ਸੰਗਰੂਰ, 3 ਜੁਲਾਈ (ਅਮਨਦੀਪ ਸਿੰਘ ਬਿੱਟਾ)–ਇੰਡੀਅਨ ਟਰੇਡ ਯੂਨੀਅਨ (ਸੀਟੂ) ਦੀ ਮੀਟਿੰਗ ਜਿਸ ਦੇ ਵਿੱਚ ਸੀਟੂ ਦੇ ਆਲ ਇੰਡੀਆ ਸਕੱਤਰ ਊਸ਼ਾ ਰਾਣੀ, ਕਾਮਰੇਡ ਚੰਦਰ ਸ਼ੇਖਰ, ਸੂਬਾ ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ ਨੇ ਪਿਛਲੇ ਸਮੇਂ ਦੌਰਾਨ ਜਥੇਬੰਦੀ ਤੋਂ ਨਾਰਾਜ ਚੱਲਦੇ ਆ ਰਹੇ ਟਰੇਡ ਯੂਨੀਅਨ ਆਗੂ ਕੁਲਵਿੰਦਰ ਸਿੰਘ ਉਡਤ ਨੂੰ ਸੀਟੂ ਵਿੱਚ ਮੁੜ ਸ਼ਾਮਿਲ ਕਰਵਾਉਣ ਦਾ ਐਲਾਨ ਕੀਤਾ। ਕਾਮਰੇਡ ਚੰਦਰ ਸ਼ੇਖਰ ਨੇ ਕਿਹਾ ਕਿ ਉਡਤ ਪਹਿਲਾ ਲੰਬੇ ਸਮੇਂ ਤੱਕ ਸੀਟੂ ਦੇ ਸੂਬਾ ਸਕੱਤਰੇਤ ਅਤੇ ਸੂਬਾ ਕਮੇਟੀ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਲ ਇੰਡੀਆ ਕੰਸਟ੍ਰਕਸ਼ਨ ਵਰਕਰ ਫੈਡਰੇਸ਼ਨ ਦੇ ਅਹੁਦੇਦਾਰ ਵੀ ਰਹਿ ਚੁੱਕੇ ਹਨ। ਉਨ੍ਹਾਂ ਆਸ ਜਤਾਈ ਕਿ ਕੁਲਵਿੰਦਰ ਸਿੰਘ ਉੱਡਤ ਦੇ ਜਥੇਬੰਦੀ ਵਿੱਚ ਸ਼ਾਮਿਲ ਹੋਣ ਨਾਲ ਜਥੇਬੰਦੀ ਨੂੰ ਹੋਰ ਵੀ ਮਜਬੂਤੀ ਮਿਲੇਗੀ। ਪੰਜਾਬ ਸਰਕਾਰ ਦੀ ਮਾਵਾਂ ਧੀਆ ਨਾਲ ਸਬੰਧਤ ਸਤਿਕਾਰ ਯੋਜਨਾ ਉੱਤੇ ਵੀ ਚਰਚਾ ਕਰਦਿਆ ਉਨ੍ਹਾਂ ਕਿਹਾ ਕਿ ਉਹ ਯੋਜਨਾ ਦਾ ਸਵਾਗਤ ਕਰਦੇ ਹਨ ਪਰ ਇਸ ਯੋਜਨਾ ਦੀ ਆੜ ਹੇਠ ਮਜਦੂਰਾਂ ਦੇ ਹੱਕਾ ਉੱਤੇ ਡਾਕਾ ਮਾਰਦਿਆਂ 1200 ਕਰੋੜ ਮਜਦੂਰਾਂ ਦਾ ਕੱਢ ਕੇ ਇਸ ਯੋਜਨਾ ਉੱਤੇ ਲਾਗੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਕੀਮਾਂ ਦਾ ਲਾਭ ਸਰਮਾਏਦਾਰ ਲੋਕਾਂ ਨੂੰ ਨਹੀਂ ਮਿਲਣਾ ਚਾਹੀਦਾ ਬਲਕਿ ਲੋੜਵੰਦ ਲੋਕਾਂ ਨੂੰ ਹੀ ਮਿਲਣਾ ਚਾਹੀਦਾ ਹੈ। 29 ਜੁਲਾਈ ਨੂੰ ਕੇਂਦਰ ਸਰਕਾਰ ਦੀ ਨੀਤੀਆਂ ਖਿਲਾਫ ਤਾਲਕਟੋਰਾ ਸਟੇਡੀਅਮ ਵਿਖੇ ਦੇਸ਼ ਪੱਧਰੀ ਰੈਲੀ ਕਰਨ ਦਾ ਐਲਾਨ ਕਰਦਿਆਂ ਕਾਮਰੇਡ ਚੰਦਰ ਸ਼ੇਖਰ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪ੍ਰਭਾਵ ਹੇਠ ਪੰਜਾਬ ਵਿੱਚ ਮੁੜ ਲੈਂਡ ਪੁਲਿੰਗ ਨੀਤੀ ਲਾਗੂ ਕਰਨ ਦੀ ਯੋਜਨਾਵਾਂ ਭਗਵੰਤ ਮਾਨ ਸਰਕਾਰ ਘੜ੍ਹ ਰਹੀ ਹੈ। ਜਿਸ ਦਾ ਮਨਰੋਥ ਸਸਤੀ ਜਮੀਨ ਕਿਸਾਨਾਂ ਤੋਂ ਹਥਿਆਂ ਕੇ ਵੱਡੇ ਕਲੋਨਈਜਰਾਂ ਨੂੰ ਦੇਣਾ ਹੈ ਤਾਂ ਜੋ ਵਿਧਾਨ ਸਭਾ ਚੋਣਾ ਵਿਚ ਆਰਥਿਕ ਤੌਰ ਉੱਤੇ ਫੰਡਾਂ ਦਾ ਵਸ਼ੀਲਾ ਕੀਤਾ ਜਾ ਸਕੇ। ਪੰਜਾਬ ਵਿੱਚ ਮਾ ਧੀ ਸਤਿਕਾਰ ਯੋਜਨਾ ਵਿੱਚ ਆਂਗਣਵਾੜੀ ਵਰਕਰਾਂ ਨੂੰ ਘੱਟ ਮਿਹਨਾਤਾਂ ਮਿਲਣ ਦੀ ਗੱਲ ਕਰਦਿਆਂ ਬੀਬੀ ਊਸ਼ਾ ਰਾਣੀ ਨੇ ਕਿਹਾ ਕਿ ਆਂਗਣਵਾੜੀ ਨੂੰ ਮਾਤਰ 25 ਰੁਪਏ ਜਦ ਕਿ ਆਪ ਵਲੰਟੀਅਰ ਜਿਸ ਨੂੰ ਸ਼ਖੀ ਦਾ ਦਰਜਾ ਦਿੱਤਾ ਹੋਇਆ ਹੈ ਨੂੰ 300 ਰੁਪਏ ਪ੍ਰਤੀ ਫਾਰਮ ਦਿੱਤਾ ਜਾ ਰਿਹਾ ਹੈ। ਇਸ ਤੋ ਇਲਾਵਾ ਆਂਗਣਵਾੜੀ ਵਰਕਰਾਂ, ਹੈਲਪਰਾਂ ਨੂੰ ਸਰਕਾਰੀ ਸਮਾਗਮਾਂ ਵਿੱਚ ਭੀੜ ਦਾ ਹਿੱਸਾ ਬਣਾਉਣ ਲਈ ਮਜਬੂਰ ਕਰਨ ਦੀ ਵੀ ਉਨ੍ਹਾਂ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ।