03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸੜਕ ਹਾਦਸੇ ’ਚ ਕਾਰ ਚਾਲਕ ਦੀ ਮੌਤ

Ad Position 21
No active advertisement
ਅਜੀਤ ਡੈਸਕ 21-07-2026
ਸੁਨਾਮ ਊਧਮ ਸਿੰਘ ਵਾਲਾ, 20 ਜੁਲਾਈ (ਭੁੱਲਰ, ਧਾਲੀਵਾਲ) - ਬੀਤੀ ਰਾਤ ਸੁਨਾਮ-ਬਠਿੰਡਾ ਸੜਕ ਤੇ ਸ਼ੇਰੋਂ ਕੈਂਚੀਆਂ ਨੇੜੇ ਹੋਏ ਹਾਦਸੇ ਵਿਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖਬਰ ਹੈ।ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਨਾਮ ਸ਼ਹਿਰ ਦਾ ਪੰਕਜ ਸ਼ਰਮਾ ਨਾਂਅ ਦਾ ਨੌਜਵਾਨ ਜੋ ਕਿ ਟੂਰ ਐਂਡ ਟਰੈਵਲਰ ਦਾ ਕੰਮ ਕਰਦਾ ਸੀ। ਜਦੋਂ ਬੀਤੀ ਰਾਤ ਕਰੀਬ ਸਾਢੇ ਕੁ ਦਸ ਵਜੇ ਪੰਕਜ ਸ਼ਰਮਾ ਸਵੇਰੇ ਟੂਰ ਤੇ ਮਨਾਲੀ ਲਈ ਸਵਾਰੀਆਂ ਲੈ ਕੇ ਜਾਣ ਲਈ ਸਥਾਨਕ ਸ਼ੇਰੋਂ ਕੈਚੀਆਂ ਨੇੜੇ ਇਕ ਪੈਟਰੋਲ ਪੰਪ ਤੋਂ ਕਾਰ ਵਿਚ ਤੇਲ ਪਵਾਉਣ ਗਿਆ।ਇਸ ਦੌਰਾਨ ਜਿਵੇਂ ਹੀ ਉਹ ਸੁਨਾਮ-ਬਠਿੰਡਾ ਸੜਕ ਤੋਂ ਪੈਟਰੋਲ ਪੰਪ ਵੱਲ ਮੁੜਨ ਲੱਗਿਆ ਤਾਂ ਅੱਗਿਉੰ ਚੀਮਾ ਮੰਡੀ ਤੋਂ ਪਾਣੀਪਤ ਮੁਰਗੀਆਂ ਦੇ ਬੱਚੇ ਲੈਕੇ ਜਾ ਰਿਹਾ ਕੈਂਟਰ ਉਸ ਦੀ ਕਾਰ ਵਿਚ ਆ ਵੱਜਿਆ।ਜਿਸ ਕਾਰਨ ਪੰਕਜ ਸ਼ਰਮਾ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਪੰਕਜ ਸ਼ਰਮਾ (35) ਪੁੱਤਰ ਸ਼ਾਮ ਲਾਲ ਵਾਸੀ ਸੁਨਾਮ ਰਸਤੇ ਵਿਚ ਹੀ ਦਮ ਤੋੜ ਗਿਆ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕੈਂਟਰ ਚਾਲਕ ਹਰੀਸ਼ ਕੁਮਾਰ ਵਾਸੀ ਪਿੰਡ ਪੋਠੀ ਸੰਮਨ ਜਿਲ੍ਹਾ ਹਿਸਾਰ (ਹਰਿਆਣਾ) ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅਮਨ ਅਰੋੜਾ ਨੇ ਮਨਪ੍ਰੀਤ ਬਾਂਸਲ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ’ਤੇ ਬਿਠਾਇਆ ਅਗਲੀ ਖ਼ਬਰ ਕ੍ਰਿਕਟ ਵਿੱਚ ਸੰਗਰੂਰ ਦੀ ਟੀਮ ਨੇ ਮੋਗਾ ਜ਼ਿਲ੍ਹੇ ਨੂੰ ਹਰਾ ਕੇ ਸੈਮੀਫਾਇਨਲ ਵਿੱਚ ਕੀਤਾ ਪ੍ਰਵੇਸ਼
Ad Position 24
No active advertisement