ਫ਼ਿਰੋਜ਼ਪੁਰ, 31 ਦਸੰਬਰ (ਸੁਖਵਿੰਦਰ ਸਿੰਘ)-ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜ਼ਪੁਰ ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਸਹਿਯੋਗ ਨਾਲ 2 ਜਨਵਰੀ ਦਿਨ ਸ਼ੁੱਕਰਵਾਰ ਨੂੰ ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ, ਮੱਲਾਂਵਾਲਾ ਰੋਡ, ਫਿਰੋਜ਼ਪੁਰ ਸ਼ਹਿਰ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਅਧੀਨ ਅÏਰਤਾਂ ਲਈ ਸਿਹਤ ਅਤੇ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਦਿਲਬਾਗ ਸਿੰਘ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨੇ ਦੱਸਿਆ ਕਿ 02 ਜਨਵਰੀ ਨੂੰ ਕੈਂਪ ਦੌਰਾਨ ਲਗਭਗ 12 ਕੰਪਨੀਆਂ ਵਲੋਂ ਇੰਟਰਵਿਊ ਕੀਤੀ ਜਾਵੇਗੀ | ਇਸ ਕੈਂਪ ਵਿਚ ਕੇਵਲ ਲੜਕੀਆਂ ਭਾਗ ਲੈ ਸਕਦੀਆਂ ਹਨ | ਇਸ ਇੰਟਰਵਿਊ ਵਿਚ 10ਵੀਂ/ 12ਵੀਂ/ ਜੀ.ਐਨ.ਐਮ./ ਗਰੈਜੂਏਸ਼ਨ ਪਾਸ ਪ੍ਰਾਰਥੀ ਕੇਵਲ ਲੜਕੀਆਂ ਭਾਗ ਲੈ ਸਕਦੀਆਂ ਹਨ ਅਤੇ ਇੰਟਰਵਿਊ ਲਈ ਉਮਰ ਹੱਦ 18 ਤੋਂ 35 ਸਾਲ ਹੋਣੀ ਚਾਹੀਦੀ ਹੈ | ਜ਼ਿਲ੍ਹਾ ਫਿਰੋਜ਼ਪੁਰ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈਂਪ ਵਿਚ ਫਰੈਸ਼ਰ ਅਤੇ ਤਜਰਬੇਕਾਰ ਹਿੱਸਾ ਲੈ ਸਕਦੇ ਹਨ | ਇਸ ਇੰਟਰਵਿਊ ਵਿਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਆਪਣੀ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ, ਰੀਜਿਊਮ, ਆਧਾਰ ਕਾਰਡ, ਪੈਨ ਕਾਰਡ, ਅਤੇ ਉਹਨਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ | ਉਹਨਾਂ ਨੇ ਦੱਸਿਆ ਕਿ ਇਹ ਕੈਂਪ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ, ਮੱਲਾਂਵਾਲਾ ਰੋਡ, ਫਿਰੋਜ਼ਪੁਰ ਸ਼ਹਿਰ ਵਿਖੇ ਲਗਾਇਆ ਜਾਵੇਗਾ |