ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਦੇਖਭਾਲ ਮੋਬਾਈਲ ਕੇਅਰ ਪੋ੍ਰਗਰਾਮ ਦੀ ਆਸ਼ਾ ਵਰਕਰਾਂ ਨੂੰ ਟਰੇਨਿੰਗ ਕਰਵਾਈ <br/>

Ad Position 21
No active advertisement
ਅਜੀਤ ਡੈਸਕ 01-01-2026
ਮਮਦੋਟ, 31 ਦਸੰਬਰ (ਸੁਖਦੇਵ ਸਿੰਘ ਸੰਗਮ)-ਸਿਵਲ ਹਸਪਤਾਲ ਮਮਦੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਖਾ ਭੱਟੀ ਦੀ ਅਗਵਾਈ ਹੇਠ ਰਿਸਕੀ ਗਰਭਵਤੀ ਔਰਤਾਂ ਦੀ ਦੇਖ ਭਾਲ ਲਈ ਕਰੁਣਾ ਨਾਲ ਦੇਖ ਭਾਲ ਮੋਬਾਈਲ ਕੇਅਰ ਪ੍ਰੋਗਰਾਮ ਦੀ ਕਮਿਊਨਿਟੀ ਹੈਲਥ ਅਫ਼ਸਰ ਅਤੇ ਆਸ਼ਾ ਵਰਕਰਾਂ ਨੂੰ ਟਰੇਨਿੰਗ ਕਰਵਾਈ ਗਈ | ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਰੇਖਾ ਭੱਟੀ ਨੇ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਗਰਭਵਤੀ ਔਰਤਾਂ ਨੂੰ ਪਿੰਡ ਪੱਧਰ ਤੱਕ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਜਿਨ੍ਹਾਂ ਵਿਚ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਦਾ ਸਮੇਂ-ਸਮੇਂ 'ਤੇ ਚੈੱਕਅਪ ਅਤੇ ਟੈੱਸਟ ਵੀ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਯੋਸਏਡ ਇਨੋਵੇਸ਼ਨ ਫਾਂਊਡੇਸ਼ਨ ਨਾਲ ਮਿਲ ਕੇ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਦੇ ਮਿਸ਼ਨ ਨੂੰ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਕਰੁਣਾ ਨਾਲ ਦੇਖਭਾਲ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਸੇਵਾ ਤਹਿਤ ਗਰਭਵਤੀ ਔਰਤਾਂ ਨੂੰ ਵਟਸਐਪ ਨਾਲ ਰਜਿਸਟਰਡ ਕੀਤਾ ਜਾਵੇਗਾ | ਔਰਤਾਂ ਨੂੰ ਗਰਭ ਕਾਲ ਦੌਰਾਨ ਉਨ੍ਹਾਂ ਦੀ ਸਿਹਤ ਸੰਭਾਲ ਬਾਰੇ ਸੁਝਾਅ ਦਿੱਤੇ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਸਰੀਰਕ ਪ੍ਰੇਸ਼ਾਨੀ ਹੋਣ 'ਤੇ ਇਸ ਦੀ ਜਾਣਕਾਰੀ ਸਬੰਧਿਤ ਸਿਹਤ ਸਟਾਫ਼ ਨੂੰ ਦਿੱਤੀ ਜਾਇਆ ਕਰੇਗੀ ਤਾਂ ਜੋ ਸਮੇਂ ਸਿਰ ਉਨ੍ਹਾਂ ਦੀ ਡਾਕਟਰੀ ਜਾਂਚ ਕਰਕੇ ਇਲਾਜ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਨੋਰਥ ਮੈਟਰਨਲ ਮੌਤ ਨੂੰ ਘੱਟ ਕਰਨਾ ਅਤੇ ਜੱਚਾ ਬੱਚਾ ਦੀ ਸਿਹਤ ਨੂੰ ਹੋਰ ਵੀ ਚੰਗੇਰਾ ਬਣਾਉਣਾ ਹੈ | ਇਸ ਮੌਕੇ ਸੀਨੀਅਰ ਪ੍ਰੋਗਰਾਮ ਐਸੋਸੀਏਟ ਮੈਡਮ ਸਪਨਾ ਨੇ ਦੱਸਿਆ ਕਿ ਇਸ ਯੋਜਨਾਂ ਤਹਿਤ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗਰਭ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਮੁਫ਼ਤ ਵਟਸਐਪ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਿਸ 'ਤੇ ਤੁਰੰਤ ਹੀ ਮੈਡੀਕਲ ਟੀਮ ਵਲੋਂ ਸੰਪਰਕ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਉੱਚ ਖ਼ਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਇਲਾਜ ਨੂੰ ਹੋਰ ਸੁਖਾਲਾ ਕਰਨਾ ਹੈ | ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਅਸ਼ਵਿਨ ਸ਼ਰਮਾ ਨੇ ਸਟਾਫ਼ ਨੂੰ ਮੋਬਾਈਲ ਕੇਅਰ ਪੋ੍ਰਗਰਾਮ ਦੀ ਵਿਸਥਾਰ ਨਾਲ ਸਿਖਲਾਈ ਦਿੱਤੀ ਅਤੇ ਬਲਾਕ ਐਜੂਕੇਟਰ ਅਮਨ ਕੰਬੋਜ ਨੇ ਕਿਹਾ ਇਸ ਨਾਲ ਮਾਂ ਅਤੇ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਸਟੀਕ ਜਾਣਕਾਰੀ ਦੇਣਾ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਨੀਤੀ ਦੀ ਭੇਟ ਚੜਿ੍ਹਆ ਕਮਲ ਸ਼ਰਮਾ ਪਾਰਕ, ਬਦਹਾਲੀ ਆਪ ਬਿਆਨ ਕਰ ਰਹੀ ਹੈ ਸਰਕਾਰੀ ਲਾਪਰਵਾਹੀ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਯੋਗ ਅਗਵਾਈ ਕਰਨ ਦੇ ਕਾਬਿਲ- ਸੁਖਵਿੰਦਰ ਜੌੜਾ <br/>
Ad Position 24
No active advertisement