ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਨੰਬਰਦਾਰਾਂ ਨੇ ਮੰਗਾਂ ਨੂੰ ਲੈ ਕੇ ਈਲਵਾਲ ਨੂੰ ਦਿੱਤਾ ਮੰਗ-ਪੱਤਰ, ਮੀਟਿੰਗ ਦੌਰਾਨ ਵਿਚਾਰੇ ਮਸਲੇ

Ad Position 21
No active advertisement
ਅਜੀਤ ਡੈਸਕ 07-07-2026
ਸੰਗਰੂਰ, 6 ਜੁਲਾਈ (ਅਮਨਦੀਪ ਸਿੰਘ ਬਿੱਟਾ, ਧੀਰਜ ਪਸ਼ੌਰੀਆ) – ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਬਰਨਾਲਾ ਚੌਂਕ ਸੰਗਰੂਰ ਵਿਖੇ ਹੋਈ। ਮਿਟਿੰਗ ਵਿੱਚ ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਨੰਬਰਦਾਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ ਅਤੇ ਸਮੂਹ ਨੰਬਰਦਾਰਾਂ ਵਲੋਂ ਦਿੱਤਾ ਗਿਆ। ਚੇਅਰਮੈਨ ਸਾਹਿਬ-ਨੇ ਜਲਦੀ ਹੀ ਮੁੱਖ ਮੰਤਰੀ ਜੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਤੁਹਾਡੀਆਂ ਮੰਗਾਂ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ । ਇਸ ਮੀਟਿੰਗ ਵਿੱਚ ਪਰਮਜੀਤ ਸਿੰਘ ਨਮੋਲ ਜਿਲ੍ਹਾ ਪ੍ਰਧਾਨ ਸੰਗਰੂਰ ਭਰਪੂਰ ਸਿੰਘ ਰਤਨਗੜ ਸਿੰਧੜਾਂ, ਸੀਨੀਅਰ ਮੀਤ ਪ੍ਰਧਾਨ,ਦਲਬਾਰਾ ਸਿੰਘ ਕਾਝਲਾ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਸੰਗਰੂਰ ਅਤੇ ਪਰਮਜੀਤ ਸਿੰਘ ਕਿਲਾ ਭਰੀਆਂ ਤੇ ਸਮਸ਼ੇਰ ਸਿੰਘ ਦਿੜਬਾ, ਕੇਸਰ ਸਿੰਘ ਜੱਖਲਾਂ, ਮਨਜੀਤ ਸਿੰਘ ਨੰਗਲਾ (ਸਾਰੇ ਤਹਿਸੀਲ ਪ੍ਰਧਾਨ),ਅੰਮ੍ਰਿਤਪਾਲ ਸਿੰਘ ਬੇਲਦੇਵਾਲ, ਪਰਮਲ ਸਿੰਘ ਬੇਲੇਵਾਲ, ਅਜੈਬ ਸਿੰਘ ਕਲੌਦੀ, ਰਘਵੀਰ ਸਿੰਘ ਰੂਪਾਹੇੜੀ, ਸੁਖਮਹਿੰਦਰ ਸਿੰਘ ਮੋੜਾਂ, ਸੁਰਜੀਤ ਸਿੰਘ ਹਰੇੜੀ, ਗੁਰਤੇਜ਼ ਸਿੰਘ ਸਤੌਜ, ਕੁਲਦੀਪ ਸਿੰਘ ਅਤੇ ਸੁਖਜਿੰਦਰ ਸਿੰਘ ਬਾਲੀਆਂ, ਪ੍ਰੀਤਮ ਸਿੰਘ ਸੈਣੀ ਸੰਗਰੂਰ, ਬਲਵੀਰ ਸਿੰਘ ਈਲਵਾਰ, ਦਵਿੰਦਰ ਸਿੰਘ ਛੰਨਾ, ਰਵਿੰਦਰ ਸਿੰਘ ਲਿੱਦੜਾਂ, ਸੁਖਵੰਤ ਸਿੰਘ ਚੰਗਾਲ, ਸੁਖਵਿੰਦਰ ਸਿੰਘ ਨੰਬਰਦਾਰ, ਪਿਆਰਾ ਸਿੰਘ ਬਖਸੀਵਾਲਾ, ਰਣਜੀਤ ਸਿੰਘ ਨਮੋਲ, ਨਛੱਤਰ ਸਿੰਘ ਅਤੇ ਬਲਵੀਰ ਸਿੰਘ ਕੁੰਨਰਾਂ, ਬਲਜਿੰਦਰ ਸਿੰਘ ਕਾਝਲਾ, ਕਰਨੈਲ ਸਿੰਘ ਹਰਚੰਦਪੁਰ, ਹਰਜਿੰਦਰ ਸਿੰਘ ਅਤੇ ਕਰਨੈਲ ਸਿੰਘ ਗੱਗੜਪੁਰ, ਸੁਖਮਿੰਦਰ ਸਿੰਘ ਖੇੜੀ, ਸਤਗੁਰੂ ਸਿੰਘ ਹਰੇੜੀ, ਨਿਰਮਲ ਸਿੰਘ ਬੇਨੜਾ, ਅਮਰਜੀਤ ਸਿੰਘ ਛੰਨਾ, ਜਸਵਿੰਦਰ ਸਿੰਘ ਸੰਗਤੀਵਾਲਾ, ਹਰੀ ਸਿੰਘ ਅਤੇ ਬਲਵੀਰ ਸਿੰਘ ਈਲਵਾਲ, ਧੀਰਜ ਸਿੰਘ ਖਿਲਰੀਆਂ, ਅਮਰੀਕ ਸਿੰਘ ਸ਼ੇਰੋਂ ਅਤੇ ਕ੍ਰਿਸ਼ਨ ਸਿੰਘ ਢਿਲੋਂ ਰੂਪਾਹੇੜੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਖਡਿਆਲ ਦੇ ਇਕ ਕਿਸਾਨ ਦੀਆਂ ਤਿੰਨ ਮੱਝਾਂ ਤੇ ਝੋਟਾ ਚੋਰੀ ਅਗਲੀ ਖ਼ਬਰ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਧਰਨਾ 10 ਨੂੰ
Ad Position 24
No active advertisement