ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਫ਼ਰ-ਏ-ਸ਼ਹਾਦਤ ਕਾਫ਼ਲਾ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਹੋਇਆ ਸੰਪੂਰਨ <br/>

Ad Position 21
No active advertisement
ਅਜੀਤ ਡੈਸਕ 01-01-2026
ਫਿਰੋਜ਼ਪੁਰ, 31 ਦਸੰਬਰ(ਸੁਖਵਿੰਦਰ ਸਿੰਘ)-ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ ਦੀ ਅਦੁੱਤੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਫਲ ਏ-ਸ਼ਹਾਦਤ ਕਾਫ਼ਲਾ ਜੋ ਕਿ 15 ਦਸੰਬਰ ਤੋਂ ਸ਼ੁਰੂ ਹੋਇਆ, ਦੀ ਸਮਾਪਤੀ ਸ਼ਾਨੋ- ਸ਼ੌਕਤ, ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਕੀਤੀ ਗਈ | ਇਹ ਸਾਰੇ ਸ਼ਹੀਦੀ ਸਮਾਗਮ ਬਾਬਾ ਸਤਨਾਮ ਸਿੰਘ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਵਲੋਂ ਅਤੇ ਗੁਰਮਤਿ ਪ੍ਰਚਾਰ ਲਹਿਰ ਫਿਰੋਜ਼ਪੁਰ ਵਲੋਂ ਕੀਤੇ ਗਏ | ਇਹਨਾਂ ਸਮਾਗਮਾਂ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਲੜੀ ਵਾਰ ਵਿਚਾਰ ਭਾਈ ਵਰਿੰਦਰ ਸਿੰਘ ਕਥਾਵਾਚਕ ਮੁੱਖ ਸੇਵਾਦਾਰ ਗੁਰਮਤਿ ਪ੍ਰਚਾਰ ਲਹਿਰ ਫਿਰੋਜ਼ਪੁਰ ਅਤੇ ਭਾਈ ਸੰਦੀਪ ਸਿੰਘ ਕਥਾਵਾਚਕ ਮੁੱਖ ਸੇਵਾਦਾਰ ਗੁਰਮਤਿ ਪ੍ਰਚਾਰ ਲਹਿਰ ਫਿਰੋਜ਼ਪੁਰ ਵਲੋਂ ਕੀਤੀ ਗਈ | ਮਹਾਂਪੁਰਖ ਬਾਬਾ ਸਤਨਾਮ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਵਲੋਂ ਇਹਨਾਂ ਸਮਾਗਮਾਂ ਵਿਚ ਲਗਾਤਾਰ ਹਾਜ਼ਰ ਭਰੀ ਗਈ | ਸੰਗਤਾਂ ਨੂੰ ਨਾਮ ਸਿਮਰਨ ਅਤੇ ਕਥਾ ਵਿਚਾਰ ਕਰ ਕੇ ਸੰਗਤਾਂ ਨੂੰ ਸਿੱਖੀ ਦੇ ਦਰਸਾਏ ਮਾਰਗ ਤੇ ਤੁਰਨ ਲਈ ਪ੍ਰੇਰਿਆ ਗਿਆ | ਸੰਗਤਾਂ ਨੂੰ ਅੰਮਿ੍ਤ ਵੇਲੇ ਉੱਠ ਕੇ ਅੰਮਿ੍ਤ ਬਾਣੀ ਨਾਲ ਜੁੜਨ ਲਈ ਪ੍ਰੇਰਿਆ ਗਿਆ | ਮਹਾਂਪੁਰਖ ਬਾਬਾ ਸਤਨਾਮ ਨੇ ਅਸੀਸ ਦੇ ਕੇ ਭਾਈ ਵਰਿੰਦਰ ਸਿੰਘ ਕਥਾਵਾਚਕ, ਭਾਈ ਸੰਦੀਪ ਸਿੰਘ ਕਥਾਵਾਚਕ, ਭਾਈ ਗੁਰਭੇਜ ਸਿੰਘ ਰਾਗੀ, ਭਾਈ ਸਤਨਾਮ ਸਿੰਘ ਰਾਗੀ, ਭਾਈ ਕਰਮਬੀਰ ਸਿੰਘ ਰਾਗੀ ਨੂੰ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਤੋਰਿਆ | ਇਹ ਸਾਰੇ ਸ਼ਹੀਦੀ ਸਮਾਗਮ ਬਾਬਾ ਸਤਨਾਮ ਸਿੰਘ ਦੀ ਪ੍ਰੇਰਨਾ ਸਦਕਾ ਹੀ ਹੋਏ | ਇਹਨਾਂ ਸਮਾਗਮਾਂ ਵਿਚ ਵਿਸ਼ੇਸ਼ ਤੌਰ 'ਤੇ ਡਾ. ਗ਼ਜ਼ਲਪ੍ਰੀਤ ਸਿੰਘ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਭਾਈ ਅਮਰਜੀਤ ਸਿੰਘ ਸਟੇਟ ਯੂਨੀਵਰਸਿਟੀ ਅਤੇ ਭਾਈ ਤੇਜਬੀਰ ਸਿੰਘ ਮਲਸੀਆਂ ਮੇਨੈਜਰ ਗੁਰਦੁਆਰਾ ਜ਼ਾਮਨੀ ਸਾਹਿਬ ਬਜੀਦਪੁਰ, ਭਾਈ ਜਸਪਾਲ ਸਿੰਘ ਮੇਨੈਜਰ ਗੁਰਦੁਆਰਾ ਜ਼ਾਮਨੀ ਸਾਹਿਬ ਬਜੀਦਪੁਰ, ਪੰਥ ਕੇ ਦਾਸ ਭਾਈ ਵਰਿੰਦਰ ਸਿੰਘ ਕਥਾ ਵਾਚਕ ਭਾਈ ਸੰਦੀਪ ਸਿੰਘ ਕਥਾਵਾਚਕ ਅਤੇ ਸਮੁੱਚੇ ਗੁਰਮਤਿ ਪ੍ਰਚਾਰ ਲਹਿਰ ਫਿਰੋਜ਼ਪੁਰ ਦੇ ਜਥੇ ਵਲੋਂ ਸਮੂਹ ਸੰਗਤਾਂ ਨੇ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਤਹਿਸੀਲ ਦਫਤਰ ਜ਼ੀਰਾ ਵਿਖੇ ਰਜਿਸਟਰੀਆਂ ਕਰਨ ਦਾ ਕੰਮ 1 ਹਫ਼ਤੇ ਤੋਂ ਠੱਪ ਹੋਣ ਕਰਕੇ ਲੋਕ ਹੋ ਰਹੇ ਨੇ ਖ਼ੱਜਲ਼-ਖ਼ੁਆਰ <b... ਅਗਲੀ ਖ਼ਬਰ ਪੰਜਾਬ ਦੀ ਖੇਤੀ ਲਈ ਸਾਲ 2025 ਰਿਹਾ ਚੁਣੌਤੀਆਂ ਭਰਪੂਰ <br/>
Ad Position 24
No active advertisement