ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਫਾਈ ਕਰਮਚਾਰੀ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ’ਤੇ ਗਏ

Ad Position 21
No active advertisement
ਅਜੀਤ ਡੈਸਕ 09-07-2026
ਮੂਣਕ, 8 ਜੁਲਾਈ (ਵਰਿੰਦਰ ਭਾਰਦਵਾਜ) - ਪੰਜਾਬ ਦੇ ਸਮੂਹ ਮਿਊਸਪਲ ਮੁਲਾਜ਼ਮਾ, ਸਫ਼ਾਈ ਸੇਵਕਾਂ, ਸੀਵਰਮੈਨਾਂ ਆਦਿ ਵੱਲੋ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਜੱਥੇਬੰਦੀ ਪਿਛਲੇ ਸਮੇਂ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਕੋਈ ਵੀ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਜਿਸ ਦੇ ਰੋਸ਼ ਵਜੋਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਭਰ ਵਿੱਚ ਸਮੂਹ ਮਿਊਂਸਪਲ ਮੁਲਾਜ਼ਮਾਂ ਸਫ਼ਾਈ ਸੇਵਕਾਂ, ਸੀਵਰਮੈਨਾਂ ਵੱਲੋਂ 08 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਕੀਤੀ ਗਈ ਹੈ। ਨਗਰ ਪੰਚਾਇਤ ਮੂਣਕ ਦੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਾਈਬਖਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਤੱਕ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। ਇਸ ਮੌਕੇ ਸੰਜੀਵ ਕੁਮਾਰ (ਮੜੀਆ) ਖਜਾਨਚੀ, ਮੁੱਖ ਸਲਾਹਕਾਰ ਕ੍ਰਿਸ਼ਨ ਦੇਵ, ਹੰਸ ਰਾਜ, ਬਲਬੀਰ ਸਿੰਘ, ਮਣੀਕਰਨ ਤੇ ਸੁਭਾਸ਼ ਕੁਮਾਰ ਮੈਂਬਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੀਆ ਸੜਕਾਂ ’ਤੇ 13 ਨੂੰ ਹੋਵੇਗਾ ਮੋਟਰਸਾਈਕਲਾਂ ’ਤੇ ਰੋਸ ਮਾਰਚ ਅਗਲੀ ਖ਼ਬਰ ਮਾਮਲਾ ਖਨੌਰੀ ਦੇ ਮੇਨ ਬਾਜ਼ਾਰ ਵਿਖੇ ਰਾਤ ਸਮੇਂ ਕਟਰ ਨਾਲ ਜ਼ਿੰਦਰੇ ਵੱਢਣ ਦਾ ਜ਼ਾਇਦਾਦ ਦੇ ਵਿਵਾਦ ਦੇ ਚੱਲਦਿਆਂ ਇਕ ਧਿਰ...
Ad Position 24
No active advertisement