ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਗਰ ਕੌਂਸਲ ਚੋਣਾਂ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਕੌਂਸਲਰਾਂ ਦੀ ਜਿੱਤ ਕੁਲਬੀਰ ਸਿੰਘ ਜ਼ੀਰਾ ਦੀ ਮਜ਼ਬੂਤ ਯੋਜਨਾਬੰਦੀ ਦਾ ਨਤੀਜਾ- ਕਾਂਗਰਸੀ ਆਗੂ

Ad Position 21
No active advertisement
ਅਜੀਤ ਡੈਸਕ 31-05-2026
ਜ਼ੀਰਾ,30 ਮਈ (ਰਜਨੀਸ਼ ਕਥੂਰੀਆ)-ਨਗਰ ਕੌਂਸਲ ਚੋਣਾਂ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਕੌਂਸਲਰਾਂ ਦੀ ਜਿੱਤ ਕੁਲਬੀਰ ਸਿੰਘ ਜ਼ੀਰਾ ਦੀ ਮਜ਼ਬੂਤ ਯੋਜਨਾਬੰਦੀ ਦਾ ਨਤੀਜਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗਗਨਦੀਪ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ, ਰੂਬਲ ਦੀ ਪੀ.ਏ. ਕੁਲਬੀਰ ਸਿੰਘ ਜ਼ੀਰਾ,ਸੀਨੀਅਰ ਕਾਂਗਰਸੀ ਆਗੂ ਜਗਤਾਰ ਸਿੰਘ ਲੌਂਗੋਦੇਵਾ ਨੇ ਕਰਦਿਆਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਕਰਵਾਉਣ ਦੀ ਬਜਾਏ ਇਹ ਚੋਣਾਂ ਲੁੱਟਣਾ ਚਾਹੁੰਦੀ ਸੀ ਪਰ ਕੁਲਬੀਰ ਸਿੰਘ ਜ਼ੀਰਾ ਦੀ ਚੋਣਾਂ ਵਿਚ ਭਾਗ ਲੈਣ ਲਈ ਮਜ਼ਬੂਤ ਇੱਛਾ ਸ਼ਕਤੀ ਅਤੇ ਉਨ੍ਹਾਂ ਵਲੋਂ ਅਪਣਾਏ ਗਏ ਪੈਂਤੜਿਆਂ ਦੀ ਬਦੌਲਤ ਹੀ ਇਹ ਚੋਣਾਂ ਸੰਭਵ ਹੋਈਆਂ ਹਨ | ਉਨ੍ਹਾਂ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਇੱਕ ਧੜੱਲੇਦਾਰ ਆਗੂ ਹਨ ਜੋ ਕਿ ਇਕ ਡਾਹ ਕੇ ਆਪਣੇ ਵਰਕਰਾਂ ਦੇ ਹਿਤਾਂ ਦੀ ਰੱਖਿਆ ਕਰਦੇ ਹਨ | ਇਹਨਾਂ ਆਗੂਆਂ ਨੇ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਕੁਲਬੀਰ ਸਿੰਘ ਜ਼ੀਰਾ ਰਿਕਾਰਡ ਵੋਟਾਂ ਨਾਲ ਜਿੱਤ ਦਾ ਪਰਚਮ ਲਹਿਰਾਉਣਗੇ | ਇਸ ਮੌਕੇ 'ਤੇ ਇਨ੍ਹਾਂ ਕਾਂਗਰਸੀ ਆਗੂਆਂ ਦੇ ਨਾਲ ਗੁਰਨੈਬ ਸਿੰਘ ਵਾੜਾ ਪੋਹ ਵਿੰਡੀਆਂ, ਕਲਗ਼ਾ ਸਿੰਘ ਮਲਸੀਆਂ ਕਲਾਂ, ਇਕਬਾਲ ਸਿੰਘ ਮੈਂਬਰ ਪੰਚਾਇਤ ਲੌਂਗੋਦੇਵਾ, ਗੁਰਦੀਪ ਸਿੰਘ ਸੁੱਖੇ ਵਾਲਾ, ਗੁਰਚਰਨ ਸਿੰਘ ਸੁੱਖੇ ਵਾਲਾ, ਆਸਾ ਸਿੰਘ ਸੁੱਖੇ ਵਾਲਾ,ਕੁਲਦੀਪ ਸਿੰਘ ਗਿੱਲ ਅਤੇ ਰੁਪਿੰਦਰ ਸਿੰਘ ਆਦਿ ਕਾਂਗਰਸੀ ਵਰਕਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਹਾਰਾ ਕਲੱਬ ਵਲੋਂ ਮੈਰਿਟ ਪ੍ਰਾਪਤ ਹੋਣਹਾਰ ਵਿਦਿਆਰਥਣ ਨੂੰ ਈ-ਸਕੂਟੀ ਭੇਟ ਕੀਤੀ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ 'ਤੇ ਫਿਰੋਜ਼ਪੁਰ 'ਚ ਜਸ਼ਨ-ਹੀਰਾ ਸੋਢੀ ਨੇ ਸਾਥੀਆਂ ਨਾਲ ਵੰਡੇ ਲੱਡੂ
Ad Position 24
No active advertisement