ਸੰਗਰੂਰ, 20 ਜੁਲਾਈ (ਅਮਨਦੀਪ ਸਿੰਘ ਬਿੱਟਾ)–ਇੰਡੀਅਨ ਐਕਸ ਸਰਵਿਸ ਲੀਗ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਸ. ਅਨੋਖ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਸਥਾਨਕ ਦਫਤਰ ਵਿਖੇ ਹੋਈ। ਮੀਟਿੰਗ ਵਿੱਚ 26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਮਨਾਉਣ ਸਬੰਧੀ ਮਤਾ ਪਾਸ ਕੀਤਾ ਗਿਆ। ਕਾਰਗਿੱਲ ਦਿਵਸ ਵਿਜੈ ਦਿਵਸ ਮੌਕੇ ਕਾਰਗਿੱਲ ਯੁਧ ਵਿੱਚ ਸ਼ਹੀਦਾਂ ਦੇ ਪਰਿਵਾਰਾਂ, ਵੀਰ ਨਾਰੀਆਂ, ਸੈਨਿਕ ਵਿਧਵਾਵਾਂ ਅਤੇ 80 ਸਾਲਾਂ ਤੋਂ ਵੱਧ ਉਮਰ ਦੇ ਸਾਬਕਾ ਸੈਨਿਕਾਂ ਨੂੰ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਸਾਬਕਾ ਸੈਨਿਕਾਂ ਨੂੰ 26 ਜੁਲਾਈ ਦੇ ਦਿਨ ਲੀਗ ਦਫਤਰ ਪੁੱਜਣ ਦਾ ਸੱਦਾ ਦਿੰਦਿਆ ਕਿਹਾ ਕਿ ਤਾਂ ਜੋ ਸ਼ਰਧਾ ਅਤੇ ਉਤਸ਼ਾਹ ਨਾਲ ਇਹ ਦਿਨ ਮਨਾਇਆ ਜਾ ਸਕੇ। ਮੀਟਿੰਗ ਵਿੱਚ ਕੈਪਟਨ ਹਰਕੇਸ਼ ਸਿੰਘ, ਕੈਪਟਨ ਹਰਬੰਸ ਸਿੰਘ, ਕੈਪਟਨ ਮਹਿੰਦਰ ਸਿੰਘ, ਕੈਪਟਨ ਬਲਵਿੰਦਰ ਸਿੰਘ, ਕਰਨਲ ਸਰਾਓ, ਹੋਲਦਾਰ ਤਾਰਾ ਸਿੰਘ, ਰਣਜੀਤ ਸਿੰਘ, ਸਰਵਣ ਸਿੰਘ, ਚਰਨ ਸਿੰਘ, ਸੂਬੇਦਾਰ ਪਾਲ ਸਿੰਘ, ਕਰਨੈਲ ਸਿੰਘ, ਜਗਦੀਸ਼ ਸਿੰਘ, ਦੇਬ ਸਿੰਘ, ਗੰਡਾ ਸਿੰਘ, ਹਰਜਿੰਦਰ ਸਿੰਘ, ਦਲੀਪ ਸਿੰਘ ਮੌਜੂਦ ਸਨ।