਕੌਂਸਲਰ, ਸੰਦੀਪ ਦਾਨੀਆ, ਵਿਕਰਮਜੀਤ ਸਿੰਘ ਪਾਲੀ ਸਾਬਕਾ ਕੌਂਸਲਰ, ਨੰਬਰਦਾਰ ਬਲਵਿੰਦਰ ਸਿੰਘ, ਅਬੈ ਗਰੇਵਾਲ, ਕੁਲਵਿੰਦਰ ਭੱਟੀਵਾਲ, ਮਲਕੀਤ ਗਿੱਲ, ਨਰਿੰਦਰ ਵਿੱਕੀ ਸ਼ਹਿਰੀ ਪ੍ਰਧਾਨ ਹੈਪੀ ਸੇਖੋਂ, ਮਨਦੀਪ ਰਿੰਕਾ, ਗੋਰਾ ਕਰਤਾਰਪੁਰਾ, ਕਾਕਾ ਕਰਤਾਰਪੁਰਾ, ਜੌਨੀ ਨਾਭਾ ਗੇਟ, ਮਨੀ ਘੁਮਾਨ, ਅਜੈਪਾਲ ਸਿੰਘ, ਗੁਰਪ੍ਰੀਤ ਸਿੰਘ ਮੌਜੂਦ ਸਨ।