03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਾਹਿਤ ਸਭਾ ਸੁਨਾਮ ਦੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਤਕ ਇਕੱਤਰਤਾ

Ad Position 21
No active advertisement
ਅਜੀਤ ਡੈਸਕ 21-07-2026
ਸੁਨਾਮ ਊਧਮ ਸਿੰਘ ਵਾਲਾ, 20 ਜੁਲਾਈ (ਭੁੱਲਰ, ਧਾਲੀਵਾਲ, ਸੱਗੂ) - ਸਾਹਿਤ ਸਭਾ ਸੁਨਾਮ ਦੀ ਸ਼ਹੀਦ ਊਧਮ ਸਿੰਘ ਜੀ ਦੇ 86ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਗੁਰਸੇਵਕ ਸਿੰਘ ,ਪ੍ਰੀਤ ਗੋਰਖਾਹਰਜੀਤ ਸਿੰਘਚੀਮਾ ਅਤੇ ਜਸਵੰਤਸਿੰਘਅਸਮਾਨੀ ਦੀ ਪ੍ਰਧਾਗੀ ਹੇਠ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਹੋਈ। ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਆਪਾ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੀ ਬੜੀ ਲੰਬੀ ਲੜੀ ਹੈ। ਇਸ ਲੜੀ ਵਿੱਚ ਸੁਨਾਮ ਦੇ ਜੰਮਪਲ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦਾ ਨਾਂਅ ਵੀ ਸੁਨਹਿਰੀ ਅੱਖਰਾਂ ਵਿੱਚ ਦਰਜ਼ ਹੈ। ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਕਿਹਾ ਕਿ ਅਸੀਂ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਦੇਸ਼ ਭਗਤਾਂ ਦੀ ਬਦੌਲਤ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ ਨੇ ਸ਼ਹੀਦ ਉਧਮ ਸਿੰਘ ਦੀ ਸ਼ਖਸ਼ੀਅਤ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਕਿਰਦਾਰ ਵੀ ਮਹਾਨ ਸੀ, ਕਾਰਨਾਮਾ ਵੀ ਮਹਾਨ ਸੀ ਅਤੇ ਕੁਰਬਾਨੀ ਵੀ ਮਹਾਨ ਸੀ। ਮਾਸਟਰ ਰਣਵੀਰ ਸਿੰਘ ਜਖੇਪਲ ਨੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਬਾਰੇ ਗੱਲ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਚਿਤਵੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ, ਗੁਰਮੀਤ ਸੁਨਾਮੀ, ਸਾਹਿਤ ਸਿਰਜਨਾ ਮੰਚ ਭਵਾਨੀਗੜ੍ਹ ਦੇ ਪ੍ਰਧਾਨ ਕੁਲਵੰਤ ਸਿੰਘ ਖਨੌਰੀ, ਦਿਲਸ਼ਾਦ ਮੁਸਾਫਿਰ, ਜਸਵੰਤ ਸਿੰਘ ਅਸਮਾਨੀ, ਪ੍ਰਸਿੱਧ ਕਹਾਣੀਕਾਰ ਹਰਦੀਪ ਸਿੰਘ ਕੜੈਲ, ਰਾਜਿੰਦਰ ਸਿੰਘ ਰਾਜਨ, ਬਹਾਦਰ ਸਿੰਘ ਧੌਲਾ, ਸੁਪਿੰਦਰ ਭਾਰਦਵਾਜ, ਬਲਵਿੰਦਰ ਸਿੰਘ ਜ਼ਿਲ੍ਹੇਦਾਰ, ਅਵਤਾਰ ਸਿੰਘ ਉਗਰਾਹਾਂ, ਗੁਰਜੰਟ ਸਿੰਘ ਉਗਰਾਹਾਂ, ਹਨੀਫ਼ ਖਾਂ, ਹਰਮੇਲ ਸਿੰਘ, ਹਰਜੀਤ ਸਿੰਘ ਚੀਮਾ, ਗੁਰਸੇਵਕ ਸਿੰਘ ਪ੍ਰੀਤ ਗੋਰਖਾ ਅਤੇ ਮਾਸਟਰ ਰਣਬੀਰ ਸਿੰਘ ਜਖੇਪਲ ਵੱਲੋਂ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਆਪਣੀ ਸ਼ਾਨਦਾਰ ਹਾਜ਼ਰੀ ਲਗਵਾਈ। ਇਸ ਮੌਕੇ ਪਰਮਜੀਤ ਕੌਰ ਸੰਗਰਾਮੀ ਅਤੇ ਹਨੀ ਸੰਗਰਾਮੀ ਆਦਿ ਮੌਜੂਦ ਸਨ। ਸਟੇਜ ਸਕੱਤਰ ਦੀ ਭੂਮਿਕਾ ਗਿਆਨੀ ਜੰਗੀਰ ਸਿੰਘ ਰਤਨ ਵੱਲੋਂ ਬਾਖ਼ੂਬੀ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਕ੍ਰਿਕਟ ਵਿੱਚ ਸੰਗਰੂਰ ਦੀ ਟੀਮ ਨੇ ਮੋਗਾ ਜ਼ਿਲ੍ਹੇ ਨੂੰ ਹਰਾ ਕੇ ਸੈਮੀਫਾਇਨਲ ਵਿੱਚ ਕੀਤਾ ਪ੍ਰਵੇਸ਼ ਅਗਲੀ ਖ਼ਬਰ ਪੈਨਸ਼ਨਰਾਂ ਵੱਲੋਂ ਪੇਪਰ ਲੀਕ ਮਾਮਲੇ ਵਿੱਚ ਜੰਤਰ ਮੰਤਰ ’ਤੇ ਚੱਲ ਰਹੇ ਅੰਦੋਲਨ ਦੀ ਹਮਾਇਤ ਵਿੱਚ ਮਾਰਚ
Ad Position 24
No active advertisement