01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

''ਮਯੰਕ ਰਨਿੰਗ ਟਰਾਫੀ'' ਦਾ ਸ਼ਾਨਦਾਰ ਉਦਘਾਟਨ

Ad Position 21
No active advertisement
ਅਜੀਤ ਡੈਸਕ 23-05-2026
ਫ਼ਿਰੋਜ਼ਪੁਰ, 22 ਮਈ (ਕੁਲਬੀਰ ਸਿੰਘ ਸੋਢੀ)-ਬੀਤੇ ਦਿਨ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਇਕ ਪੰਜਾਬ ਸਟੇਟ ਸਬ-ਜੂਨੀਅਰ ਰੈਂਕਿੰਗ ਟੂਰਨਾਮੈਂਟ ਦਾ ਆਯੋਜਨ ਜਲੰਧਰ ਵਿਖੇ ਕੀਤਾ ਗਿਆ | ਜਿਸ ਦੌਰਾਨ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਸੁਖਾਨੰਦ ਅਤੇ ਮੈਂਬਰਾਂ ਵਲੋਂ ''ਮਯੰਕ ਰਨਿੰਗ ਟਰਾਫੀ'' ਦਾ ਉਦਘਾਟਨ ਸਮਾਜ ਸੇਵੀ ਸੰਸਥਾ ਮਯੰਕ ਫਾਊਾਡੇਸ਼ਨ ਦੀ ਹਾਜ਼ਰੀ ਵਿਚ ਕੀਤਾ ਗਿਆ | ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਰਿਤਿਨ ਖੰਨਾ ਨੇ ਕਿਹਾ ਕਿ ਇਹ ਰਨਿੰਗ ਟਰਾਫੀ ਨੌਜਵਾਨ ਬੈਡਮਿੰਟਨ ਖਿਡਾਰੀ ਮਯੰਕ ਸ਼ਰਮਾ ਦੀ ਯਾਦ ਵਿਚ ਸਥਾਪਿਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਟਰਾਫੀ 'ਤੇ ਲਿਖਿਆ ਸੁਨੇਹਾ ਮਯੰਕ ਦੇ ਜੀਵਨ, ਬੈਡਮਿੰਟਨ ਪ੍ਰਤੀ ਉਸ ਦੇ ਜਨੂਨ ਅਤੇ ਸੜਕ ਸੁਰੱਖਿਆ, ਸਿੱਖਿਆ, ਵਾਤਾਵਰਣ ਅਤੇ ਖੇਡਾਂ ਦੇ ਖੇਤਰਾਂ ਵਿਚ ਮਯੰਕ ਫਾਊਾਡੇਸ਼ਨ ਵਲੋਂ ਕੀਤੇ ਜਾ ਰਹੇ ਪਰਉਪਕਾਰੀ ਕਾਰਜਾਂ ਨੂੰ ਉਜਾਗਰ ਕਰਦਾ ਹੈ | ਇਸ ਮੌਕੇ ਸਵਰਗੀ ਨੌਜਵਾਨ ਮਯੰਕ ਸ਼ਰਮਾ ਦੇ ਪਿਤਾ ਦੀਪਕ ਸ਼ਰਮਾ, ਮਯੰਕ ਫਾਊਾਡੇਸ਼ਨ ਦੇ ਮੈਂਬਰ, ਖਿਡਾਰੀ, ਕੋਚ ਅਤੇ ਪੰਜਾਬ ਭਰ ਤੋਂ ਕਈ ਪਤਵੰਤੇ ਮੌਜ਼ੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਿਸ਼ਤੇਦਾਰਾਂ ਦਾ ਮਾਣ ਰੱਖ ਕੇ ਮੁੜ ਕਾਂਗਰਸ 'ਚ ਆਇਆ, ਅਫ਼ਵਾਹਾਂ ਫੈਲਾਉਣ ਵਾਲੇ ਬਾਜ਼ ਆਉਣ - ਬੂਟਾ ਅਨਮੋਲ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਜੇ.ਕੇ.ਐੱਸ. ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
Ad Position 24