01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਧਾਇਕ ਦਹੀਯਾ ਨੇ 'ਆਪ' ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਪਹੁੰਚਾਇਆ ਸਿਖ਼ਰਾਂ 'ਤੇ

Ad Position 21
No active advertisement
ਅਜੀਤ ਡੈਸਕ 23-05-2026
ਤਲਵੰਡੀ ਭਾਈ, 22 ਮਈ (ਕੁਲਜਿੰਦਰ ਸਿੰਘ ਗਿੱਲ)-ਨਗਰ ਕੌਂਸਲ ਤਲਵੰਡੀ ਭਾਈ ਦੀਆਂ ਚੋਣਾਂ ਲਈ ਪ੍ਰਚਾਰ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾਉਂਦਿਆਂ ਹਲਕਾ ਫ਼ਿਰੋਜਪੁਰ ਦਿਹਾਤੀ ਦੇ ਪ੍ਰਧਾਨ ਐਡਵੋਕੇਟ ਰਜਨੀਸ਼ ਦਹੀਯਾ ਵਲੋਂ ਇੱਥੋਂ ਦੇ ਵਾਰਡ ਨੰਬਰ 09 ਅਤੇ 10 ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਗੀਤਾ ਰਾਣੀ ਪਤਨੀ ਕਿਰਨ ਸਿਤਾਰਾ ਅਤੇ ਜਗਦੀਪ ਸਿੰਘ ਬਰਾੜ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਉਹ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਦੋਵਾਂ ਵਾਰਡਾਂ ਵਿਚ ਪੁੱਜੇ ਅਤੇ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਗੀਤਾ ਰਾਣੀ ਅਤੇ ਜਗਦੀਪ ਸਿੰਘ ਬਰਾੜ ਲਈ ਵੋਟਾਂ ਮੰਗੀਆਂ | ਇਸ ਸਮੇਂ ਲੋਕਾਂ ਨੂੰ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਕਿਹਾ ਚੋਣਾਂ ਪਿੱਛੋਂ ਨਗਰ ਕੌਂਸਲ ਦੀ ਨਵੀਂ ਕਮੇਟੀ ਦੇ ਗਠਨ ਪਿੱਛੋਂ ਤੁਰੰਤ ਵਿਕਾਸ ਕਾਰਜ ਸ਼ੁਰੂ ਕਰਕੇ ਲੋਕਾਂ ਨੂੰ ਬੁਨਿਆਦੀ ਲੋੜਾਂ ਦੀ ਪੂਰਤੀ ਕਰਵਾਈ ਜਾਵੇਗੀ | ਉਨ੍ਹਾਂ ਲੋਕਾਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਤੁਸੀਂ ਵੋਟਾਂ ਪਾ ਕੇ ਸਾਡੇ ਕੌਂਸਲਰ ਬਣਾ ਦਿਓ, ਅਸੀਂ ਤੁਹਾਡੀਆਂ ਦੁੱਖ ਤਕਲੀਫ਼ਾਂ ਦੂਰ ਕਰਾਂਗੇ | ਇਸ ਮੌਕੇ 'ਤੇ ਕਿਰਨ ਸਿਤਾਰਾ, ਗਮਦੂਰ ਸਿੰਘ ਕਲਸੀ ਸਾਬਕਾ ਕੌਂਸਲਰ, ਸੁਖਵਿੰਦਰ ਸਿੰਘ ਕਲਸੀ, ਸਤਪਾਲ ਸਿੰਘ ਵੜਿੰਗ, ਗੁਰਪ੍ਰੀਤ ਖੁੱਲਰ, ਪਵਨ ਕੁਮਾਰ ਝੰਜੀ, ਬੱਗੂ ਬਰਾੜ, ਬਲਜੀਤ ਸਿੰਘ ਬਰਾੜ, ਗੁਰਜੰਟ ਸਿੰਘ ਬਰਾੜ, ਬਲਰਾਜ ਸਿੰਘ ਚੌਹਾਨ, ਦਰਸ਼ਨ ਲਾਲ ਖੁੱਲਰ, ਪ੍ਰਦੀਪ ਕੁਮਾਰ ਵਾਰਿਆਂ, ਬਲਵਿੰਦਰ ਸਿੰਘ ਬਰਾੜ, ਦਰਸ਼ਨ ਸਿੰਘ ਬਰਾੜ, ਗੁਰਚਰਨ ਸਿੰਘ ਬਰਾੜ, ਗੋਪੀ ਬਰਾੜ, ਰਣਜੀਤ ਸਿੰਘ ਬਰਾੜ ਸਾਬਕਾ ਕੌਂਸਲਰ, ਸੁਦੇਸ਼ ਕੁਮਾਰ, ਮਨਜੀਤ ਕੌਰ ਵਾਈਸ ਪ੍ਰਧਾਨ ਮਹਿਲਾ ਵਿੰਗ, ਮਹਾਂਵੀਰ ਸਿੰਘ, ਮਨਜੀਤ ਸਿੰਘ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 2 ਵਿਚ ਅਕਾਲੀ ਦਲ ਦੀ ਚੜ੍ਹਤ ਮਜ਼ਬੂਤ, ਪਰਮਜੀਤ ਸਿੰਘ ਕਲਸੀ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ... ਅਗਲੀ ਖ਼ਬਰ ਨਿਊ ਪੈਰਾਡਾਈਜ ਸਕੂਲ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪ੍ਰੋਗਰਾਮ ਕਰਵਾਇਆ
Ad Position 24