ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਤਹਿਸੀਲ ਦਫਤਰ ਜ਼ੀਰਾ ਵਿਖੇ ਰਜਿਸਟਰੀਆਂ ਕਰਨ ਦਾ ਕੰਮ 1 ਹਫ਼ਤੇ ਤੋਂ ਠੱਪ ਹੋਣ ਕਰਕੇ ਲੋਕ ਹੋ ਰਹੇ ਨੇ ਖ਼ੱਜਲ਼-ਖ਼ੁਆਰ <br/>

Ad Position 21
No active advertisement
ਅਜੀਤ ਡੈਸਕ 01-01-2026
ਜ਼ੀਰਾ,31 ਦਸੰਬਰ (ਰਜਨੀਸ਼ ਕਥੂਰੀਆ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਪੰਜਾਬ ਵਿਚ ਤਹਿਸੀਲ ਦਫ਼ਤਰਾਂ ਦੇ ਵਿਚ ਲੋਕਾਂ ਨੂੰ ਭਿ੍ਸ਼ਟਾਚਾਰ, ਰਿਸ਼ਵਤਖੋਰੀ ਅਤੇ ਖੱਜਲ ਖ਼ੁਆਰੀ ਤੋਂ ਬਚਾਉਣ ਲਈ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਈ-ਰਜਿਸਟਰੀ ਨਾਮ ਦੇ ਪੋਰਟਲ ਖੋਲੇ੍ਹ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹਨਾਂ ਦਾਅਵਿਆਂ ਦੇ ਦੌਰਾਨ ਪਿਛਲੇ ਕਰੀਬ ਇਕ ਹਫ਼ਤੇ ਤੋਂ ਤਹਿਸੀਲ ਦਫਤਰ ਜ਼ੀਰਾ ਵਿਖੇ ਰਜਿਸਟਰੀਆਂ ਕਰਨ ਦਾ ਕੰਮ ਠੱਪ ਹੋਣ ਕਾਰਨ ਲੋਕ ਖੱਜਲ ਖ਼ੁਆਰ ਹੋ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਜਨਰਲ ਸਕੱਤਰ ਹਰਪ੍ਰੀਤ ਸਿੰਘ ਲੌਂਗੋਦੇਵਾ, ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਅਤੇ ਸਾਹਿੱਤਕਾਰ ਗੁਰਚਰਨ ਨੂਰਪੁਰ ਅਤੇ ਵਿਕੀ ਨਾਰੰਗ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਹਫ਼ਤੇ ਤੋਂ ਤਹਿਸੀਲ ਦਫਤਰ ਜ਼ੀਰਾ ਵਿਖੇ ਰਜਿਸਟਰੀਆਂ ਕਰਨ ਦਾ ਕੰਮ ਬੰਦ ਹੋਣ ਕਰਕੇ ਜ਼ਮੀਨਾਂ, ਮਕਾਨ, ਦੁਕਾਨ,ਪਲਾਟ ਆਦਿ ਪ੍ਰਾਪਰਟੀਆਂ ਜਿਨ੍ਹਾਂ ਦੇ ਬਿਆਨੇ ਹੋ ਚੁੱਕੇ ਹਨ, ਰਜਿਸਟਰੀਆਂ ਦਾ ਕੰਮ ਬੰਦ ਹੋਣ ਕਰਕੇ ਰੋਜ਼ ਤਹਿਸੀਲ ਦਫਤਰ ਦੇ ਚੱਕਰ ਲਗਾ ਕੇ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ | ਉਹਨਾਂ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਈ-ਰਜਿਸਟਰੀ ਦੇ ਨਾਮ ਦੇ ਪੋਰਟਲ ਚਲਾ ਕੇ ਤਹਿਸੀਲ ਦਫ਼ਤਰਾਂ ਵਿਚ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਖੱਜਲ ਖ਼ੁਆਰੀ ਤੋਂ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਜ਼ਮੀਨੀ ਪੱਧਰ ਤੇ ਸਚਾਈ ਇਸ ਤੋਂ ਬਿਲਕੁਲ ਉਲਟ ਹੈ | ਉਹਨਾਂ ਮੰਗ ਕੀਤੀ ਕਿ ਜੇਕਰ ਤਹਿਸੀਲ ਦਫਤਰ ਜ਼ੀਰਾ ਵਿਖੇ ਰਜਿਸਟਰੀਆਂ ਨਾ ਹੋਣ ਪਿੱਛੇ ਕੋਈ ਤਕਨੀਕੀ ਕਾਰਨ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ 'ਤੇ ਦੂਰ ਕੀਤਾ ਜਾਵੇ ਅਤੇ ਜੇਕਰ ਦੋਵੇਂ ਤਹਿਸੀਲਦਾਰ ਕਿਸੇ ਹੋਰ ਸਰਕਾਰੀ ਕੰਮਾਂ ਵਿਚ ਵਿਅਸਤ ਹਨ ਤਾਂ ਇਸ ਦਾ ਬਦਲ ਦੇ ਕੇ ਲੋਕਾਂ ਦੀ ਇਹ ਮੁਸ਼ਕਿਲ ਪਹਿਲ ਦੇ ਆਧਾਰ 'ਤੇ ਦੂਰ ਕੀਤੀ ਜਾਵੇ |
ਰਜਿਸਟਰੀ ਕਰਵਾਉਣ 'ਚ ਕਿਸੇ ਨੂੰ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਮੱਖੂ ਦਫਤਰ ਜਾ ਕੇ ਕਰਵਾ ਸਕਦਾ ਹੈ- ਐਸ.ਡੀ.ਐਮ.ਜ਼ੀਰਾ
ਇਸ ਸਬੰਧ ਵਿਚ ਜਦੋਂ ਐਸ.ਡੀ.ਐਮ.ਜ਼ੀਰਾ ਅਰਵਿੰਦਰਪਾਲ ਸਿੰਘ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਤਹਿਸੀਲਦਾਰ ਜ਼ੀਰਾ ਛੁੱਟੀ 'ਤੇ ਹਨ ਅਤੇ ਨਾਇਬ ਤਹਿਸੀਲਦਾਰ ਬਿਮਾਰ ਹੋਣ ਕਰਕੇ ਹਸਪਤਾਲ ਵਿਚ ਦਾਖਲ ਹਨ | ਜਿਸ ਕਰਕੇ ਤਹਿਸੀਲ ਦਫਤਰ ਜ਼ੀਰਾ ਵਿਖੇ ਰਜਿਸਟਰੀਆਂ ਕਰਨ ਦਾ ਕੰਮ ਬੰਦ ਹੈ | ਉਹਨਾਂ ਦੱਸਿਆ ਕਿ ਇਸ ਦੇ ਬਾਵਜੂਦ ਜੇਕਰ ਕਿਸੇ ਵਿਅਕਤੀ ਦੀ ਰਜਿਸਟਰੀ ਦੀ ਤਰੀਕ ਹੈ ਤਾਂ ਉਹ ਤਹਿਸੀਲ ਦਫਤਰ ਮੱਖੂ ਵਿਖੇ ਜਾ ਕੇ ਰਜਿਸਟਰੀ ਕਰਵਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਯੋਗ ਅਗਵਾਈ ਕਰਨ ਦੇ ਕਾਬਿਲ- ਸੁਖਵਿੰਦਰ ਜੌੜਾ <br/> ਅਗਲੀ ਖ਼ਬਰ ਸਫ਼ਰ-ਏ-ਸ਼ਹਾਦਤ ਕਾਫ਼ਲਾ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਹੋਇਆ ਸੰਪੂਰਨ <br/>
Ad Position 24
No active advertisement