ਮੁੱਦਕੀ, 31 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਪਹਿਲੀ ਐਂਗਲੋ ਸਿੱਖ ਵਾਰ ਦੇ ਸ਼ਹੀਦ ਹੋਏ ਸਿੰਘਾਂ ਨੂੰ ਸਮਰਪਿਤ ਦੋ ਦਿਨਾਂ ਸ਼ਹੀਦੀ ਜੋੜ ਮੇਲਾ ਹਰ ਸਾਲ ਕਸਬਾ ਮੁੱਦਕੀ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਹਰ ਸਾਲ 18 ਪੋਹ ਨੂੰ ਮਨਾਇਆ ਜਾਂਦਾ ਹੈ | ਇਸੇ ਸਬੰਧ ਵਿਚ ਇਸ ਸਾਲ ਵੀ ਬੀਤੇ ਦਿਨ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿਚ ਗੁਰਦੁਆਰਾ ਸ਼ਹੀਦ ਗੰਜ ਦੀ ਕਮੇਟੀ ਅਤੇ ਸਮੂਹ ਸੰਗਤਾਂ ਵਲੋਂ ਪੰਜ-ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਤੋਂ ਕਸਬਾ ਮੁੱਦਕੀ ਵਿਖੇ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ | ਨਗਰ ਕੀਰਤਨ ਪਹਿਲੇ ਪੜਾਅ ਵਿਚ ਗੁਰਪ੍ਰੀਤ ਸਿੰਘ ਸੇਖੋਂ ਪ੍ਰਸਿੱਧ ਸਮਾਜ ਸੁਧਾਰਕ ਦੇ ਗ੍ਰਹਿ ਅੱਗੇ ਪਕੌੜਿਆਂ ਅਤੇ ਦੁੱਧ ਦੇ ਲੰਗਰ ਦੀ ਸੇਵਾ ਪ੍ਰਾਪਤ ਕਰਕੇ ਅਗਾਂਹ ਵਧਿਆ | ਇਸ ਮੌਕੇ ਸੇਖੋਂ ਪਰਿਵਾਰ ਵਲੋਂ 11000 ਰੁਪਏ ਦੀ ਸੇਵਾ ਵੀ ਕੀਤੀ ਗਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਫੁੱਲਾਂ ਵਾਲੀ ਪਾਲਕੀ ਵਿਚ ਸੁਸ਼ੋਭਿਤ ਸਨ | ਮੁੱਦਕੀ ਵਾਸੀਆਂ ਨੇ ਨਤਮਸਤਕ ਹੋ ਕੇ ਨਗਰ ਕੀਰਤਨ ਵਿਚ ਹਾਜ਼ਰੀ ਲਗਾਈ | ਥਾਂ-ਥਾਂ ਸੰਗਤਾਂ ਵੱਲੋਂ ਅਤੁੱਟ ਲੰਗਰ ਲਗਾਏ ਗਏ ਸਨ | ਮੁੱਦਕੀ ਦੇ ਸਾਰੇ ਬਾਜ਼ਾਰ ਅਤੇ ਗਲੀਆਂ ਨੂੰ ਨਗਰ ਕੀਰਤਨ ਦੇ ਸਵਾਗਤ ਲਈ ਸਜਾਇਆ ਗਿਆ | ਸ਼ਹੀਦ ਸਿੰਘਾਂ ਦੀ ਯਾਦ ਵਿਚ ਕਵੀਸ਼ਰੀਆਂ ਗਾਈਆਂ ਗਈਆਂ, ਰਾਗੀ ਜਥਿਆਂ ਵਲੋਂ ਸਿੰਘਾਂ ਦੀਆਂ ਗਾਥਾ ਗਾਈਆਂ ਗਈਆਂ | ਗਤਕਾ ਖੇਡ 'ਚ ਸਿੰਘਾਂ ਵਲੋਂ ਆਪਣੀ ਕਲਾ ਦੇ ਜੌਹਰ ਵਿਖਾਏ ਗਏ | ਪ੍ਰਬੰਧਕਾਂ ਨੇ ਦੱਸਿਆ ਕਿ 1 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਦੀਵਾਨ ਸਜਾਏ ਜਾਣਗੇ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਵੇਂ ਬਣੇ ਲੰਗਰ ਹਾਲ ਦਾ ਸ਼ੁੱਭ-ਆਰੰਭ ਕੀਤਾ ਜਾਵੇਗਾ | ਇਸ ਮੌਕੇ 'ਤੇ ਨਗਰ ਪੰਚਾਇਤ ਮੁੱਦਕੀ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਬਰਾੜ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ, ਸੁਰਜੀਤ ਸਿੰਘ ਬਰਾੜ ਕੈਨੇਡਾ, ਲਖਵੀਰ ਸਿੰਘ ਸੇਖੋਂ, ਗੁਰਤੇਜ ਸਿੰਘ ਗਗਨਾ ਬਰਾੜ, ਜੰਗੀਰ ਸਿੰਘ ਸੇਖੋਂ, ਨਿਰਮਲ ਸਿੰਘ ਬਰਾੜ ਲੋਹਾਮ, ਬਾਬਾ ਅਵਤਾਰ ਸਿੰਘ ਬਰਾੜ, ਸਤਵਿੰਦਰ ਸਿੰਘ ਬਿੰਦਰ ਪ੍ਰਧਾਨ, ਜਸਵਿੰਦਰ ਸਿੰਘ ਸਰਪੰਚ ਕੋਟ ਕਰੋੜ, ਸੁਖਦੀਪ ਸਿੰਘ ਖੋਸਾ, ਗੁਰਲਾਲ ਸਿੰਘ ਖੋਸਾ ਸਾਬਕਾ ਸਰਪੰਚ, ਅਮਰਜੀਤ ਸਿੰਘ ਮੰਡ ਵਾਲਾ, ਗੁਰਚਰਨ ਸਿੰਘ ਬਰਾੜ ਸਾਬਕਾ ਪੰਚਾਇਤ ਅਫ਼ਸਰ, ਗੁਰਪ੍ਰੀਤ ਸਿੰਘ ਬਰਾੜ, ਥਾਣੇਦਾਰ ਗੁਰਜੰਟ ਸਿੰਘ ਬਰਾੜ, ਸਵਰਨ ਸਿੰਘ ਰੋਸਾ, ਬੋਹੜ ਸਿੰਘ ਸੇਖੋਂ, ਸਤਿਨਾਮ ਸਿੰਘ ਮਾਨ, ਡਾ. ਕੁਲਦੀਪ ਸਿੰਘ ਨਾਗੀ, ਇੰਦਰਜੀਤ ਸਿੰਘ ਵੜਿੰਗ, ਜਸਪਾਲ ਸਿੰਘ ਖੋਸਾ, ਲੱਕੀ ਸ਼ਰਮਾ, ਰਾਮਪਾਲ ਸੋਢੀ, ਬਲਵਿੰਦਰ ਸਿੰਘ ਖੁਰਮੀ, ਰੌਸ਼ਨ ਲਾਲ ਮਨਚੰਦਾ ਐਮ.ਸੀ., ਕੇਵਲ ਸਿੰਘ ਪ੍ਰਧਾਨ, ਸੂਬੇਦਾਰ ਬਲਵਿੰਦਰ ਸਿੰਘ ਮੀਤ ਪ੍ਰਧਾਨ, ਪ੍ਰਗਟ ਸਿੰਘ ਖ਼ਾਲਸਾ ਸੈਕਟਰੀ, ਹਰਦੀਪ ਸਿੰਘ ਖ਼ਜ਼ਾਨਚੀ ਤੋਂ ਇਲਾਵਾ ਰਛਪਾਲ ਸਿੰਘ, ਜਗਸੀਰ ਸਿੰਘ, ਬੇਅੰਤ ਸਿੰਘ, ਗੁਰਜੀਤ ਸਿੰਘ, ਦਲਜੀਤ ਸਿੰਘ, ਹਰਨੇਕ ਸਿੰਘ, ਸੁਖਮੰਦਰ ਸਿੰਘ ਖੋਸਾ, ਹਰਮਨ ਸਿੰਘ, ਜਗਸੀਰ ਸਿੰਘ ਜੱਗਾ, ਬਲਜੀਤ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਚੈਨ ਸਿੰਘ ਸੇਵਾਦਾਰ, ਰਣਜੀਤ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤ ਹਾਜ਼ਰ ਸੀ |