19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕਿਸਾਨਾਂ ਮਜ਼ਦੂਰਾਂ ਨੇ ਸਮਾਰਟ ਮੀਟਰ ਪੱਟ ਕੇ ਐਸ. ਡੀ. ਓ. ਪਾਵਰਕਾਮ ਦਫ਼ਤਰ ਮੱਲਾਂਵਾਲਾ ਵਿਖੇ ਕਰਵਾਏ ਜਮ੍ਹਾਂ

Ad Position 21
No active advertisement
ਅਜੀਤ ਡੈਸਕ 24-01-2026
ਮੱਲਾਂਵਾਲਾ, 23 ਜਨਵਰੀ (ਬਲਬੀਰ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਮੱਲਾਂਵਾਲਾ ਦੇ ਪਿੰਡਾਂ ਦੇ ਖਪਤਕਾਰਾਂ ਨੇ ਐਸ. ਡੀ. ਓ. ਪਾਵਰ ਕਾਮ ਦਫ਼ਤਰ ਮੱਲਾਂਵਾਲਾ ਵਿਖੇ ਸਮਾਰਟ ਮੀਟਰ ਉਤਾਰ ਕੇ ਜ਼ੋਨ ਆਗੂ ਮੱਸਾ ਸਿੰਘ ਆਸਿਫ਼ ਵਾਲਾ, ਗੁਰਮੁਖ ਸਿੰਘ ਕਾਮਲ ਵਾਲਾ ਦੀ ਅਗਵਾਈ 'ਚ ਜਮਾਂ ਕਰਵਾਏ ਗਏ | ਇਸ ਮੌਕੇ ਜ਼ਿਲ੍ਹਾ ਸਕੱਤਰ ਡਾ. ਗੁਰਮੇਲ ਸਿੰਘ ਫੱਤੇ ਵਾਲਾ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਵਲੋਂ ਦੂਜੀ ਵਾਰ ਸੱਦਾ ਦਿੱਤਾ ਗਿਆ ਸੀ, ਕਿ ਪੂਰੇ ਪੰਜਾਬ 'ਚ ਜਿੰਨੇ ਵੀ ਸਮਾਰਟ ਮੀਟਰ ਖਪਤਕਾਰਾਂ ਦੇ ਘਰਾਂ 'ਚ ਲਾਏ ਗਏ ਹਨ, ਉਹ ਖਪਤਕਾਰ ਵੱਧ ਤੋਂ ਵੱਧ ਆਪੋ ਆਪਣੇ ਮੀਟਰ ਉਤਾਰ ਕੇ ਉਹ ਬਿਜਲੀ ਘਰਾਂ 'ਚ ਜਮਾਂ ਕਰਾਉਣ, ਉਸ ਤਹਿਤ ਜਿਥੇ ਪੂਰੇ ਪੰਜਾਬ 'ਚ ਇਹ ਮੁਹਿੰਮ ਚੱਲ ਰਹੀ ਹੈ | ਉਥੇ ਹੀ ਅੱਜ ਐਸ. ਡੀ. ਓ. ਪਾਵਰ ਕਾਮ ਮੱਲਾਂਵਾਲਾ ਦੀ ਦੀ ਗੈਰ ਮੌਜੂਦਗੀ ਵਿਚ ਦਫ਼ਤਰ ਕਲਰਕ ਸਿਮਰਨਜੀਤ ਸਿੰਘ ਨੂੰ ਖਪਤਕਾਰਾਂ ਵਲੋਂ ਸਮਾਰਟ ਮੀਟਰ ਜਮਾਂ ਕਰਵਾਏ ਗਏ ਹਨ ਅਤੇ ਜੋ ਬਿਜਲੀ ਸੋਧ ਬਿਲ 2025 ਕੇਂਦਰ ਸਰਕਾਰ ਵਲੋਂ ਲਿਆਂਦਾ ਜਾ ਰਿਹਾ ਹੈ ਉਸ ਦਾ ਵਿਰੋਧ ਕੀਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਮਾਰਟ ਮੀਟਰ ਲਾਏ ਜਾ ਰਹੇ ਹਨ ਇਹ ਸਾਨੂੰ ਮਨਜ਼ੂਰ ਨਹੀਂ ਜੋ ਪਹਿਲਾਂ ਗਰਾਰੀ ਵਾਲੇ ਕਾਲੇ ਮੀਟਰ ਲਾਏ ਜਾਂਦੇ ਸਨ ਉਹ ਮੀਟਰ ਹੀ ਲਾਏ ਜਾਣ ਬਿਜਲੀ ਸੋਧ ਬਿੱਲ ਨੂੰ ਰੱਦ ਕੀਤਾ ਜਾਵੇ | ਆਗੂਆਂ ਕਿਹਾ ਕਿ ਜੇਕਰ ਬਿਜਲੀ ਸੋਧ ਬਿੱਲ ਲਾਗੂ ਹੁੰਦਾ ਹੈ ਤਾਂ ਖਪਤਕਾਰਾਂ ਦੀ ਜੇਬ 'ਤੇ ਬਹੁਤ ਵੱਡਾ ਡਾਕਾ ਵੱਜੇਗਾ | ਉਨ੍ਹਾਂ ਦੱਸਿਆ ਕਿ 5 ਫਰਵਰੀ ਨੂੰ ਹਲਕਾ ਵਿਧਾਇਕ ਤੇ ਮੰਤਰੀਆਂ ਦੇ ਘਰਾਂ ਅੱਗੇ ਕਿਸਾਨ ਮਜ਼ਦੂਰ ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਵਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਮੱਸਾ ਸਿੰਘ ਆਸਿਫ਼ ਵਾਲਾ, ਟਹਿਲ ਸਿੰਘ ਕਾਮਲ, ਮੇਹਰ ਸਿੰਘ ਸੁਣਾਵਾਂ, ਗੁਰਪ੍ਰੀਤ ਸਿੰਘ ਗੁਰਦਿੱਤੀ ਵਾਲਾ, ਮਾਨ ਸਿੰਘ ਆਦਿ ਆਗੂ ਅਤੇ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ 4 ਵਾਹਨਾਂ ਸਮੇਤ 3 ਕਾਬੂ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਸਮੇਤ ਇਕ ਗਿ੍ਫ਼ਤਾਰ
Ad Position 24