03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਕ੍ਰਿਕਟ ਵਿੱਚ ਸੰਗਰੂਰ ਦੀ ਟੀਮ ਨੇ ਮੋਗਾ ਜ਼ਿਲ੍ਹੇ ਨੂੰ ਹਰਾ ਕੇ ਸੈਮੀਫਾਇਨਲ ਵਿੱਚ ਕੀਤਾ ਪ੍ਰਵੇਸ਼

Ad Position 21
No active advertisement
ਅਜੀਤ ਡੈਸਕ 21-07-2026
ਸੰਗਰੂਰ, 20 ਜੁਲਾਈ (ਅਮਨਦੀਪ ਸਿੰਘ ਬਿੱਟਾ)–ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਸਥਾਨਕ ਰਣਬੀਰ ਕਾਲਜ ਦੇ ਗਰਾਊਡ ਵਿੱਚ ਕਰਵਾਏ ਮੈਂਚ ਦੌਰਾਨ ਸੰਗਰੂਰ ਦੀ ਟੀਮ ਨੇ ਮੋਗੇ ਜ਼ਿਲ੍ਹੇ ਨੂੰ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ। ਐਸੋਸੀਏਸ਼ਨ ਦੇ ਸੈਕਟਰੀ ਹਰੀਸ਼ ਕੁਮਾਰ ਨੇ ਦੱਸਿਆ ਕਿ 19 ਸਾਲਾਂ ਲ਼ੜਕਿਆਂ ਦਾ ਕ੍ਰਿਕਟ ਮੈਂਚ ਸੰਗਰੂਰ ਟੀਮ ਦਾ ਮੋਗਾ ਜ਼ਿਲ੍ਹੇ ਨਾਲ ਹੋਇਆ। ਮੋਗਾ ਜ਼ਿਲ੍ਹੇ ਦੀ ਟੀਮ ਨੇ ਪਹਿਲਾ ਬੱਲੇਬਾਜੀ ਕਰਦਿਆਂ 50 ਉਵਰਾਂ ਵਿੱਚ 271 ਰਨ ਬਣਾਏ। ਮੋਗੇ ਜ਼ਿਲ੍ਹੇ ਦੀ ਟੀਮ ਦੇ ਖਿਡਾਰੀ ਪ੍ਰੰਸਨਜੀਤ ਸ਼ਾਨਦਾਰ 104 ਰਨ ਦਾ ਯੋਗਦਾਨ ਪਾਇਆ ਅਤੇ ਅਭਿਸ਼ੇਕ ਸਾਹਨੀ ਨੇ 54 ਰਨ ਲਏ। ਸੰਗਰੂਰ ਟੀਮ ਦੇ ਯੁਵਰਾਜ ਸਿੰਘ ਨੇ 9 ਉਵਰਾਂ ਵਿੱਚ 50 ਰਨ ਦੇ ਕੇ ਤਿੰਨ ਵਿਕਟਾਂ ਪ੍ਰਾਪਤ ਕੀਤੀਆ। ਸੰਗਰੂਰ ਦੇ ਨਿਸਾਂਤ ਡੋਗਰ ਨੇ 10 ਉਵਰਾ ਵਿੱਚ 63 ਰਨ ਦੇ ਕੇ ਦੋ ਵਿਕਟਾਂ ਹਾਸਲ ਕੀਤੀਆ। ਸੰਗਰੂਰ ਦੀ ਟੀਮ ਨੇ ਮੋਗਾ ਟੀਮ ਦੇ 271 ਰਨਾ ਦੇ ਟੀਚੇ ਨੂੰ 48.2 ਉਵਰਾਂ ਵਿੱਚ 277 ਰਨ ਬਣਾ ਕੇ ਪੂਰਾ ਕੀਤਾ। ਸੰਗਰੂਰ ਟੀਮ ਦੀ ਇਸ ਜਿੱਤ ਵਿੱਚ ਬੱਲੇਬਾਲ ਵਾਸਦੇਵ ਨੇ 107 ਰਨਾਂ ਦੀ ਪਾਰੀ ਸਿਰਫ ਗੇਂਦਾ ਵਿੱਚ ਖੇਡੀ। ਹਰਸੀਰਤ ਨੇ ਵੀ 65 ਰਨ ਬਣਾਏ ਅਤੇ ਰਣਵਿਜੈ ਸੋਰੀ ਨੇ 51 ਰਨਾ ਦਾ ਯੋਗਦਾਨ ਪਾਇਆ। ਸੰਗਰੂਰ ਟੀਮ ਲਈ ਅੱਜ ਦਾ ਦਿਨ ਕਾਫੀ ਲਾਹੇਵੰਦ ਸਿੱਧ ਹੋਇਆ ਕਿਉਂਕਿ 19 ਸਾਲਾਂ ਲੜਕਿਆਂ ਦੇ ਟੂਰਨਾਮੈਂਟ ਵਿੱਚ ਸੰਗਰੂਰ ਦੀ ਟੀਮ ਨੇ ਪਹਿਲੀ ਵਾਰ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਕੇ ਕ੍ਰਿਕਟ ਵਿੱਚ ਇੱਕ ਮਿਸਾਲ ਕਾਇਮ ਕਰ ਕੇ ਰੱਖ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਕਾਰ ਚਾਲਕ ਦੀ ਮੌਤ ਅਗਲੀ ਖ਼ਬਰ ਸਾਹਿਤ ਸਭਾ ਸੁਨਾਮ ਦੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਤਕ ਇਕੱਤਰਤਾ
Ad Position 24
No active advertisement