ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਚੰਡੀਗੜ੍ਹ ਦੀਆ ਸੜਕਾਂ ’ਤੇ 13 ਨੂੰ ਹੋਵੇਗਾ ਮੋਟਰਸਾਈਕਲਾਂ ’ਤੇ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 09-07-2026
ਸੰਗਰੂਰ, 8 ਜੁਲਾਈ (ਧੀਰਜ ਪਸੌਰੀਆ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਲ੍ਹਾ ਸੰਗਰੂਰ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ ਹੋਈ ਜਿਸ ਵਿੱਚ ਵੱਖ ਵੱਖ ਪਿੰਡਾਂ ਵਿੱਚੋ ਕਿਸਾਨ ਆਗੂ ਸਾਮਲ ਹੋਏ!ਜ਼ਿਲਾ ਪ੍ਰਧਾਨ ਨੇ ਦੱਸਿਆ ਕਿ 13 ਜੁਲਾਈ ਨੂੰ ਚੰਡੀਗੜ੍ਹ ਦੀਆਂ ਸੜਕਾਂ ਉੱਪਰ ਮੋਟਰਸਾਈਕਲਾਂ ਤੇ ਰੋਸ ਮਾਰਚ ਕੀਤਾ ਜਾਵੇਗਾ ਜਿਸ ਵਿੱਚ ਸੰਗਰੂਰ ਜ਼ਿਲ੍ਹੇ ਤੋਂ ਵੱਧ ਤੋਂ ਵੱਧ ਕਿਸਾਨ ਸਮੂਲੀਅਤ ਕਰਨਗੇ।ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਤੋਂ ਹੀ ਕਿਸਾਨਾਂ ਵਲੋਂ ਨਕਾਰੀ ਜਾ ਚੁੱਕੀ ਲੈਂਡ ਪੁਲਿੰਗ ਪਾਲਿਸੀ ਪੰਜਾਬ ਸਰਕਾਰ ਫਿਰ ਲਿਆ ਰਹੀ ਹੈ ਜਿਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਦੇ ਪਾਣੀਆਂ ਦਾ ਮਸਲੇ , ਲੈਂਡ ਪੁਲਿੰਗ ਪਾਲਿਸੀ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਕਰਨ ਦੇ ਵਿਰੋਧ ਵਿੱਚ 13 ਜੁਲਾਈ ਨੂੰ ਸਾਰੇ ਹੀ ਕਿਸਾਨ ਚੰਡੀਗੜ੍ਹ ਦੀਆਂ ਸੜਕਾਂ ਉੱਪਰ ਮੋਟਰਸਾਈਕਲਾਂ ਤੇ ਝੰਡੇ ਲਾ ਕੇ ਰੋਸ ਪ੍ਰਦਰਸ਼ਨ ਕਰਨਗੇ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਕਸਮੀਰ ਸਿੰਘ ਘਰਾਚੋ,ਜਸਪਾਲ ਸਿੰਘ ਘਰਾਚੋਂ,ਗੁਰਜੀਤ ਸਿੰਘ ਭੜੀ ਮਾਨਸਾ, ਬਲਵਿੰਦਰ ਸਿੰਘ ਜੱਖਲਾ, ਗੁਰਜੰਟ ਸਿੰਘ ਤੇ ਰੋਹੀ ਸਿੰਘ ਮੰਗਵਾਲ,ਪ੍ਰੀਤਮ ਸਿੰਘ ਬਡਰੁੱਖਾਂ,ਦਰਸਨ ਕੁਮਾਰ ਲਿਦੜਾ, ਮਨਜਿੰਦਰ ਸਿੰਘ ਘਾਬਦਾਂ,ਮੱਖਣ ਸਿੰਘ ਘਾਬਦਾਂ, ਗੁਰਦੀਪ ਸਿੰਘ ਆਲੋਅਰਖ,ਭਰਪੂਰ ਸਿੰਘ ਤੇ ਰਣੀਆ ਸਿੰਘ ਬੰਡਰੁਖਾ,ਸੁਖਵਿੰਦਰ ਸਿੰਘ ਕਪਿਆਲ, ਸੁਖਬੀਰ ਸਿੰਘ ਤੇ ਜੋਗਿੰਦਰ ਸਿੰਘ ਮਹਿਲਾਂ ਚੌਂਕ,ਗੁਰਚਰਨ ਸਿੰਘ ਭਿੰਡਰਾਂ, ਮਲਕੀਤ ਦਾਸ ਕਲੋਦੀ ਅਤੇ ਹੋਰ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ’ਚ ਗੈਰ ਮਿਆਰੀ ਖੇਤੀ ਉਤਪਾਦਾਂ ਖਿਲਾਫ਼ ਵੱਡੀ ਕਾਰਵਾਈ ਅਗਲੀ ਖ਼ਬਰ ਸਫਾਈ ਕਰਮਚਾਰੀ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ’ਤੇ ਗਏ
Ad Position 24
No active advertisement