ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਖਡਿਆਲ ਦੇ ਇਕ ਕਿਸਾਨ ਦੀਆਂ ਤਿੰਨ ਮੱਝਾਂ ਤੇ ਝੋਟਾ ਚੋਰੀ

Ad Position 21
No active advertisement
ਅਜੀਤ ਡੈਸਕ 07-07-2026
ਸੁਨਾਮ ਊਧਮ ਸਿੰਘ ਵਾਲਾ, 6 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕੱਲ੍ਹ ਰਾਤ ਪਿੰਡ ਖਡਿਆਲ ਦੇ ਇਕ ਕਿਸਾਨ ਦੀਆਂ ਤਿੰਨ ਮੱਝਾਂ ਅਤੇ ਝੋਟਾ ਚੋਰੀ ਹੋਣ ਦੀ ਖਬਰ ਹੈ। ਖਡਿਆਲ ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਸੁਖਜਿੰਦਰ ਸਿੰਘ ਦੇ ਪਿਤਾ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਖਡਿਆਲ-ਸੁਨਾਮ ਰੋਡ ’ਤੇ ਆਪਣੇ ਹੀ ਖੇਤ ਵਿਚ ਆਪਣੀ ਰਿਹਾਇਸ਼ ਦੇ ਨਾਲ ਹੀ ਉਨ੍ਹਾਂ ਦਾ ਪਸ਼ੂਆਂ ਲਈ ਸ਼ੈਡ ਬਣਾਇਆ ਹੋਇਆ ਹੈ।ਜਿਸ ਵਿਚ ਹਰ ਰੋਜ ਦੀ ਤਰ੍ਹਾਂ ਪਸ਼ੂ ਬੰਨ੍ਹੇ ਹੋਏ ਸਨ। ਉਨ੍ਹਾਂ ਕਿਹਾ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਅਨੁਸਾਰ ਚੋਰ ਇਕ ਟੈਂਪੂ ਚ ਰਾਤ ਕਰੀਬ 1.40 ਵਜੇ ਪਿੰਡ ਵਿਚ ਦਾਖਲ ਹੋਏ ਅਤੇ ਸਾਡੀਆਂ ਤਿੰਨ ਮੱਝਾਂ ਅਤੇ ਇਕ ਝੋਟਾ ਚੋਰੀ ਕਰਕੇ 2.25 ਵਜੇ ਫਰਾਰ ਹੋ ਗਏ ਜਦੋਂ ਕਿ ਇਕ ਮੱਝ ਚੋਰਾਂ ਤੋਂ ਛਡਵਾਕੇ ਭੱਜ ਗਈ ਜੋ ਉਨ੍ਹਾਂ ਨੂੰ ਸਵੇਰੇ ਖੇਤ ਚੋਂ ਹੀ ਮਿਲੀ ਹੈ। ਉਨ੍ਹਾਂ ਕਿਹਾ ਕਿ ਲੱਗਭਗ ਛੇ ਸੱਤ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।ਚੋਰੀ ਦੀ ਘਟਨਾ ਦਾ ਉਨ੍ਹਾਂ ਨੂੰ ਸਵੇਰੇ ਉਦੋਂ ਪਤਾ ਲੱਗਿਆ ਜਦੋਂ ਉਹ ਪਸ਼ੂਆਂ ਨੂੰ ਪੱਠੇ ਪਾਉਣ ਲੱਗੇ।ਉਹ ਉਸੇ ਵੇਲੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੋਰਾਂ ਦਾ ਖੁਰਾ ਖੋਜ ਲੱਭਣ ਵਿਚ ਜੁਟ ਗਏ ਅਤੇ ਸੀ ਸੀ ਟੀ ਵੀ ਕੈਮਰੇ ਖੰਘਾਲਣ ਤੇ ਪਤਾ ਲੱਗਿਆ ਕਿ ਉਕਤ ਟੈਂਪੂ ਜਿਸ ਤੇ ਤਰਪਾਲ ਪਾਈ ਹੋਈ ਸੀ ਅੱਜ ਸਵੇਰੇ 3.40 ਵਜੇ ਸੂਲਰ ਘਰਾਟ ਤੋਂ ਦਿੜ੍ਹਬਾ ਵੱਲ ਜਾਂਦਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵਲੋਂ ਮੌਕਾ ਵੇਖਣ ਉਪਰੰਤ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਕਰਮਜੀਤ ਸਿੰਘ ਗੱਗੜਪੁਰ ਗੁਰਮਤਿ ਪ੍ਰਚਾਰ ਦੌਰੇ ਲਈ ਕੈਨੇਡਾ ਰਵਾਨਾ ਅਗਲੀ ਖ਼ਬਰ ਨੰਬਰਦਾਰਾਂ ਨੇ ਮੰਗਾਂ ਨੂੰ ਲੈ ਕੇ ਈਲਵਾਲ ਨੂੰ ਦਿੱਤਾ ਮੰਗ-ਪੱਤਰ, ਮੀਟਿੰਗ ਦੌਰਾਨ ਵਿਚਾਰੇ ਮਸਲੇ
Ad Position 24
No active advertisement